DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਰੀਕਾ ਨੇ ਇਰਾਨ ਦੇ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ’ਚ ਸ਼ਾਮਲ ਭਾਰਤੀ ਸੰਸਥਾਵਾਂ ’ਤੇ ਪਾਬੰਦੀ ਲਗਾਈ

ਟਰੰਪ ਪ੍ਰਸ਼ਾਸਨ ਨੇ ਇਰਾਨ ਦੇ ਪੈਟਰੋਲੀਅਮ ਤੇ ਇਸ ਨਾਲ ਜੁੜੇ ਹੋਰ ਉਤਪਾਦਾਂ ਦੀ ਵਿਕਰੀ ਵਿਚ ਸ਼ਾਮਲ ਭਾਰਤੀ ਸੰਸਥਾਵਾਂ ਤੇ ਵਿਅਕਤੀਆਂ ’ਤੇ ਪਾਬੰਦੀ ਲਾ ਦਿੱਤੀ ਹੈ। ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਇਸ ਵਪਾਰ ਤੋਂ ਮਿਲਣ ਵਾਲਾ ਪੈਸਾ ਤਹਿਰਾਨ ਦੇ ਖੇਤਰੀ ਅਤਿਵਾਦੀ...

  • fb
  • twitter
  • whatsapp
  • whatsapp
featured-img featured-img
ਰਾਇਟਰਜ਼ ਫਾਈਲ ਫੋਟੋ।
Advertisement

ਟਰੰਪ ਪ੍ਰਸ਼ਾਸਨ ਨੇ ਇਰਾਨ ਦੇ ਪੈਟਰੋਲੀਅਮ ਤੇ ਇਸ ਨਾਲ ਜੁੜੇ ਹੋਰ ਉਤਪਾਦਾਂ ਦੀ ਵਿਕਰੀ ਵਿਚ ਸ਼ਾਮਲ ਭਾਰਤੀ ਸੰਸਥਾਵਾਂ ਤੇ ਵਿਅਕਤੀਆਂ ’ਤੇ ਪਾਬੰਦੀ ਲਾ ਦਿੱਤੀ ਹੈ। ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਇਸ ਵਪਾਰ ਤੋਂ ਮਿਲਣ ਵਾਲਾ ਪੈਸਾ ਤਹਿਰਾਨ ਦੇ ਖੇਤਰੀ ਅਤਿਵਾਦੀ ਸਮੂਹਾਂ ਨੂੰ ਹਮਾਇਤ ਦੇਣ ਤੇ ਹਥਿਆਰ ਪ੍ਰਣਾਲੀਆਂ ਦੀ ਖਰੀਦ ਲਈ ਵਰਤਿਆ ਜਾਂਦਾ ਹੈ, ਜੋ ਅਮਰੀਕਾ ਲਈ ਸਿੱਧੇ ਤੌਰ ’ਤੇ ਖਤਰਾ ਹੈ।

ਅਮਰੀਕਾ ਦੇ ਵਿਦੇਸ਼ ਤੇ ਵਿੱਤ ਮੰਤਰਾਲਿਆਂ ਨੇ ਉਸ ‘ਸ਼ਿਪਿੰਗ ਨੈੱਟਵਰਕ’ ਉੱਤੇ ਵੀ ਪਾਬੰਦੀਆਂ ਆਇਦ ਕੀਤੀਆਂ ਹਨ, ਜੋ ਇਰਾਨੀ ਸ਼ਾਸਨ ਦੀਆਂ ‘ਮਾੜੇ ਇਰਾਦੇ ਵਾਲੀਆਂ ਸਰਗਰਮੀਆਂ’ ਨੂੰ ਗੈਰਕਾਨੂੰਨੀ ਤੇਲ ਵਿਕਰੀ ਜ਼ਰੀਏ ਵਿੱਤੀ ਮਦਦ ਪ੍ਰਦਾਨ ਕਰਦੇ ਹਨ। ਇਹੀ ਨਹੀਂ ਅਮਰੀਕਾ ਨੇ ਉਨ੍ਹਾਂ ਏਅਰਲਾਈਨਾਂ ਤੇ ਉਨ੍ਹਾਂ ਨਾਲ ਜੁੜੀਆਂ ਕੰਪਨੀਆਂ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ, ਜੋ ਇਰਾਨ ਦੀ ਹਮਾਇਤ ਵਾਲੇ ਦਹਿਸ਼ਤੀ ਸੰਗਠਨਾਂ ਨੂੰ ਹਥਿਆਰ ਤੇ ਹੋਰ ਸਪਲਾਈ ਭੇਜਦੇ ਹਨ।

Advertisement

ਪਾਬੰਦੀਆਂ ਵਾਲੀ ਇਸ ਸੂਚੀ ਵਿਚ ਜਿਨ੍ਹਾਂ ਭਾਰਤੀ ਨਾਗਰਿਕਾਂ ਤੇ ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਉਸ ਵਿਚ ਜੈਰ ਹੁਸੈਨ ਇਕਬਾਲ ਹੁਸੈਨ ਸੱਈਅਦ, ਜ਼ੁਲਫਿਕਾਰ ਹੁਸੈਨ ਰਿਜ਼ਵੀ ਸੱਯਦ, ਮਹਾਰਾਸ਼ਟਰ ਸਥਿਤ ‘ਆਰਐੱਨ ਸ਼ਿਪ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ’ ਅਤੇ ਪੁਣੇ ਸਥਿਤ ‘ਟੀਆਰ6 ਪੈਟਰੋ ਇੰਡੀਆ ਐੱਲਐੱਲਪੀ’ ਸ਼ਾਮਲ ਹਨ।

Advertisement

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਭਾਰਤ, ਪਨਾਮਾ ਅਤੇ ਸੈਸ਼ੇਲਸ ਸਮੇਤ ਕਈ ਦੇਸ਼ਾਂ ਵਿੱਚ ਸਥਿਤ ਕੁੱਲ 17 ਸੰਸਥਾਵਾਂ, ਵਿਅਕਤੀਆਂ ਅਤੇ ਜਹਾਜ਼ਾਂ ਨੂੰ ਨਾਮਜ਼ਦ ਕਰ ਰਿਹਾ ਹੈ, ਜੋ ਇਰਾਨ ਨੂੰ ਪੈਟਰੋਲੀਅਮ ਅਤੇ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ਵਿੱਚ ਸ਼ਾਮਲ ਹਨ।

Advertisement
×