ਯੂਕਰੇਨ ਨੂੰ ਮਿਲੀਆਂ ਹੋਰ ਪੈਟਰਿਆਟ ਮਿਜ਼ਾਈਲਾਂ
ਯੂਕਰੇਨ ਨੂੰ ਰੂਸੀ ਹਮਲਿਆਂ ਦੇ ਟਾਕਰੇ ਲਈ ਅਮਰੀਕਾ ’ਚ ਬਣੀਆਂ ਹੋਰ ਪੈਟਰਿਆਟ ਹਵਾਈ ਰੱਖਿਆ ਪ੍ਰਣਾਲੀਆਂ ਮਿਲ ਗਈਆਂ ਹਨ। ਉਧਰ, ਰੂਸ ਦੇ ਡਰੋਨ ਹਮਲਿਆਂ ’ਚ ਇਕ ਵਿਅਕਤੀ ਹਲਾਕ ਅਤੇ ਪਰਿਵਾਰ ਦੇ ਪੰਜ ਹੋਰ ਜੀਅ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਦੋ ਬੱਚੇ...
Advertisement 
ਯੂਕਰੇਨ ਨੂੰ ਰੂਸੀ ਹਮਲਿਆਂ ਦੇ ਟਾਕਰੇ ਲਈ ਅਮਰੀਕਾ ’ਚ ਬਣੀਆਂ ਹੋਰ ਪੈਟਰਿਆਟ ਹਵਾਈ ਰੱਖਿਆ ਪ੍ਰਣਾਲੀਆਂ ਮਿਲ ਗਈਆਂ ਹਨ। ਉਧਰ, ਰੂਸ ਦੇ ਡਰੋਨ ਹਮਲਿਆਂ ’ਚ ਇਕ ਵਿਅਕਤੀ ਹਲਾਕ ਅਤੇ ਪਰਿਵਾਰ ਦੇ ਪੰਜ ਹੋਰ ਜੀਅ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਦੋ ਬੱਚੇ ਸ਼ਾਮਲ ਹਨ। ਰੂਸ ਨੇ ਬੀਤੀ ਰਾਤ ਵੱਖ-ਵੱਖ ਕਿਸਮਾਂ ਦੀਆਂ 12 ਮਿਜ਼ਾਈਲਾਂ ਅਤੇ 138 ਡਰੋਨ ਦਾਗ਼ੇ ਸਨ। ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਪੈਟਰਿਆਟ ਹਵਾਈ ਰੱਖਿਆ ਪ੍ਰਣਾਲੀਆਂ ਮਿਲਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਪੱਛਮੀ ਭਾਈਵਾਲਾਂ ਨੂੰ ਹਵਾਈ ਰੱਖਿਆ ਪ੍ਰਣਾਲੀਆਂ ਦੇਣ ਦੀ ਅਪੀਲ ਕੀਤੀ ਸੀ। ਸ੍ਰੀ ਜ਼ੇਲੈਂਸਕੀ ਨੇ ਐਤਵਾਰ ਦੇਰ ਰਾਤ ਸੋਸ਼ਲ ਮੀਡੀਆ ’ਤੇ ਕਿਹਾ, ‘‘ਯੂਕਰੇਨ ’ਚ ਹੋਰ ਪੈਟਰਿਆਟ ਪਹੁੰਚ ਗਈਆਂ ਹਨ ਅਤੇ ਉਨ੍ਹਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਅਹਿਮ ਬੁਨਿਆਦੀ ਢਾਂਚੇ ਵਾਲੀਆਂ ਥਾਵਾਂ ਅਤੇ ਸ਼ਹਿਰਾਂ ਦੀ ਰੱਖਿਆ ਲਈ ਪ੍ਰਣਾਲੀਆਂ ਦੀ ਲੋੜ ਹੈ।’’
Advertisement
Advertisement 
× 

