ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇਰਾਨ ਦੇ ਊਰਜਾ ਵਪਾਰ ਵਿਚ ਮਦਦ ਲਈ ਅਮਰੀਕਾ ਵੱਲੋਂ ਦੋ ਭਾਰਤੀਆਂ ਸਣੇ 50 ਸੰਸਥਾਵਾਂ ’ਤੇ ਪਾਬੰਦੀ

ਅਮਰੀਕਾ ਨੇ ਇਰਾਨੀ ਊਰਜਾ ਵਪਾਰ ਨੂੰ ਹੁਲਾਰਾ ਦੇਣ ਦੇ ਦੋਸ਼ ਵਿਚ ਦੋ ਭਾਰਤੀ ਨਾਗਰਿਕਾਂ ਸਣੇ 50 ਤੋਂ ਵੱਧ ਸੰਸਥਾਵਾਂ, ਵਿਅਕਤੀਆਂ ਤੇ ਜਹਾਜ਼ਾਂ ’ਤੇ ਪਾਬੰਦੀ ਲਗਾਈ ਹੈ। ਇਕ ਅਧਿਕਾਰਤ ਬਿਆਨ ਮੁਤਾਬਕ ਇਹ ਕਦਮ ਤਹਿਰਾਨ ਦੀ ‘‘ਊਰਜਾ ਬਰਾਮਦ ਪ੍ਰਣਾਲੀ ਦੇ ਪ੍ਰਮੁੱਖ ਤੱਤਾਂ...
Advertisement

ਅਮਰੀਕਾ ਨੇ ਇਰਾਨੀ ਊਰਜਾ ਵਪਾਰ ਨੂੰ ਹੁਲਾਰਾ ਦੇਣ ਦੇ ਦੋਸ਼ ਵਿਚ ਦੋ ਭਾਰਤੀ ਨਾਗਰਿਕਾਂ ਸਣੇ 50 ਤੋਂ ਵੱਧ ਸੰਸਥਾਵਾਂ, ਵਿਅਕਤੀਆਂ ਤੇ ਜਹਾਜ਼ਾਂ ’ਤੇ ਪਾਬੰਦੀ ਲਗਾਈ ਹੈ। ਇਕ ਅਧਿਕਾਰਤ ਬਿਆਨ ਮੁਤਾਬਕ ਇਹ ਕਦਮ ਤਹਿਰਾਨ ਦੀ ‘‘ਊਰਜਾ ਬਰਾਮਦ ਪ੍ਰਣਾਲੀ ਦੇ ਪ੍ਰਮੁੱਖ ਤੱਤਾਂ ਨੂੰ ਖ਼ਤਮ’ ਕਰਨ ਦੇ ਮੰਤਵ ਨਾਲ ਚੁੱਕਿਆ ਗਿਆ ਹੈ।

ਅਮਰੀਕੀ ਵਿੱਤ ਮੰਤਰਾਲੇ ਦੇ ਵਿਦੇਸ਼ੀ ਸੰਪਤੀ ਕੰਟਰੋਲ ਦਫ਼ਤਰ (OFAC) ਨੇ ਵੀਰਵਾਰ ਨੂੰ ਇਨ੍ਹਾਂ ਪਾਬੰਦੀਆਂ ਦਾ ਐਲਾਨ ਕੀਤਾ। ਇਕ ਪ੍ਰੈੱਸ ਰਿਲੀਜ਼ ਵਿਚ ਕਿਹਾ ਗਿਆ ਕਿ ‘ਇਨ੍ਹਾਂ ਲੋਕਾਂ ਨੇ ਸਮੂਹਕ ਰੂਪ ਵਿਚ ਅਰਬਾਂ ਡਾਲਰ ਮੁਲ ਦੇ ਪੈਟਰੋਲੀਅਮ ਤੇ ਉਸ ਦੇ ਉਤਪਾਦਾਂ ਦੀ ਬਰਾਮਦ ਨੂੰ ਸਮਰੱਥ ਬਣਾਇਆ ਜਿਸ ਨਾਲ ਇਰਾਨੀ ਸ਼ਾਸਨ ਨੂੰ ਉਨ੍ਹਾਂ ਅਤਿਵਾਦੀ ਸਮੂਹਾਂ ਲਈ ਵੱਡਾ ਮਾਲੀਆ ਮਿਲਿਆ ਜੋ ਅਮਰੀਕਾ ਲਈ ਖ਼ਤਰਾ ਹੈ।’’

Advertisement

ਇਹ ਪਾਬੰਦੀ ਇਰਾਨ ਦੇ ਪੈਟਰੋਲੀਅਮ ਤੇ ਪੈਟਰੋਕੈਮੀਕਲ ਬਰਾਮਦ ਨੂੰ ਸੀਮਤ ਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਵਿੱਤ ਮੰਤਰੀ ਸਕੌਟ ਬੇਸੈਂਟ ਨੇ ਕਿਹਾ, ‘‘ਵਿੱਤ ਮੰਤਰਾਲਾ ਇਰਾਨ ਦੀ ਊਰਜਾ ਬਰਾਮਦ ਪ੍ਰਣਾਲੀ ਦੇ ਮੁੱਖ ਤੱਤਾਂ ਨੂੰ ਖ਼ਤਮ ਕਰਕੇ ਉਸ ਦੀ ਨਗਦੀ ਪ੍ਰਵਾਹ ਪ੍ਰਣਾਲੀ ਨੂੰ ਕਮਜ਼ੋਰ ਕਰ ਰਿਹਾ ਹੈ।’’

ਜਿਨ੍ਹਾਂ ਦੋ ਭਾਰਤੀ ਨਾਗਰਿਕਾਂ ’ਤੇ ਪਾਬੰਦੀ ਲਾਈ ਗਈ ਹੈ ਉਨ੍ਹਾਂ ਵਿਚ ਵਰੁਣ ਪੂਲਾ ਵੀ ਸ਼ਾਮਲ ਹੈ, ਜੋ ਮਾਰਸ਼ਲ ਦੀਪ ਸਥਿਤ ਬਰਥਾ ਸ਼ਿਪਿੰਗ ਇੰਕ ਦਾ ਮਾਲਕ ਹੈ। ਇਹ ਕੰਪਨੀ ਕੋਮੋਰੋਸ ਦਾ ਝੰਡਾ ਲੱਗੇ ਜਹਾਜ਼ ‘ਪਾਮਿਰ’ ਦੀ ਮਾਲਕ ਤੇ ਸੰਚਾਲਕ ਹੈ।

ਦੂਜੀ ਭਾਰਤੀ ਨਾਗਰਿਕ ਸੋਨੀਆ ਸ਼੍ਰੇਸ਼ਠਾ ਹੈ, ਜੋ ਵੇਗਾ ਸਟਾਰ ਸ਼ਿਪ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਦੀ ਮਾਲਕ ਹੈ। ਕੰਪਨੀ ਇੱਕ ਹੋਰ ਕੋਮੋਰੋਸ-ਝੰਡੇ ਵਾਲੇ ਜਹਾਜ਼, 'ਨੇਪਟਾ' ਦੀ ਮਾਲਕ ਹੈ ਅਤੇ ਸੰਚਾਲਨ ਕਰਦੀ ਹੈ, ਜਿਸਨੇ ਜਨਵਰੀ 2025 ਤੋਂ ਪਾਕਿਸਤਾਨ ਨੂੰ ਇਰਾਨੀ ਮੂਲ ਦਾ ਐਲਪੀਜੀ ਪਹੁੰਚਾਇਆ ਹੈ।

Advertisement
Tags :
#EnergyCrisis#IndianFirms#IndianNationals#IndianShipping#IranOilTrade#OilAndGas#SanctionsAlert#TradeCompliance#USSanctionsGlobalTradeIndiaUSRelationsInternationalRelations
Show comments