ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

US-Canada Row: ਟਰੰਪ ਦੀਆਂ ਕੈਨੇਡਾ ’ਤੇ ਕਬਜ਼ੇ ਦੀਆਂ ਧਮਕੀਆਂ ਦਾ ਮੁੱਦਾ King Charles ਕੋਲ ਉਠਾਉਣਗੇ ਟਰੂਡੋ

Trudeau to bring up Trump's threat to annex Canada in meeting with King Charles
ਜਸਟਿਨ ਟਰੂਡੋ
Advertisement

ਕੈਨੇਡਾ ਦੇ ਵੀ ਰਾਸ਼ਟਰ ਮੁਖੀ ਹਨ ਬਰਤਾਨੀਆ ਦੇ ਬਾਦਸ਼ਾਹ ਚਾਰਲਸ; ਟਰੂਡੋ ਉਨ੍ਹਾਂ ਨਾਲ ਮੁਲਾਕਾਤ ਵਿੱਚ ਕੈਨੇਡਾ ਨੂੰ ਅਮਰੀਕਾ ਵਿਚ ਮਿਲਾਉਣ ਦੀਆਂ ਟਰੰਪ ਦੀਆਂ ਧਮਕੀਆਂ ਬਾਰੇ ਗੱਲ ਕਰਨਗੇ

ਟੋਰਾਂਟੋ, 3 ਮਾਰਚ

Advertisement

US-Canada Row: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੋਮਵਾਰ ਨੂੰ ਦੇਸ਼ ਦੇ ਰਾਸ਼ਟਰ ਮੁਖੀ (Head of State) ਬਾਦਸ਼ਾਹ ਚਾਰਲਸ ਤੀਜੇ (King Charles III) ਨਾਲ ਮੁਲਾਕਾਤ ਕਰਨਗੇ ਜਿੱਥੇ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਕੈਨੇਡਾ ਨੂੰ ਅਮਰੀਕਾ ਵਿਚ ਮਿਲਾ ਕੇ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਬਾਰੇ ਚਰਚਾ ਕਰਨਗੇ।

ਗ਼ੌਰਤਲਬ ਹੈ ਕਿ ਟਰੰਪ ਵੱਲੋਂ ਕੈਨੇਡਾ ਨੂੰ ਅਮਰੀਕਾ ਨਾਲ ਮਿਲਾਉਣ ਦੀਆਂ ਧਮਕੀਆਂ ਬਾਰੇ ਚੁੱਪ ਰਹਿਣ ਲਈ ਕੈਨੇਡਾ ਵਿਚ ਬਾਦਸ਼ਾਹ ਚਾਰਲਸ ਦੀ ਆਲੋਚਨਾਹੋ ਰਹੀ ਹੈ। ਟਰੂਡੋ ਨੇ ਐਤਵਾਰ ਨੂੰ ਲੰਡਨ ਵਿੱਚ ਕਿਹਾ ਕਿ ਉਹ ਚਾਰਲਸ ਨਾਲ ਕੈਨੇਡੀਅਨਾਂ ਲਈ ਅਹਿਮ ਮਾਮਲਿਆਂ 'ਤੇ ਚਰਚਾ ਕਰਨਗੇ ਅਤੇ ਕਿਹਾ ਕਿ "ਇਸ ਸਮੇਂ ਕੈਨੇਡੀਅਨਾਂ ਲਈ ਆਪਣੀ ਪ੍ਰਭੂਸੱਤਾ ਅਤੇ ਇੱਕ ਰਾਸ਼ਟਰ ਵਜੋਂ ਆਪਣੀ ਆਜ਼ਾਦੀ ਲਈ ਖੜ੍ਹੇ ਹੋਣ ਤੋਂ ਵੱਧ ਕੁਝ ਵੀ ਅਹਿਮ ਨਹੀਂ ਜਾਪਦਾ।"

ਗ਼ੌਰਤਲਬ ਹੈ ਕਿ ਕੈਨੇਡਾ ਵਿੱਚ ਰਾਜ ਦਾ ਮੁਖੀ ਜਾਂ ਰਾਸ਼ਟਰ ਮੁਖੀ ਕਿੰਗ ਚਾਰਲਸ ਹੀ ਹਨ ਅਤੇ ਕੈਨੇਡਾ, ਬਰਤਾਨੀਆ ਦੀਆਂ ਸਾਬਕਾ ਬਸਤੀਆਂ ’ਤੇ ਆਧਾਰਤ ਬ੍ਰਿਟਿਸ਼ ਰਾਸ਼ਟਰਮੰਡਲ (British Commonwealth) ਦਾ ਮੈਂਬਰ ਹੈ। ਭਾਰਤ ਤੇ ਪਾਕਿਸਤਾਨ ਸਮੇਤ ਹੋਰ ਅਜਿਹੇ ਮੁਲਕ ਵੀ ਰਾਸ਼ਟਰ ਮੰਡਲ ਦਾ ਹਿੱਸਾ ਹਨ।

ਕੁੱਲ ਮਿਲਾ ਕੇ ਕੈਨੇਡਾ ਵਿੱਚ ਬਰਤਾਨਵੀ ਰਾਜਸ਼ਾਹੀ ਵਿਰੋਧੀ ਲਹਿਰ ਬਹੁਤੀ ਵੱਡੀ ਤਾਂ ਨਹੀਂ ਹੈ, ਪਰ ਟਰੰਪ ਦੀਆਂ ਧਮਕੀਆਂ 'ਤੇ ਚਾਰਲਸ ਦੀ ਖ਼ਾਮੋਸ਼ੀ ਨੇ ਹਾਲ ਹੀ ਦੇ ਦਿਨਾਂ ਵਿੱਚ ਅਜਿਹੀ ਚਰਚਾ ਨੂੰ ਹੁਲਾਰਾ ਦਿੱਤਾ ਹੈ।

ਕੈਨੇਡੀਅਨ ਸੂਬੇ ਅਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੇਨੀ ਨੇ ਕਿਹਾ ਕਿ "ਕੈਨੇਡੀਅਨਾਂ ਲਈ ਨਿਰਾਸ਼ਾ ਵਾਲੀ ਗੱਲ ਹੈ ਕਿ ਸਮਾਰਟ ਚਾਰਲਸ ਨੇ ਟਰੰਪ ਦੀਆਂ ਧਮਕੀਆਂ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।" ਉਹ ਸਿਰਫ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਸਲਾਹ 'ਤੇ ਹੀ ਕੰਮ ਕਰ ਸਕਦੇ ਹਨ।

ਕੇਨੀ ਨੇ ਐਕਸ (X) 'ਤੇ ਪਾਈ ਪੋਸਟ ਵਿਚ ਕਿਹਾ, "ਕੈਨੇਡਾ ਸਰਕਾਰ ਨੂੰ ਰਾਸ਼ਟਰ ਮੁਖੀ ਨੂੰ ਕੈਨੇਡੀਅਨ ਪ੍ਰਭੂਸੱਤਾ ਨੂੰ ਉਜਾਗਰ ਕਰਨ ਲਈ ਕਹਿਣਾ ਚਾਹੀਦਾ ਹੈ।"

ਗ਼ੌਰਤਲਬ ਹੈ ਕਿ ਬਾਦਸ਼ਾਹ ਚਾਰਲਸ ਨੇ ਜਿਸ ਨੇ ਐਤਵਾਰ ਨੂੰ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਹੀ ਟਰੰਪ ਨੂੰ ਸਰਕਾਰੀ ਦੌਰੇ ’ਤੇ ਸਕਾਟਲੈਂਡ ਆਉਣ ਦਾ ਸੱਦਾ ਦਿੱਤਾ ਹੈ।

ਸੰਵਿਧਾਨਕ ਵਕੀਲ ਲਾਇਲ ਸਕਿਨਰ ਨੇ X 'ਤੇ ਪੁੱਛਿਆ, "ਖੁਸ਼ਖ਼ਬਰੀ ਹੈ ਕਿ ਪ੍ਰਧਾਨ ਮੰਤਰੀ ਭਲਕੇ ਕੈਨੇਡਾ ਦੇ ਬਾਦਸ਼ਾਹ ਨਾਲ ਮੁਲਾਕਾਤ ਕਰਨਗੇ। ਉਮੀਦ ਹੈ ਕਿ ਇਸ ਦੇ ਨਤੀਜੇ ਵਜੋਂ ਸਮਰਾਟ ਆਪਣੇ ਕੈਨੇਡੀਅਨ ਇਲਾਕੇ ਬਾਰੇ ਬਿਆਨ ਦੇਣਗੇ।" -ਏਪੀ

Advertisement