ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰਾਜ ਸਭਾ ’ਚ ਮੁੜ ਹੰਗਾਮਾ, ਸਦਨ ਪੂਰੇ ਦਿਨ ਲਈ ਉਠਾਇਆ

ਉਪ ਰਾਸ਼ਟਪਤੀ ਧਨਖਡ਼ ਦੀ ਗੈਰਹਾਜ਼ਰੀ ’ਚ ਹਰਿਵੰਸ਼ ਨੇ ਚਲਾਈ ਸਦਨ ਦੀ ਕਾਰਵਾਈ
(Sansad TV via PTI Photo)
Advertisement

ਵੱਖ-ਵੱਖ ਮੁੱਦਿਆਂ ’ਤੇ ਵਿਰੋਧੀ ਮੈਂਬਰਾਂ ਦੇ ਹੰਗਾਮੇ ਕਾਰਨ ਮੰਗਲਵਾਰ ਨੂੰ ਰਾਜ ਸਭਾ ਦੀ ਬੈਠਕ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ। ਪਰ 2 ਵਜੇ ਮੁੜ ਸ਼ੁਰੂ ਹੋਣ ਤੇ ਜਾਰੀ ਹੰਗਾਮੇ ਕਾਰਨ ਸਦਨ ਨੂੰ ਪੂਰੇ ਦਿਨ ਲਈ ਉਠਾ ਦਿੱਤਾ ਗਿਆ। ਹੰਗਾਮੇ ਕਾਰਨ ਉੱਚ ਸਦਨ ਵਿੱਚ ਸਿਫ਼ਰ ਕਾਲ ਅਤੇ ਪ੍ਰਸ਼ਨ ਕਾਲ ਨਹੀਂ ਹੋ ਸਕਿਆ। ਸਦਨ ਦੀ ਬੈਠਕ ਸਵੇਰੇ 11 ਵਜੇ ਸ਼ੁਰੂ ਹੋਣ ’ਤੇ ਉਪ-ਚੇਅਰਮੈਨ ਹਰਿਵੰਸ਼ ਨੇ ਜ਼ਰੂਰੀ ਦਸਤਾਵੇਜ਼ ਸਦਨ ਦੀ ਮੇਜ਼ ’ਤੇ ਰਖਵਾਏ। ਇਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਨਿਯਮਿਤ ਕੰਮਕਾਜ ਮੁਲਤਵੀ ਕਰ ਕੇ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ(SIR) ਦੀ ਕਵਾਇਦ ਸਮੇਤ ਹੋਰ ਵਿਸ਼ਿਆਂ ’ਤੇ ਚਰਚਾ ਕਰਨ ਲਈ ਮੈਂਬਰਾਂ ਵੱਲੋਂ ਨਿਯਮ 267 ਤਹਿਤ ਪ੍ਰਾਪਤ 12 ਕਾਰਜ ਮੁਲਤਵੀ ਨੋਟਿਸ ਮਿਲੇ ਹਨ।

ਇਨ੍ਹਾਂ ਵਿੱਚੋਂ ਇੱਕ ਮੈਂਬਰ ਨੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਦੇ ਅਹੁਦੇ ਤੋਂ ਅਸਤੀਫੇ ਦੇ ਮੁੱਦੇ ’ਤੇ ਵੀ ਚਰਚਾ ਦੀ ਮੰਗ ਕੀਤੀ ਸੀ। ਹਰਿਵੰਸ਼ ਨੇ ਕਿਹਾ ਕਿ ਨੋਟਿਸ ਸਹੀ ਨਾ ਪਾਏ ਜਾਣ ਕਾਰਨ ਰੱਦ ਕਰ ਦਿੱਤੇ ਗਏ ਹਨ। ਉਪ-ਚੇਅਰਮੈਨ ਵੱਲੋਂ ਕੰਮ ਰੋਕੂ ਮਤੇ ਸਬੰਧੀ ਨੋਟਿਸ ਰੱਦ ਕੀਤੇ ਜਾਣ ’ਤੇ ਵਿਰੋਧੀ ਮੈਂਬਰਾਂ ਨੇ ਸਖ਼ਤ ਵਿਰੋਧ ਪ੍ਰਗਟਾਇਆ। ਕੁਝ ਵਿਰੋਧੀ ਮੈਂਬਰ ਉਨ੍ਹਾਂ ਦੀ ਕੁਰਸੀ ਦੇ ਨੇੜੇ ਆਏ ਅਤੇ ਨਾਅਰੇਬਾਜ਼ੀ ਕਰਨ ਲੱਗੇ, ਜਿਸ ਕਾਰਨ ਸਦਨ ਵਿੱਚ ਹੰਗਾਮਾ ਹੋਣ ਲੱਗਿਆ।

Advertisement

ਰੌਲੇ-ਰੱਪੇ ਵਿਚਕਾਰ ਹੀ ਉਪ-ਚੇਅਰਮੈਨ ਨੇ ਸਿਫ਼ਰ ਕਾਲ ਤਹਿਤ ਮੈਂਬਰਾਂ ਨੂੰ ਮੁੱਦੇ ਚੁੱਕਣ ਲਈ ਕਿਹਾ। ਉਨ੍ਹਾਂ ਨਾਅਰੇਬਾਜ਼ੀ ਕਰ ਰਹੇ ਮੈਂਬਰਾਂ ਨੂੰ ਆਪਣੀਆਂ ਥਾਵਾਂ ’ਤੇ ਵਾਪਸ ਜਾਣ ਅਤੇ ਸ਼ਾਂਤ ਰਹਿ ਕੇ ਸਦਨ ਦੀ ਕਾਰਵਾਈ ਚੱਲਣ ਦੇਣ ਦੀ ਬੇਨਤੀ ਵੀ ਕੀਤੀ। ਉਪ-ਰਾਸ਼ਟਰਪਤੀ ਜਗਦੀਪ ਧਨਖੜ ਦੇ ਅਸਤੀਫਾ ਦੇਣ ਦੇ ਇੱਕ ਦਿਨ ਬਾਅਦ ਉਪ-ਚੇਅਰਮੈਨ ਹਰਿਵੰਸ਼ ਨੇ ਰਾਜ ਸਭਾ ਦੀ ਕਾਰਵਾਈ ਦੀ ਪ੍ਰਧਾਨਗੀ ਕੀਤੀ। ਉਪ-ਰਾਸ਼ਟਰਪਤੀ ਰਾਜ ਸਭਾ ਦੇ Ex-officio ਚੈਅਰਮੈਨ ਹੁੰਦੇ ਹਨ।

ਇੱਕ ਦਿਨ ਪਹਿਲਾਂ ਉਪ-ਰਾਸ਼ਟਰਪਤੀ ਅਤੇ ਰਾਜ ਸਭਾ ਦੇ Ex-officio ਚੇਅਰਮੈਨ ਜਗਦੀਪ ਧਨਖੜ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਆਮ ਤੌਰ 'ਤੇ ਕਾਰਜਦਿਵਸ ਦੀ ਸ਼ੁਰੂਆਤ ਵਿੱਚ ਧਨਖੜ ਹੀ ਰਾਜ ਸਭਾ ਦੀ ਕਾਰਵਾਈ ਦੀ ਪ੍ਰਧਾਨਗੀ ਕਰਦੇ ਸਨ। ਇੱਕ ਵਾਰ ਮੁਲਤਵੀ ਹੋਣ ਤੋਂ ਬਾਅਦ ਦੁਪਹਿਰ ਬਾਰਾਂ ਵਜੇ ਬੈਠਕ ਸ਼ੁਰੂ ਹੋਈ ਤਾਂ ਸਦਨ ਵਿੱਚ ਵਿਰੋਧੀ ਮੈਂਬਰਾਂ ਦਾ ਹੰਗਾਮਾ ਜਾਰੀ ਸੀ।

ਬਾਅਦ ਵਿਚ ਸਦਨ ਦੀ ਕਾਰਵਾਈ ਚਲਾ ਰਹੇ ਘਣਸ਼ਿਆਮ ਤਿਵਾੜੀ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਸੰਵਿਧਾਨ ਦੀ ਧਾਰਾ 67 (ਏ) ਤਹਿਤ ਉਪ-ਰਾਸ਼ਟਰਪਤੀ ਜਗਦੀਪ ਧਨਖੜ ਦੇ ਤੁਰੰਤ ਪ੍ਰਭਾਵ ਨਾਲ ਅਸਤੀਫੇ ਬਾਰੇ 22 ਜੁਲਾਈ 2025 ਦਾ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਤੋਂ ਬਾਅਦ ਤਿਵਾੜੀ ਨੇ ਪ੍ਰਸ਼ਨਕਾਲ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਸਦਨ ਵਿੱਚ ਵਿਵਸਥਾ ਨਾ ਬਣਦੀ ਦੇਖ ਕੇ ਉਨ੍ਹਾਂ ਨੇ ਕਾਰਵਾਈ ਸ਼ੁਰੂ ਹੋਣ ਦੇ ਮਹਿਜ਼ ਦੋ ਮਿੰਟ ਬਾਅਦ ਹੀ ਬੈਠਕ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ।

Advertisement