ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਮਰੀਕੀ ਹਮਲਿਆਂ ਨੇ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਕਈ ਮਹੀਨੇ ਪਿੱਛੇ ਧੱਕਿਆ: ਰਿਪੋਰਟ

US strikes didn't destroy Iran's nuclear sites, only 'set back' programme by months: Report
Advertisement
ਵ੍ਹਾਈਟ ਹਾਊਸ ਨੇ ਖੁਫੀਆ ਸਮੀਖਿਆ ਨੂੰ ਟਰੰਪ ਤੇ ਹੋਰਨਾਂ ਸਿਖਰਲੇ ਅਧਿਕਾਰੀਆਂ ਦੇ ਦਾਅਵਿਆਂ ਦੇ ਉਲਟ ਦੱਸਿਆ; ਅਮਰੀਕੀ ਰੱਖਿਆ ਮੰਤਰੀ ਹੇਗਸੇਥ ਨੇ ਆਪਣੇ ਸਟੈਂਡ ਨੂੰ ਦੁਹਰਾਇਆ

ਵਾਸ਼ਿੰਗਟਨ, 25 ਜੂਨ

ਖ਼ਬਰ ਏਜੰਸੀ ਰਾਇਟਰਜ਼ ਨੇ ਤਿੰੰਨ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਅਮਰੀਕਾ ਵੱਲੋਂ ਕੀਤੀ ਇਕ ਮੁੱਢਲੀ ਖੁਫੀਆ ਸਮੀਖਿਆ ਤੋਂ ਪਤਾ ਲੱਗਾ ਹੈ ਕਿ ਅਮਰੀਕਾ ਵੱਲੋਂ ਪਿਛਲੇ ਹਫ਼ਤੇ ਦੇ ਅਖੀਰ ਵਿਚ ਇਰਾਨ ਦੇ ਪ੍ਰਮਾਣੂ ਟਿਕਾਣਿਆਂ ’ਤੇ ਹਮਲੇ ਨਾਲ ਤਹਿਰਾਨ ਦਾ ਪ੍ਰਮਾਣੂ ਪ੍ਰੋਗਰਾਮ ਕੁਝ ਮਹੀਨਿਆਂ ਲਈ ਪਿੱਛੇ ਧੱਕਿਆ ਗਿਆ ਹੈ। ਇਨ੍ਹਾਂ ਵਿਚੋਂ ਦੋ ਸੂਤਰਾਂ ਨੇ ਦੱਸਿਆ ਕਿ ਮੁੱਢਲੀ ਰਿਪੋਰਟ ਰੱਖਿਆ ਖੁਫੀਆ ਏਜੰਸੀ ਵੱਲੋਂ ਤਿਆਰ ਕੀਤੀ ਗਈ ਸੀ, ਜੋ ਪੈਂਟਾਗਨ ਦੀ ਖੁਫ਼ੀਆ ਸ਼ਾਖਾ ਹੈ ਤੇ 18 ਅਮਰੀਕੀ ਖੁਫੀਆ ਏਜੰਸੀਆਂ ਵਿਚੋਂ ਇਕ ਹੈ। ਸੂਤਰਾਂ ਨੇ ਕਲਾਸੀਫਾਈਡ ਜਾਣਕਾਰੀ ਨਾਲ ਜੁੜੇ ਮਸਲਿਆਂ ’ਤੇ ਚਰਚਾ ਕਰਨ ਲਈ ਨਾਮ ਨਾ ਛਾਪਣ ਦੀ ਬੇਨਤੀ ਕੀਤੀ ਹੈ।

Advertisement

ਤਿੰਨ ਸੂਤਰਾਂ ਮੁਤਾਬਕ ਇਸ ਖੁਫੀਆ ਸਮੀਖਿਆ ਤੋਂ ਪਤਾ ਲੱਗਾ ਹੈ ਕਿ ਇਰਾਨ ਆਪਣਾ ਪ੍ਰਮਾਣੂ ਪ੍ਰੋਗਰਾਮ ਅਗਲੇ ਕੁਝ ਮਹੀਨਿਆਂ ਵਿਚ ਸ਼ੁਰੂ ਕਰ ਸਕਦਾ ਹੈ ਤੇ ਇਨ੍ਹਾਂ ਵਿਚੋਂ ਇਕ ਨੇ ਕਿਹਾ ਕਿ ਇਹ ਅਗਲੇ ਇਕ ਜਾਂ ਦੋ ਮਹੀਨਿਆਂ ਵਿਚ ਸ਼ੁੁਰੂ ਹੋ ਸਕਦਾ ਹੈ। ਇਹ ਕਲਾਸੀਫਾਈਡ ਸਮੀਖਿਆ ਰਾਸ਼ਟਰਪਤੀ ਡੋਨਲਡ ਟਰੰਪ ਤੇ ਰੱਖਿਆ ਸਕੱਤਰ ਪੀਟ ਹੇਗਸੇਥ ਸਮੇਤ ਸਿਖਰਲੇ ਅਮਰੀਕੀ ਅਧਿਕਾਰੀਆਂ ਦੇ ਬਿਆਨਾਂ ਦੇ ਉਲਟ ਹੈ। ਟਰੰਪ ਸਣੇ ਇਨ੍ਹਾਂ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਪਿਛਲੇ ਹਫ਼ਤੇ ਕੀਤੇ ਹਮਲਿਆਂ, ਜਿਸ ਵਿੱਚ ਬੰਕਰ-ਬਸਟਿੰਗ ਬੰਬਾਂ ਅਤੇ ਹੋਰ ਰਵਾਇਤੀ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ, ਨੇ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਅਸਲ ਵਿੱਚ ਖਤਮ ਕਰ ਦਿੱਤਾ ਹੈ।

ਟਰੰਪ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ ਕਿ ਉਸ ਵੱਲੋਂ ਪਿਛਲੇ ਹਫ਼ਤੇ ਦੇ ਅਖੀਰ ਵਿੱਚ ਕੀਤੇ ਹਮਲਿਆਂ ਨੇ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ‘ਤਬਾਹ’ ਕਰ ਦਿੱਤਾ ਹੈ। ਇਸ ਸਮੀਖਿਆ ਰਿਪੋਰਟ ਬਾਰੇ ਟਿੱਪਣੀ ਲਈ ਬੇਨਤੀ ਕਰਨ ’ਤੇ ਵ੍ਹਾਈਟ ਹਾਊਸ ਨੇ ਬੁਲਾਰੇ ਕੈਰੋਲੀਨ ਲੀਵਿਟ ਵੱਲੋਂ ਸੀਐੱਨਐੱਨ ਨੂੰ ਦਿੱਤੇ ਇੱਕ ਬਿਆਨ ਵੱਲ ਇਸ਼ਾਰਾ ਕੀਤਾ, ਜਿਸ ਨੇ ਸਭ ਤੋਂ ਪਹਿਲਾਂ ਮੁਲਾਂਕਣ ਰਿਪੋਰਟ ਦਿੱਤੀ ਸੀ, ਕਿ ਕਥਿਤ ‘ਸਿੱਟਾ’ ਪੂਰੀ ਤਰ੍ਹਾਂ ਗਲ਼ਤ ਸੀ। ਉਨ੍ਹਾਂ ਕਿਹਾ, ‘‘ਹਰ ਕੋਈ ਜਾਣਦਾ ਹੈ ਕਿ ਜਦੋਂ ਤੁਸੀਂ 30,000 ਪੌਂਡ ਦੇ 14 ਬੰਬਾਂ ਨੂੰ ਉਨ੍ਹਾਂ ਦੇ ਨਿਸ਼ਾਨਿਆਂ ’ਤੇ ਸੁੱਟਦੇ ਹੋ ਤਾਂ ਕੀ ਹੁੰਦਾ ਹੈ: ਪੂਰੀ ਤਰ੍ਹਾਂ ਤਬਾਹੀ।’’

ਇੱਕ ਅਮਰੀਕੀ ਅਧਿਕਾਰੀ ਜਿਸ ਨੇ ਸਮੀਖਿਆ ਰਿਪੋਰਟ ਪੜ੍ਹੀ, ਨੇ ਨੋਟ ਕੀਤਾ ਕਿ ਇਸ ਵਿੱਚ ਕਈ ਚੇਤਾਵਨੀਆਂ ਅਤੇ ‘ਜੇਕਰ’ ਹਨ ਅਤੇ ਕਿਹਾ ਕਿ ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ ਵਿੱਚ ਇੱਕ ਹੋਰ ਸੁਧਰੀ ਹੋਈ ਰਿਪੋਰਟ ਦੀ ਉਮੀਦ ਕੀਤੀ ਜਾ ਰਹੀ ਹੈ। ਸਮੀਖਿਅਕਾਂ ਨੇ ਕਿਹਾ ਕਿ, ਜੇਕਰ ਮੁਲਾਂਕਣ ਉਪਗ੍ਰਹਿ ਦੀਆਂ ਤਸਵੀਰਾਂ ’ਤੇ ਅਧਾਰਤ ਸੀ, ਤਾਂ ਡੂੰਘੇ ਦੱਬੇ ਫੋਰਡੋ ਸਥਿਤ ਪ੍ਰਮਾਣੂ ਟਿਕਾਣੇ (ਯੂਰੇਨੀਅਮ ਸੰਸ਼ੋਧਨ ਸਹੂਲਤ) ਨੂੰ ਪੁੱਜੇ ਨੁਕਸਾਨ ਦੀ ਹੱਦ ਦਾ ਖੁਲਾਸਾ ਕਰਨਾ ਜ਼ਰੂਰੀ ਨਹੀਂ ਹੋਵੇਗਾ। ਟਰੰਪ ਨੇ ਕਿਹਾ ਸੀ ਕਿ ਇਰਾਨ ਨੂੰ ਪ੍ਰਮਾਣੂ ਹਥਿਆਰ ਵਿਕਸਤ ਕਰਨ ਤੋਂ ਰੋਕਣ ਲਈ ਹਮਲੇ ਜ਼ਰੂਰੀ ਸਨ। ਇਰਾਨ ਹਾਲਾਂਕਿ ਇਸ ਗੱਲ ਤੋਂ ਇਨਕਾਰ ਕਰਦਾ ਰਿਹ ਹੈ। ਉਸ ਦਾ ਕਹਿਣਾ ਹੈ ਕਿ ਉਸ ਦਾ ਪ੍ਰਮਾਣੂ ਪ੍ਰੋਗਰਾਮ ਸ਼ਾਂਤੀਪੂਰਨ ਉਦੇਸ਼ਾਂ ਲਈ ਹੈ। ਰਾਇਟਰਜ਼

 

Advertisement
Tags :
Iran's nuclear sitesUS destroys Iran's nuclear sites