ਜੰਗਬੰਦੀ ਸਮਝੌਤੇ ਦੀ ਨਿਗਰਾਨੀ ਲਈ ਇਜ਼ਰਾਈਲ ’ਚ 200 ਫੌਜੀ ਭੇਜੇਗਾ ਅਮਰੀਕਾ
ਅਮਰੀਕਾ ਗਾਜ਼ਾ ਵਿਚ ਜੰਗਬੰਦੀ ਸਮਝੌਤੇ ਦੀ ਹਮਾਇਤ ਤੇ ਨਿਗਰਾਨੀ ਲਈ ਇਜ਼ਰਾਈਲ ਵਿਚ ਕਰੀਬ 200 ਫੌਜੀ ਭੇਜੇਗਾ। ਅਮਰੀਕੀ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਇਸ ਦਲ ਵਿਚ ਭਾਈਵਾਲ ਮੁਲਕ, ਗੈਰ-ਸਰਕਾਰੀ ਸੰਗਠਨ ਤੇ ਨਿੱਜੀ ਖੇਤਰ ਦੇ ਭਾਈਵਾਲ ਸ਼ਾਮਲ ਹੋਣਗੇ। ਅਧਿਕਾਰੀਆਂ ਨੇ ਨਾਮ...
ਅਮਰੀਕਾ ਗਾਜ਼ਾ ਵਿਚ ਜੰਗਬੰਦੀ ਸਮਝੌਤੇ ਦੀ ਹਮਾਇਤ ਤੇ ਨਿਗਰਾਨੀ ਲਈ ਇਜ਼ਰਾਈਲ ਵਿਚ ਕਰੀਬ 200 ਫੌਜੀ ਭੇਜੇਗਾ। ਅਮਰੀਕੀ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਇਸ ਦਲ ਵਿਚ ਭਾਈਵਾਲ ਮੁਲਕ, ਗੈਰ-ਸਰਕਾਰੀ ਸੰਗਠਨ ਤੇ ਨਿੱਜੀ ਖੇਤਰ ਦੇ ਭਾਈਵਾਲ ਸ਼ਾਮਲ ਹੋਣਗੇ।
ਅਧਿਕਾਰੀਆਂ ਨੇ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ’ਤੇ ਕਿਹਾ ਕਿ ਅਮਰੀਕੀ ਕੇਂਦਰੀ ਕਮਾਂਡ ਇਜ਼ਰਾਈਲ ਵਿਚ ਇਕ ‘ਗੈਰ ਫੌਜੀ ਤਾਲਮੇਲ ਸੈਂਟਰ’ ਸਥਾਪਿਤ ਕਰਨ ਜਾ ਰਿਹਾ ਹੈ, ਜੋ ਦੋ ਸਾਲ ਤੋਂ ਜੰਗ ਦੇ ਝੰਬੇ ਖੇਤਰ ਵਿਚ ਮਾਨਵੀ ਸਹਾਇਤਾ ਦੇ ਨਾਲ ਰਸਦ ਤੇ ਸੁਰੱਖਿਆ ਸਹਾਇਤਾ ਦੇ ਪ੍ਰਵਾਹ ਨੂੰ ਸੁਚਾਰੂ ਬਣਾਉਣ ਵਿਚ ਮਦਦ ਕਰੇਗਾ।
ਇਕ ਅਧਿਕਾਰੀ ਨੇ ਦੱਸਿਆ ਕਿ ਨਵੀਂ ਟੀਮ ਜੰਗਬੰਦੀ ਸਮਝੌਤੇ ਨੂੰ ਅਮਲੀ ਰੂਪ ਦੇਣ ਤੇ ਗਾਜ਼ਾ ਵਿਚ ਗੈਰ-ਫੌਜੀ ਸਰਕਾਰ ਦੇ ਗਠਨ ਦੀ ਨਿਗਰਾਨੀ ਵਿਚ ਮਦਦ ਕਰੇਗੀ। ਅਧਿਕਾਰੀ ਨੇ ਦੱਸਿਆ ਕਿ ਤਾਲਮੇਲ ਕੇਂਦਰ ਵਿਚ ਕਰੀਬ 200 ਅਮਰੀਕੀ ਫੌਜੀ ਤਾਇਨਾਤ ਰਹਿਣਗੇ, ਜਿਨ੍ਹਾਂ ਨੂੰ ਆਵਾਜਾਈ, ਯੋਜਨਾ, ਸੁਰੱਖਿਆ, ਰਸਦ ਤੇ ਇੰਜਨੀਅਰਿੰਗ ਵਿਚ ਮੁਹਾਰਤ ਹੈ।
ਅਧਿਕਾਰੀਆਂ ਨੇ ਸਾਫ਼ ਕਰ ਦਿੱਤਾ ਕਿ ਗਾਜ਼ਾ ਵਿਚ ਕੋਈ ਵੀ ਅਮਰੀਕੀ ਫੌਜੀ ਨਹੀਂ ਭੇਜਿਆ ਜਾਵੇਗਾ। ਇੱਕ ਦੂਜੇ ਅਧਿਕਾਰੀ ਨੇ ਕਿਹਾ ਕਿ ਫੌਜਾਂ ਅਮਰੀਕੀ ਸੈਂਟਰਲ ਕਮਾਂਡ ਦੇ ਨਾਲ-ਨਾਲ ਦੁਨੀਆ ਦੇ ਹੋਰ ਹਿੱਸਿਆਂ ਤੋਂ ਵੀ ਆਉਣਗੀਆਂ। ਇਸ ਅਧਿਕਾਰੀ ਨੇ ਅੱਗੇ ਕਿਹਾ ਕਿ ਫੌਜਾਂ ਪਹਿਲਾਂ ਹੀ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ।