ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

UP Accident: ਟੈਂਪੂ ਟਰੈਵਲਰ ਦੇ ਕੈਂਟਰ ਨਾਲ ਟਕਰਾਉਣ ਕਾਰਨ 5 ਦੀ ਮੌਤ, 24 ਜ਼ਖ਼ਮੀ

UP Accident
Advertisement

ਫ਼ਿਰੋਜ਼ਾਬਾਦ (ਯੂਪੀ), 9 ਨਵੰਬਰ

UP Accident: ਆਗਰਾ-ਲਖਨਊ ਐਕਸਪ੍ਰੈੱਸ ਵੇਅ ’ਤੇ ਇਕ ਟੈਂਪੂ ਟਰੈਵਲਰ ਦੇ ਇਕ ਖੜ੍ਹੇ ਕੈਂਟਰ ਨਾਲ ਟਕਰਾ ਜਾਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 24 ਜ਼ਖਮੀ ਹੋ ਗਏ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਕ ਟੈਂਪੂ ਟਰੈਵਲਰ ਮਥੁਰਾ ਤੋਂ ਲਖਨਊ 30 ਸਵਾਰੀਆਂ ਨੂੰ ਲੈ ਕੇ ਜਾ ਰਿਹਾ ਸੀ।

Advertisement

ਪੁਲੀਸ ਸੁਪਰਡੈਂਟ (ਦਿਹਾਤੀ) ਅਖਿਲੇਸ਼ ਭਦੌਰੀਆ ਨੇ ਦੱਸਿਆ ਕਿ ਟੈਂਪੂ ਟਰੈਵਲਰ ’ਚ ਸਵਾਰ ਲੋਕ ਸ਼ੁੱਕਰਵਾਰ ਰਾਤ ਕਰੀਬ 10.30 ਵਜੇ ਮਥੁਰਾ ਤੋਂ ਮੁੰਡਨ ਸਮਾਰੋਹ ਤੋਂ ਵਾਪਸ ਆ ਰਹੇ ਸਨ, ਜਦੋਂ ਇਹ ਆਗਰਾ-ਲਖਨਊ ਐਕਸਪ੍ਰੈਸਵੇਅ ’ਤੇ ਸਾਈਡ ’ਤੇ ਖੜ੍ਹੇ ਇਕ ਕੈਂਟਰ ਨਾਲ ਟਕਰਾ ਗਿਆ। ਚਾਰ ਯਾਤਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਇਕ ਨੇ ਹਸਪਤਾਲ ’ਚ ਦਮ ਤੋੜ ਦਿੱਤਾ।

ਐਸਪੀ ਨੇ ਦੱਸਿਆ ਕਿ ਕੁੱਲ 30 ਯਾਤਰੀਆਂ ਵਿੱਚੋਂ 24 ਜ਼ਖ਼ਮੀ ਹੋਏ ਹਨ ਅਤੇ ਸੈਫ਼ਈ ਤੇ ਸ਼ਿਕੋਹਾਬਾਦ ਦੇ ਹਸਪਤਾਲਾਂ ਵਿੱਚ ਦਾਖ਼ਲ ਹਨ। ਟੈਂਪੂ ਟਰੈਵਲਰ ਦੇ ਡਰਾਈਵਰ ਨੇ ਇਕ ਢਾਬੇ ’ਤੇ ਖਾਣਾ ਖਾਣ ਮੌਕੇ ਸ਼ਰਾਬ ਪੀਤੀ ਸੀ ਜਿਸ ਦੇ ਨਤੀਜੇ ਵਜੋਂ ਉਹ ਸੁਸਤ ਸੀ ਅਤੇ ਇਸ ਕਾਰਨ ਇਹ ਘਟਨਾ ਵਾਪਰੀ। ਪੀਟੀਆਈ

Advertisement