DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਰੀਕੀ ਟੈਰਿਫ: ਰੂਸੀ ਤੇਲ ਖਰੀਦਣ ਵਿਚ ਚੀਨ ਦੇ ਬਹੁਤ ਨੇੜੇ ਹੈ ਭਾਰਤ, ਹੋਰ ਸਖ਼ਤ ਪਾਬੰਦੀਆਂ ਦੇਖਣ ਨੂੰ ਮਿਲਣਗੀਆਂ: ਟਰੰਪ

US Tariff: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਭਾਰਤ, ਰੂਸ ਤੋਂ ਤੇਲ ਖਰੀਦਣ ਦੇ ਮਾਮਲੇ ਵਿਚ ਚੀਨ ਦੇ ‘ਬਹੁਤ ਕਰੀਬ’ ਹੈ ਤੇ ਉਸ ਨੂੰ 50 ਫੀਸਦ ਦਾ ਟੈਕਸ (Tariff) ਦੇਣਾ ਹੋਵੇਗਾ। ਟਰੰਪ ਨੇ ਇਸ਼ਾਰਾ ਕੀਤਾ ਕਿ ‘ਤੁਹਾਨੂੰ ਹੋਰ ਵੀ...
  • fb
  • twitter
  • whatsapp
  • whatsapp
Advertisement

US Tariff: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਭਾਰਤ, ਰੂਸ ਤੋਂ ਤੇਲ ਖਰੀਦਣ ਦੇ ਮਾਮਲੇ ਵਿਚ ਚੀਨ ਦੇ ‘ਬਹੁਤ ਕਰੀਬ’ ਹੈ ਤੇ ਉਸ ਨੂੰ 50 ਫੀਸਦ ਦਾ ਟੈਕਸ (Tariff) ਦੇਣਾ ਹੋਵੇਗਾ। ਟਰੰਪ ਨੇ ਇਸ਼ਾਰਾ ਕੀਤਾ ਕਿ ‘ਤੁਹਾਨੂੰ ਹੋਰ ਵੀ ਸਖ਼ਤ ਪਾਬੰਦੀਆਂ ਦੇਖਣ ਨੂੰ ਮਿਲਣਗੀਆਂ।’

ਟਰੰਪ ਨੇ ਬੁੱਧਵਾਰ ਨੂੰ ਆਪਣੇ ਸਰਕਾਰੀ ‘ਓਵਲ ਦਫ਼ਤਰ’ ਵਿਚ ਕਿਹਾ, ‘‘ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਤੇਲ ਨੂੰ ਲੈ ਕੇ ਭਾਰਤ ’ਤੇ 50 ਫੀਸਦ ਦਾ ਟੈਕਸ ਲਗਾਇਆ ਹੈ। ਉਹ ਦੂਜੇ ਸਭ ਤੋਂ ਵੱਡੇ ਖਰੀਦਦਾਰ ਹਨ ਤੇ ਰੂਸ ਤੋਂ ਤੇਲ ਖਰੀਦਣ ਦੇ ਮਾਮਲੇ ਵਿਚ ਚੀਨ ਦੇ ਬਹੁਤ ਕਰੀਬ ਹਨ।’’

Advertisement

ਟਰੰਪ ਨੇ ਰੂਸ ਤੋਂ ਤੇਲ ਦੀ ਖਰੀਦ ਜਾਰੀ ਰੱਖਣ ਕਰਕੇ ਭਾਰਤ ਤੋਂ ਦਰਾਮਦ ਵਸਤਾਂ ’ਤੇ ਵਾਧੂ 25 ਫੀਸਦ ਟੈਕਸ ਲਗਾਉਣ ਦੇ ਕਾਰਜਕਾਰੀ ਹੁਕਮਾਂ ’ਤੇ ਬੁੱਧਵਾਰ ਨੂੰ ਦਸਤਖ਼ਤ ਕੀਤੇ ਸਨ। ਇਸ ਨਾਲ ਅਮਰੀਕਾ ਵਿਚ ਭਾਰਤੀ ਵਸਤਾਂ ’ਤੇ ਲੱਗਣ ਵਾਲਾ ਟੈਕਸ ਹੁਣ ਵਧ ਕੇ 50 ਫੀਸਦ ਹੋ ਗਿਆ ਹੈ, ਜੋ ਕਿਸੇ ਵੀ ਦੂਜੇ ਮੁਲਕ ’ਤੇ ਅਮਰੀਕਾ ਵੱਲੋਂ ਲਗਾਏ ਗਏ ਸਭ ਤੋਂ ਉੱਚੇ ਟੈਕਸਾਂ ’ਚੋਂ ਇਕ ਹੈ।

ਟਰੰਪ ਪ੍ਰਸ਼ਾਸਨ ਨੇ ਪਿਛਲੇ ਹਫ਼ਤੇ ਭਾਰਤ ’ਤੇ 25 ਫੀਸਦ ਟੈਕਸ ਲਗਾਉਣ ਦਾ ਐਲਾਨ ਕੀਤਾ ਸੀ, ਜੋ ਅੱਜ (7 ਅਗਸਤ) ਤੋਂ ਲਾਗੂ ਹੋ ਗਿਆ ਹੈ। ਵਾਧੂ 25 ਫੀਸਦ ਟੈਕਸ 21 ਦਿਨਾਂ ਬਾਅਦ ਭਾਵ 27 ਅਗਸਤ ਤੋਂ ਅਮਲ ਵਿਚ ਆਏਗਾ। ਵ੍ਹਾਈਟ ਹਾਊਸ ਵਿਚ ਇਕ ਸਮਾਗਮ ਵਿਚ ਐਪਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਟਿਮ ਕੁੱਕ, ਉਪ ਰਾਸ਼ਟਰਪਤੀ ਜੇਡੀ ਵਾਂਸ, ਵਿੱਤ ਮੰਤਰੀ ਸਕੌਟ ਬੇਸੈਂਟ ਤੇ ਵਣਜ ਮੰਤਰੀ ਹਾਵਰਡ ਲਟਨਿਕ ਵੀ ਮੌਜੂਦ ਸਨ। ਇਸ ਦੌਰਾਨ ਐਪਲ ਨੇ ਐਲਾਨ ਕੀਤਾ ਕਿ ਉਹ ਅਗਲੇ ਚਾਰ ਸਾਲਾਂ ਵਿਚ ਅਮਰੀਕਾ ਵਿਚ 600 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਸ ਪ੍ਰੋਗਰਾਮ ਦੌਰਾਨ ਟਰੰਪ ਤੋਂ ਭਾਰਤ ’ਤੇ ਲਗਾਏ ਗਏ ਵਾਧੂ ਟੈਕਸ ਬਾਰੇ ਕਈ ਸਵਾਲ ਪੁੱਛੇ ਗਏ।

Advertisement
×