DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਯੂਕਰੇਨ: ਜੰਗਬੰਦੀ ਦੀ ਤਜਵੀਜ਼ ਨਕਾਰੇ ਜਾਣ ਬਾਅਦ ਰੂਸੀ ਡਰੋਨਾਂ ਦੇ ਹਮਲੇ

ਤਿੰਨ ਸਾਲ ਤੋਂ ਚੱਲ ਰਹੀ ਜੰਗ ’ਚ ਮਾਰੇ ਜਾ ਚੁੱਕੇ ਨੇ ਹਜ਼ਾਰਾਂ ਫ਼ੌਜੀ
  • fb
  • twitter
  • whatsapp
  • whatsapp
Advertisement

ਕੀਵ, 12 ਮਈ

ਕ੍ਰੈਮਲਿਨ ਵੱਲੋਂ ਬਿਨਾ ਸ਼ਰਤ 30 ਦਿਨਾਂ ਦੀ ਜੰਗਬੰਦੀ ਦੀ ਤਜਵੀਜ਼ ਨੂੰ ਖਾਰਜ ਕਰਨ ਬਾਅਦ ਰੂਸ ਨੇ ਰਾਤ ਨੂੰ ਯੂਕਰੇਨ ’ਤੇ 100 ਤੋਂ ਵੱਧ ਡਰੋਨ ਦਾਗੇ। ਯੂਕਰੇਨ ਦੀ ਹਵਾਈ ਫੌਜ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਦਰਮਿਆਨ ਕ੍ਰੈਮਲਿਨ ਵੱਲੋਂ ਇਸ ਹਫ਼ਤੇ ਤੁਰਕੀ ਵਿੱਚ ਆਹਮੋ-ਸਾਹਮਣੇ ਸ਼ਾਂਤੀ ਵਾਰਤਾ ਕਰਨ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਮਿਲਣ ਦੀ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਦੀ ਚੁਣੌਤੀ ’ਤੇ ਕੋਈ ਪ੍ਰਤੀਕਿਰਿਆ ਨਹੀਂ ਆਈ।

Advertisement

ਅਮਰੀਕਾ ਅਤੇ ਯੂਰਪੀ ਸਰਕਾਰਾਂ ਨੇ ਜੰਗ ਰੋਕਣ ਲਈ ਸਖ਼ਤ ਕੋਸ਼ਿਸ਼ਾਂ ਕੀਤੀਆਂ ਹਨ। ਪਿਛਲੇ ਤਿੰਨ ਸਾਲਾਂ ਤੋਂ ਜਾਰੀ ਇਸ ਜੰਗ ਵਿੱਚ ਦੋਵੇਂ ਧਿਰਾਂ ਦੇ ਹਜ਼ਾਰਾਂ ਫੌਜੀਆਂ ਦੇ ਨਾਲ-ਨਾਲ 10,000 ਤੋਂ ਵੱਧ ਯੂਕਰੇਨ ਨਾਗਰਿਕ ਮਾਰੇ ਗਏ ਹਨ। ਰੂਸ ਦੀਆਂ ਹਮਲਾਵਰ ਫੌਜਾਂ ਯੂਕਰੇਨ ਦੇ ਲਗਪਗ 20 ਫੀਸਦ ਹਿੱਸੇ ’ਤੇ ਕਬਜ਼ਾ ਕਰ ਚੁੱਕੀਆਂ ਹਨ। ਹਫ਼ਤੇ ਦੇ ਅਖ਼ੀਰ ਵਿੱਚ ਕੂਟਨੀਤਕ ਘਟਨਾਕ੍ਰਮ ਵਿੱਚ, ਰੂਸ ਨੇ ਅਮਰੀਕਾ ਅਤੇ ਯੂਰਪੀ ਆਗੂਆਂ ਵੱਲੋਂ ਪੇਸ਼ ਕੀਤੀ ਗਈ ਜੰਗਬੰਦੀ ਦੀ ਤਜਵੀਜ਼ ਨੂੰ ਖਾਰਜ ਕਰ ਦਿੱਤਾ ਪਰ ਵੀਰਵਾਰ ਨੂੰ ਯੂਕਰੇਨ ਨਾਲ ਸਿੱਧੀ ਗੱਲਬਾਤ ਦੀ ਪੇਸ਼ਕਸ਼ ਕੀਤੀ।

ਯੂਕਰੇਨ ਨੇ ਯੂਰਪੀ ਸਹਿਯੋਗੀਆਂ ਨਾਲ ਮਿਲ ਕੇ ਰੂਸ ਨਾਲ ਸ਼ਾਂਤੀ ਵਾਰਤਾ ਕਰਨ ਤੋਂ ਪਹਿਲਾਂ ਜੰਗਬੰਦੀ ਸਵੀਕਾਰ ਕਰਨ ਦੀ ਮੰਗ ਕੀਤੀ। ਮਾਸਕੋ ਨੇ ਪ੍ਰਭਾਵੀ ਤੌਰ ’ਤੇ ਉਸ ਤਜਵੀਜ਼ ਨੂੰ ਖਾਰਜ ਕਰ ਦਿੱਤਾ ਅਤੇ ਇਸ ਦੀ ਬਜਾਏ ਇਸਤਾਂਬੁਲ ਵਿੱਚ ਸਿੱਧੀ ਗੱਲਬਾਤ ਦੀ ਪੇਸ਼ਕਸ਼ ਕੀਤੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਨੂੰ ਰੂਸੀ ਪ੍ਰਸਤਾਵ ਨੂੰ ਸਵੀਕਾਰ ਕਰਨ ’ਤੇ ਜ਼ੋਰ ਦਿੱਤਾ ਹੈ। ਜ਼ੇਲੈਂਸਕੀ ਨੇ ਇਕ ਕਦਮ ਅੱਗੇ ਵਧ ਕੇ ਆਗੂਆਂ ਵਿਚਾਲੇ ਵਿਅਕਤੀਗਤ ਮੀਟਿੰਗ ਦੀ ਪੇਸ਼ਕਸ਼ ਕਰ ਕੇ ਪੂਤਿਨ ’ਤੇ ਦਬਾਅ ਬਣਾਇਆ। -ਏਪੀ

ਜ਼ੇਲੈਂਸਕੀ ਨੂੰ ਰੂਸ ਤੋਂ ਜੰਗਬੰਦੀ ਦੀ ਆਸ

ਕੀਵ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਨੂੰ ਸੋਮਵਾਰ ਤੋਂ ਰੂਸ ਨਾਲ ਪੂਰਨ ਤੇ ਅਸਥਾਈ ਜੰਗਬੰਦੀ ਦੀ ਆਸ ਹੈ ਅਤੇ ਉਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਵਿਅਕਤੀਗਤ ਤੌਰ ’ਤੇ ਗੱਲਬਾਤ ਕਰਨ ਲਈ ਤੁਰਕੀ ਜਾਣਗੇ।

ਉਨ੍ਹਾਂ ਦਾ ਇਹ ਬਿਆਨ ਤੁਰਕੀ ਵਿੱਚ 15 ਮਈ ਨੂੰ ਸਿੱਧੀ ਗੱਲਬਾਤ ਕਰਨ ਦੇ ਰੂਸ ਦੇ ਹਾਲ ਦੇ ਪ੍ਰਸਤਾਵ ਨੂੰ ਸਵੀਕਾਰ ਕਰਨ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੂਕਰੇਨ ’ਤੇ ਦਬਾਅ ਬਣਾਏ ਜਾਣ ਤੋਂ ਬਾਅਦ ਆਇਆ ਹੈ। ਇਸ ਤੋਂ ਪਹਿਲਾਂ, ਐਤਵਾਰ ਨੂੰ ਪੂਤਿਨ ਨੇ ਯੂਕਰੇਨ ਸਾਹਮਣੇ 15 ਮਈ ਨੂੰ ਤੁਰਕੀ ਦੇ ਇਸਤਾਂਬੁਲ ਸ਼ਹਿਰ ਵਿੱਚ ਬਿਨਾ ਕਿਸੇ ਸ਼ਰਤ ਤੋਂ ਸਿੱਧੇ ਤੌਰ ’ਤੇ ਸ਼ਾਂਤੀ ਵਾਰਤਾ ਕਰਨ ਦੀ ਪੇਸ਼ਕਸ਼ ਕੀਤੀ, ਜਿਸ ਦਾ ਜ਼ੇਲੈਂਸਕੀ ਨੇ ਸਵਾਗਤ ਕੀਤਾ। -ਏਪੀ

Advertisement
×