ਅਮਰੀਕਾ ਤੇ ਕੈਨੇਡਾ ਵਪਾਰ ਸਬੰਧੀ ਮੁੜ ਗੱਲਬਾਤ ਸ਼ੁਰੂ ਨਹੀਂ ਕਰਨਗੇ: ਟਰੰਪ
ਕੈਨੇਡਾ ’ਚ ਪ੍ਰਸਾਰਿਤ ਹੋਏ ਇੱਕ ਇਸ਼ਤਿਹਾਰ ’ਤੇ ਜਤਾੲੀ ਸੀ ਨਾਰਾਜ਼ਗੀ
Advertisement
Trump says US, Canada will not restart trade talks ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਵਪਾਰ ਬਾਰੇ ਗੱਲਬਾਤ ਮੁੜ ਸ਼ੁਰੂ ਨਹੀਂ ਕਰਨਗੇ। ਉਨ੍ਹਾਂ ਦੀ ਇਹ ਟਿੱਪਣੀ ਕੈਨੇਡੀਅਨ ਸੂਬੇ ਓਨਟਾਰੀਓ ਵਲੋਂ ਪ੍ਰਸਾਰਿਤ ਇੱਕ ਇਸ਼ਤਿਹਾਰ ਨੂੰ ਹਟਾਉਣ ਦੀ ਚਿਤਾਵਨੀ ਤੋਂ ਬਾਅਦ ਆਈ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਇਕ ਇਸ਼ਤਿਹਾਰ ਪ੍ਰਕਾਸ਼ਿਤ ਹੋਇਆ ਸੀ ਜਿਸ ਵਿਚ 1987 ਵਿੱਚ ਰੀਗਨ ਨੂੰ ਸੰਬੋਧਨ ਕਰਦਿਆਂ ਦਿਖਾਇਆ ਗਿਆ ਹੈ ਜਿਸ ਵਿਚ ਉਹ ਕਹਿ ਰਹੇ ਸਨ ਕਿ ਟੈਕਸ ਲਾਉਣ ਨਾਲ ਨੌਕਰੀਆਂ ਖੁੱਸਦੀਆਂ ਹਨ ਤੇ ਟਰੇਡ ਵਾਰ ਸ਼ੁਰੂ ਹੁੰਦੀ ਹੈ, ਇਸ ਇਸ਼ਤਿਹਾਰ ਤੋਂ ਖਿਝ ਕੇ ਟਰੰਪ ਨੇ ਕੈਨੇਡਾ ’ਤੇ ਵਾਧੂ ਦਸ ਫੀਸਦੀ ਟੈਕਸ ਲਾ ਦਿੱਤਾ ਸੀ ਤੇ ਇਸ ਇਸ਼ਤਿਹਾਰ ਨੂੰ ਤੁਰੰਤ ਹਟਾਉਣ ਲਈ ਕਿਹਾ ਸੀ। -ਰਾਇਟਰਜ਼
Advertisement
Advertisement
