ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਉੱਤਰ-ਪੂਰਬ ਵਿਚ ਬੇਮਿਸਾਲ ਵਿਕਾਸ ਨਜ਼ਰ ਆ ਰਿਹੈ: ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 23 ਮਈ ਇੱਥੇ 'ਰਾਈਜ਼ਿੰਗ ਨੌਰਥ ਈਸਟ ਇਨਵੈਸਟਰਜ਼ ਸਮਿਟ' ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉੱਤਰ-ਪੂਰਬੀ ਖੇਤਰ ਬੇਮਿਸਾਲ ਤਰੱਕੀ ਦੇਖ ਰਿਹਾ ਹੈ ਅਤੇ ਸਰਕਾਰ ਆਪਣੀ ਵਿਕਾਸ ਕਹਾਣੀ ਨੂੰ ਤੇਜ਼ ਕਰਨ ਲਈ ਦ੍ਰਿੜ ਹੈ।...
PTI Photo
Advertisement

ਨਵੀਂ ਦਿੱਲੀ, 23 ਮਈ

ਇੱਥੇ 'ਰਾਈਜ਼ਿੰਗ ਨੌਰਥ ਈਸਟ ਇਨਵੈਸਟਰਜ਼ ਸਮਿਟ' ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉੱਤਰ-ਪੂਰਬੀ ਖੇਤਰ ਬੇਮਿਸਾਲ ਤਰੱਕੀ ਦੇਖ ਰਿਹਾ ਹੈ ਅਤੇ ਸਰਕਾਰ ਆਪਣੀ ਵਿਕਾਸ ਕਹਾਣੀ ਨੂੰ ਤੇਜ਼ ਕਰਨ ਲਈ ਦ੍ਰਿੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉੱਤਰ-ਪੂਰਬ ਦੀ ਵਿਭਿੰਨਤਾ ਇਸ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਇਹ ਵਿਕਾਸ ਦੇ ਮੋਹਰੀ ਖੇਤਰ ਵਜੋਂ ਉੱਭਰ ਰਿਹਾ ਹੈ।

Advertisement

ਸ੍ਰੀ ਮੋਦੀ ਨੇ ਵੱਲੋਂ ਉਦਘਾਟਨ ਕੀਤੇ ਗਏ ਇਸ ਦੋ-ਰੋਜ਼ਾ ਸਮਾਗਮ ਵਿਚ ਖੇਤਰ ਦੇ ਮੁੱਖ ਮੰਤਰੀ, ਕੇਂਦਰੀ ਮੰਤਰੀ, ਨੌਕਰਸ਼ਾਹ, ਡਿਪਲੋਮੈਟ ਅਤੇ ਹੋਰ ਵਿਅਕਤੀ ਸ਼ਾਮਲ ਹੋ ਰਹੇ ਹਨ। ਇਸ ਉਦਘਾਟਨੀ ਸੈਸ਼ਨ ਵਿੱਚ ਚੋਟੀ ਦੇ ਉਦਯੋਗਪਤੀ ਮੁਕੇਸ਼ ਅੰਬਾਨੀ, ਗੌਤਮ ਅਡਾਨੀ, ਅਨਿਲ ਅਗਰਵਾਲ ਸਮੇਤ ਹੋਰ ਸ਼ਾਮਲ ਹੋਏ।

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ-ਪੂਰਬ ਪਹਿਲਾਂ ਬੰਬਾਂ, ਬੰਦੂਕਾਂ ਅਤੇ ਰਾਕੇਟਾਂ ਦਾ ਸਮਾਨਾਰਥੀ ਸੀ, ਜਿਸਨੇ ਉੱਥੋਂ ਦੇ ਨੌਜਵਾਨਾਂ ਤੋਂ ਬਹੁਤ ਸਾਰੇ ਮੌਕੇ ਖੋਹ ਲਏ। ਉਨ੍ਹਾਂ ਕਿਹਾ ਕਿ, ‘‘ਪਿਛਲੇ ਦਹਾਕੇ ਵਿੱਚ ਉੱਤਰ-ਪੂਰਬ ਵਿੱਚ 10,000 ਤੋਂ ਵੱਧ ਨੌਜਵਾਨਾਂ ਨੇ ਹਿੰਸਾ ਛੱਡ ਦਿੱਤੀ ਹੈ।’’ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਜ਼ੀਰੋ ਟਾਲਰੈਂਸ ਨੀਤੀ ਦੀ ਪਾਲਣਾ ਕਰਦੀ ਹੈ, ਭਾਵੇਂ ਉਹ ਅੱਤਵਾਦ ਹੋਵੇ ਜਾਂ ਨਕਸਲਵਾਦ।

ਅਧਿਕਾਰੀਆਂ ਨੇ ਦੱਸਿਆ ਕਿ ਸੰਮੇਲਨ ਵਿੱਚ ਮੰਤਰੀ ਪੱਧਰੀ ਸੈਸ਼ਨ, ਕਾਰੋਬਾਰ-ਤੋਂ-ਸਰਕਾਰ ਸੈਸ਼ਨ, ਕਾਰੋਬਾਰ-ਤੋਂ-ਕਾਰੋਬਾਰ ਮੀਟਿੰਗਾਂ, ਸਟਾਰਟ ਅੱਪ ਅਤੇ ਨੀਤੀ ਅਤੇ ਰਾਜ ਸਰਕਾਰਾਂ ਅਤੇ ਕੇਂਦਰੀ ਮੰਤਰਾਲਿਆਂ ਦੁਆਰਾ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਕੀਤੀਆਂ ਗਈਆਂ ਸੰਬੰਧਿਤ ਪਹਿਲਕਦਮੀਆਂ ਦੀਆਂ ਪ੍ਰਦਰਸ਼ਨੀਆਂ ਸ਼ਾਮਲ ਹੋਣਗੀਆਂ। -ਪੀਟੀਆਈ

Advertisement