Extradition to India ਅਮਰੀਕੀ ਸੁਪਰੀਮ ਕੋਰਟ ਵੱਲੋਂ ਤਹੱਵੁਰ ਰਾਣਾ ਦੀ ਪਟੀਸ਼ਨ ਖਾਰਜ
26/11 ਮੁੰਬਈ ਦਹਿਸ਼ਤੀ ਹਮਲੇ ਦੇ ਮੁਲਜ਼ਮ ਦੀ ਭਾਰਤ ਨੂੰ ਸਪੁਰਦਗੀ ਸਬੰਧੀ ਆਪਣੇ ਹੀ ਫੈਸਲੇ ’ਤੇ ਰੋਕ ਲਾਉਣ ਤੋਂ ਨਾਂਹ
Advertisement
ਨਿਊ ਯਾਰਕ, 7 ਅਪਰੈਲ
ਅਮਰੀਕਾ ਦੀ ਸੁਪਰੀਮ ਕੋਰਟ ਨੇ 26/11 ਮੁੰਬਈ ਦਹਿਸ਼ਤੀ ਹਮਲੇ ਦੇ ਮੁਲਜ਼ਮ ਤਹੱਵੁਰ ਰਾਣਾ ਦੀ ਭਾਰਤ ਨੂੰ ਆਪਣੀ ਹਵਾਲਗੀ/ਸਪੁਰਦਗੀ ’ਤੇ ਰੋਕ ਲਾਉਣ ਦੀ ਮੰਗ ਕਰਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ।
Advertisement
ਪਾਕਿਸਤਾਨੀ ਮੂਲ ਦਾ ਕੈਨੇਡੀਅਨ ਨਾਗਰਿਕ ਤਹੱਵੁਰ ਰਾਣਾ (64) ਇਸ ਵੇਲੇ ਲਾਸ ਏਂਜਲਸ ਦੇ ਮੈਟਰੋਪਾਲਿਟਨ ਡਿਟੈਨਸ਼ਨ ਸੈਂਟਰ ਵਿਚ ਬੰਦ ਹੈ।
ਰਾਣਾ ਨੇ 27 ਫਰਵਰੀ ਨੂੰ ਜਸਟਿਸ ਏਲੇਨਾ ਕਾਗਨ ਦੀ ਕੋਰਟ ਵਿਚ ਸਟੇਅ ਅਰਜ਼ੀ ਦਾਖ਼ਲ ਕੀਤੀ ਸੀ। ਹਾਲਾਂਕਿ ਪਿਛਲੇ ਮਹੀਨੇ ਦੇ ਸ਼ੁਰੂ ਵਿੱਚ ਜਸਟਿਸ ਕਾਗਨ ਨੇ ਇਹ ਅਰਜ਼ੀ ਰੱਦ ਕਰ ਦਿੱਤੀ ਸੀ।
ਰਾਣਾ ਨੇ ਮਗਰੋਂ ਨਵੇਂ ਸਿਰੇ ਤੋਂ ਅਰਜ਼ੀ ਦਾਖ਼ਲ ਕੀਤੀ ਤੇ ਗੁਜਾਰਿਸ਼ ਕੀਤੀ ਕਿ ਨਵੀਂ ਅਰਜ਼ੀ ਚੀਫ਼ ਜਸਟਿਸ ਰੋਬਰਟਸ ਕੋਲ ਰੱਖੀ ਜਾਵੇ। -ਪੀਟੀਆਈ
Advertisement