ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Operation Blue Star ’ਚ ਯੂਕੇ ਦੀ ਭੂਮਿਕਾ: ਬਰਤਾਨਵੀ ਸਿੱਖ ਸੰਸਦ ਮੈਂਬਰਾਂ ਵੱਲੋਂ ਨਿਰਪੱਖ ਜਾਂਚ ਦੀ ਮੰਗ

British Sikh MPs call for independent probe into UK role in Operation Blue Star
Advertisement

ਬ੍ਰਿਟਿਸ਼ ਸਿੱਖ ਸੰਸਦ ਮੈਂਬਰਾਂ ਵਰਿੰਦਰ ਜੱਸ ਅਤੇ ਜਸ ਅਠਵਾਲ ਨੇ ਬਰਤਾਨਵੀ ਸੰਸਦ ’ਚ ਮਸਲਾ ਰੱਖਿਆ

ਲੰਡਨ, 5 ਜੂਨ

Advertisement

ਬ੍ਰਿਟਿਸ਼ ਸਿੱਖ ਸੰਸਦ ਮੈਂਬਰਾਂ ਵਰਿੰਦਰ ਜੱਸ (Warinder Juss) ਅਤੇ ਜਸ ਅਠਵਾਲ (Jas Athwal) ਨੇ ਵੀਰਵਾਰ ਨੂੰ ਬਰਤਾਨਵੀ ਸੰਸਦ ਵਿੱਚ ਜੂਨ 1984 ’ਚ ਭਾਰਤ ਦੇ Operation Blue Star ਵਿੱਚ ਤਤਕਾਲੀ ਮਾਰਗਰੇਟ ਥੈਚਰ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਦੀ ਸ਼ਮੂਲੀਅਤ ਦੀ ਨਿਰਪੱਖ ਜਾਂਚ ਦੀ ਮੰਗ ਦੁਹਰਾਈ ਹੈ।

ਜੱਸ, ਜੋ ਉੱਤਰੀ ਇੰਗਲੈਂਡ ਦੇ ਵੁਲਵਰਹੈਂਪਟਨ ਵੈਸਟ ਵਿੱਚ ਲੇਬਰ ਪਾਰਟੀ ਦਾ ਪ੍ਰਤੀਨਿਧ ਹੈ, ਅਤੇ ਅਠਵਾਲ, ਜੋ ਦੇਸ਼ ਦੇ ਪੂਰਬ ਵਿੱਚ ਇਲਫੋਰਡ ਸਾਊਥ ਤੋਂ ਲੇਬਰ ਐੱਮਪੀ ਹੈ, ਨੇ ਸੈਸ਼ਨ ਦੌਰਾਨ ਹਾਊਸ ਆਫ਼ ਕਾਮਨਜ਼ ਦੀ ਆਗੂ ਲੂਸੀ ਪਾਵੇਲ ਕੋਲ ਇਹ ਮਾਮਲਾ ਚੁੱਕਿਆ। ਉਨ੍ਹਾਂ ਨੇ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ (Golden Temple) ਵਿਖੇ Operation Blue Star ਤਹਿਤ ਕੀਤੀ ਕਾਰਵਾਈ ਦੀ 41ਵੀਂ ਬਰਸੀ ’ਤੇ ਚਾਨਣਾ ਪਾਇਆ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਪਾਵੇਲ ਵੱਲੋਂ ਆਪਣੇ ਸਾਥੀ ਸਿੱਖ ਲੇਬਰ ਸੰਸਦ ਮੈਂਬਰ, ਤਨਮਨਜੀਤ ਸਿੰਘ ਢੇਸੀ (ਟੈਨ ਢੇਸੀ) ਨੂੰ ਦਿੱਤੇ ਗਏ ਭਰੋਸੇ ਵੱਲ ਇਸ਼ਾਰਾ ਕੀਤਾ। ਪਾਵੇਲ ਨੇ ਉਦੋਂ ਕਿਹਾ ਸੀ ਕਿ ‘ਜੋ ਕੁਝ ਹੋਇਆ ਉਸ ਦੀ ਤਹਿ ਤੱਕ ਜਾਣ ਦੀ ਲੋੜ ਹੈ।’

ਜੱਸ ਨੇ ਕਿਹਾ, ‘‘2014 ਵਿੱਚ ਸਾਹਮਣੇ ਆਏ ਦਸਤਾਵੇਜ਼ਾਂ ਤੋਂ ਪਤਾ ਚੱਲਿਆ ਕਿ ਥੈਚਰ ਸਰਕਾਰ ਨੇ ਆਪ੍ਰੇਸ਼ਨ ਬਲੂ ਸਟਾਰ ਲਈ ਸਲਾਹ ਦੇ ਕੇ ਆਪਣੇ ਭਾਰਤੀ ਹਮਰੁਤਬਾ ਦੀ ਮਦਦ ਕੀਤੀ ਸੀ।’’ ਸਿੱਖ ਐੱਮਪੀ ਨੇ ਪੁੱਛਿਆ, ‘‘2014 ਤੋਂ ਹੀ ਬ੍ਰਿਟਿਸ਼ ਸਰਕਾਰ ਦੀ ਸ਼ਮੂਲੀਅਤ ਦੀ ਹੱਦ ਨਿਰਧਾਰਿਤ ਕਰਨ ਲਈ ਕਈ ਵਾਰ ਆਵਾਜ਼ ਚੁੱਕੀ ਗਈ ਤੇ ਕਈ ਭਰੋਸੇ ਵੀ ਦਿੱਤੇ ਗਏ। ਕੀ ਸਦਨ ਦੀ ਆਗੂ ਵੱਲੋਂ ਜੱਜ ਦੀ ਅਗਵਾਈ ਵਿਚ ਨਿਰਪੱਖ ਜਨਤਕ ਜਾਂਚ ਦਾ ਐਲਾਨ ਕੀਤਾ ਜਾਵੇਗਾ, ਤਾਂ ਕਿ ਉਨ੍ਹਾਂ ਦੇ ਆਪਣੇ ਸ਼ਬਦਾਂ ਵਿਚ, ਜੋ ਕੁਝ ਹੋਇਆ, ਉਸ ਦੀ ਤਹਿ ਤੱਕ ਪਹੁੰਚਿਆ ਜਾ ਸਕੇ।’’

ਪਾਵੇਲ ਨੇ ਸਿੱਖ ਭਾਈਚਾਰੇ ਦੇ ਮੈਂਬਰਾਂ ਦੀਆਂ ਚਿੰਤਾਵਾਂ ਨੂੰ ਸਵੀਕਾਰ ਕਰਦੇ ਹੋਏ ਜਵਾਬ ਦਿੱਤਾ ਕਿ ਇਹ ਮਸਲਾ ਆਖਰੀ ਵਾਰ ਜਨਵਰੀ ਦੇ ਸ਼ੁਰੂ ਵਿੱਚ ਉਠਾਏ ਜਾਣ ਤੋਂ ਬਾਅਦ ਉਨ੍ਹਾਂ ਕੋਲ ਇਸ ਬਾਰੇ ਕੋਈ ਹੋਰ ਅਪਡੇਟ ਨਹੀਂ ਹੈ। ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਪਹਿਲੀ ਮੰਗ ਕੁਝ ਸਾਲ ਪਹਿਲਾਂ ਉਦੋਂ ਉੱਠੀ ਸੀ ਜਦੋਂ ਇਹ ਤੱਥ ਸਾਹਮਣੇ ਆਇਆ ਸੀ ਕਿ Operation Blue Star ਤੋਂ ਪਹਿਲਾਂ ਭਾਰਤੀ ਫੌਜਾਂ ਨੂੰ ਬਰਤਾਨੀਆ ਵੱਲੋਂ ਫੌਜੀ ਕਾਰਵਾਈ ਸਬੰਧੀ ਸਲਾਹ ਮਸ਼ਵਰਾ ਦਿੱਤਾ ਗਿਆ ਸੀ। ਤਤਕਾਲੀ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਇਸ ਤੱਥ ਦੀ ਅੰਦਰੂਨੀ ਸਮੀਖਿਆ ਦੇ ਹੁਕਮ ਦਿੱਤੇ ਸਨ। ਇਸ ਮਗਰੋਂ ਬਰਤਾਨਵੀ ਸੰਸਦ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਸੀ ਕਿ ਬ੍ਰਿਟੇਨ ਦੀ ਭੂਮਿਕਾ ਪੂਰੀ ਤਰ੍ਹਾਂ ‘ਸਲਾਹਕਾਰੀ’ ਸੀ ਅਤੇ ਵਿਸ਼ੇਸ਼ ਹਵਾਈ ਸੇਵਾ (SAS) ਦੀ ਸਲਾਹ ਦਾ ਜੂਨ 1984 ਵਿੱਚ Operation Blue Star ’ਤੇ ‘ਸੀਮਤ ਅਸਰ’ ਸੀ। -ਪੀਟੀਆਈ

Advertisement