US: Four killed, 14 injured in shooting ਅਮਰੀਕਾ: ਸ਼ਿਕਾਗੋ ਨਾਈਟ ਕਲੱਬ ਦੇ ਬਾਹਰ ਗੋਲੀਬਾਰੀ; 4 ਹਲਾਕ, 14 ਜ਼ਖਮੀ
ਐੱਸਯੂਵੀ ’ਚ ਆਏ ਤਿੰਨ ਜਣਿਆਂ ਨੇ ਗੋਲੀਆਂ ਚਲਾਈਆਂ
Advertisement
ਸ਼ਿਕਾਗੋ, 3 ਜੁਲਾਈ
Advertisement
ਸ਼ਿਕਾਗੋ ਦੇ ਰਿਵਰ ਨੌਰਥ ਨੇਬਰਹੁੱਡ ਵਿੱਚ ਇਕ ਨਾਈਟ ਕਲੱਬ ਦੇ ਬਾਹਰ ਗੋਲੀਬਾਰੀ ਵਿੱਚ ਘੱਟੋ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਸੀਬੀਐਸ ਨਿਊਜ਼ ਨੇ ਸਥਾਨਕ ਪੁਲੀਸ ਦੇ ਹਵਾਲੇ ਨਾਲ ਦਿੱਤੀ ਹੈ।
ਸੀਬੀਐਸ ਨਿਊਜ਼ ਅਨੁਸਾਰ ਪੱਛਮੀ ਸ਼ਿਕਾਗੋ ਐਵੇਨਿਊ ਦੇ 300 ਬਲਾਕ ’ਤੇ ਇਕ ਐਸਯੂਵੀ ਵਿਚ ਆਏ ਤਿੰਨ ਜਣਿਆਂ ਨੇ ਭੀੜ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਦੋ ਵਿਅਕਤੀ ਸਨ ਜਿਨ੍ਹਾਂ ਵਿਚ ਇਕ 24 ਸਾਲ ਦਾ ਸੀ ਜਿਸ ਦੀ ਛਾਤੀ ਵਿੱਚ ਗੋਲੀ ਲੱਗੀ ਅਤੇ ਦੂਜਾ 25 ਸਾਲ ਦਾ ਸੀ ਜਿਸ ਦੇ ਸਿਰ ਵਿੱਚ ਗੋਲੀ ਲੱਗੀ। ਇਸ ਤੋਂ ਇਲਾਵਾ ਇੱਕ 18 ਸਾਲਾ ਤੇ ਇੱਕ 17 ਸਾਲਾ ਲੜਕੀ ਦੀ ਵੀ ਮੌਤ ਹੋ ਗਈ। ਜ਼ਖਮੀਆਂ ਦੀ ਉਮਰ 21 ਤੋਂ 32 ਸਾਲ ਦਰਮਿਆਨ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ।
Advertisement
×