ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਮਰੀਕਾ ਨੇ ਗਾਜ਼ਾ ਵਿਚ ਫੌਰੀ ਜੰਗਬੰਦੀ ਦੀ ਮੰਗ ਸਬੰਧੀ ਤਜਵੀਜ਼ ਨੂੰ ਵੀਟੋ ਕੀਤਾ

Gaza Ceasefire: ਅਮਰੀਕਾ ਨੇ ਵੀਰਵਾਰ ਨੂੰ ਇਕ ਵਾਰ ਫਿਰ ਸੰਯੁੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਉਸ ਤਜਵੀਜ਼ ਨੂੰ ਵੀਟੋ ਕਰ ਦਿੱਤਾ ਹੈ ਜਿਸ ਵਿਚ ਗਾਜ਼ਾ ਵਿਚ ਫੌਰੀ ਸਥਾਈ ਜੰਗਬੰਦੀ ਤੇ ਬੰਧਕਾਂ ਦੀ ਰਿਹਾਈ ਦੀ ਗੱਲ ਕੀਤੀ ਗਈ ਸੀ। ਸੰਯੁਕਤ ਰਾਸ਼ਟਰ...
ਸੰਯੁਕਤ ਰਾਸ਼ਟਰ ਵਿੱਚ ਬ੍ਰਿਟਿਸ਼ ਰਾਜਦੂਤ ਬਾਰਬਰਾ ਵੁੱਡਵਰਡ ਯੂਐੱਨ ਸਲਾਮੀ ਕੌਂਸਲ ਦੀ ਮੀਟਿੰਗ ਦੌਰਾਨ ਗਾਜ਼ਾ ਵਿੱਚ ਜੰਗਬੰਦੀ ਦੀ ਮੰਗ ਕਰਨ ਵਾਲੇ ਇੱਕ ਖਰੜੇ ਦੇ ਹੱਕ ਵਿਚ ਵੋਟ ਪਾਉਂਦੇ ਹੋਈ। ਫੋਟੋ: ਰਾਇਟਰਜ਼
Advertisement

Gaza Ceasefire: ਅਮਰੀਕਾ ਨੇ ਵੀਰਵਾਰ ਨੂੰ ਇਕ ਵਾਰ ਫਿਰ ਸੰਯੁੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਉਸ ਤਜਵੀਜ਼ ਨੂੰ ਵੀਟੋ ਕਰ ਦਿੱਤਾ ਹੈ ਜਿਸ ਵਿਚ ਗਾਜ਼ਾ ਵਿਚ ਫੌਰੀ ਸਥਾਈ ਜੰਗਬੰਦੀ ਤੇ ਬੰਧਕਾਂ ਦੀ ਰਿਹਾਈ ਦੀ ਗੱਲ ਕੀਤੀ ਗਈ ਸੀ। ਸੰਯੁਕਤ ਰਾਸ਼ਟਰ ਦੀ ਸਭ ਤੋਂ ਤਾਕਤਵਰ ਸੰਸਥਾ ਦੇ ਸਾਰੇ 14 ਹੋਰ ਮੈਂਬਰਾਂ ਨੇ ਮਤੇ ਦੇ ਹੱਕ ਵਿੱਚ ਵੋਟ ਪਾਈ।ਮਤੇ ਵਿੱਚ ਗਾਜ਼ਾ ਵਿੱਚ ਮਨੁੱਖੀ ਹਾਲਾਤ ਨੂੰ ‘ਬਹੁਤ ਹੀ ਭਿਆਨਕ’ ਦੱਸਿਆ ਗਿਆ ਹੈ ਅਤੇ ਇਜ਼ਰਾਈਲ ਨੂੰ ਉਸ ਇਲਾਕੇ ਵਿੱਚ 21 ਲੱਖ ਫਲਸਤੀਨੀਆਂ ਨੂੰ ਸਹਾਇਤਾ ਪਹੁੰਚਾਉਣ ’ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਉਣ ਦੀ ਮੰਗ ਕੀਤੀ ਗਈ ਸੀ। ਇਹ ਨਤੀਜਾ ਗਾਜ਼ਾ ਵਿੱਚ ਕਰੀਬ ਦੋ ਸਾਲਾਂ ਤੋਂ ਜਾਰੀ ਜੰਗ ਨੂੰ ਲੈ ਕੇ ਆਲਮੀ ਪੱਧਰ ’ਤੇ ਅਮਰੀਕਾ ਅਤੇ ਇਜ਼ਰਾਈਲ ਦੇ ਅਲੱਗ-ਥਲੱਗ ਹੋਣ ਨੂੰ ਦਰਸਾਉਂਦਾ ਹੈ। 

Advertisement

 

 

Advertisement
Tags :
GazaGaza ceasefireisraelUNSCUSAਅਮਰੀਕਾਇਜ਼ਰਾਈਲਸੰਯੁਕਤ ਰਾਸ਼ਟਰ ਸਲਾਮਤੀ ਕੌਂਸਲਗਾਂਜਾਜੰਗਬੰਦੀ
Show comments