ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯੂਕਰੇਨ ਨੇ ਰੂਸ ਦੇ ਪ੍ਰਮੁੱਖ ਤੇਲ ਰਿਫਾਇਨਰੀ ’ਤੇ ਕੀਤਾ ਹਮਲਾ

ਯੂਕਰੇਨੀ ਡਰੋਨਾਂ ਨੇ ਰਾਤ ਰੂਸ ਦੀਆਂ ਸਭ ਤੋਂ ਵੱਡੀਆਂ ਤੇਲ ਰਿਫਾਇਨਰੀਆਂ ਵਿੱਚੋਂ ਇੱਕ ’ਤੇ ਹਮਲਾ ਕੀਤਾ, ਜਿਸ ਨਾਲ ਭਿਆਨਕ ਅੱਗ ਲੱਗ ਗਈ। ਰੂਸੀ ਅਧਿਕਾਰੀਆਂ ਮੁਤਾਬਕ, ਰੂਸ ਦੇ ਉੱਤਰ-ਪੱਛਮੀ ਲੈਨਿਨਗ੍ਰਾਡ ਖੇਤਰ ਵਿੱਚ ਕਿਰਿਸ਼ੀ ਰਿਫਾਇਨਰੀ ’ਤੇ ਹਮਲਾ, ਰੂਸੀ ਤੇਲ ਬੁਨਿਆਦੀ ਢਾਂਚੇ ’ਤੇ...
ਸੰਕੇਤਕ ਤਸਵੀਰ।
Advertisement

ਯੂਕਰੇਨੀ ਡਰੋਨਾਂ ਨੇ ਰਾਤ ਰੂਸ ਦੀਆਂ ਸਭ ਤੋਂ ਵੱਡੀਆਂ ਤੇਲ ਰਿਫਾਇਨਰੀਆਂ ਵਿੱਚੋਂ ਇੱਕ ’ਤੇ ਹਮਲਾ ਕੀਤਾ, ਜਿਸ ਨਾਲ ਭਿਆਨਕ ਅੱਗ ਲੱਗ ਗਈ।

ਰੂਸੀ ਅਧਿਕਾਰੀਆਂ ਮੁਤਾਬਕ, ਰੂਸ ਦੇ ਉੱਤਰ-ਪੱਛਮੀ ਲੈਨਿਨਗ੍ਰਾਡ ਖੇਤਰ ਵਿੱਚ ਕਿਰਿਸ਼ੀ ਰਿਫਾਇਨਰੀ ’ਤੇ ਹਮਲਾ, ਰੂਸੀ ਤੇਲ ਬੁਨਿਆਦੀ ਢਾਂਚੇ ’ਤੇ ਹਫ਼ਤਿਆਂ ਤੋਂ ਚੱਲ ਰਹੇ ਯੂਕਰੇਨੀ ਹਮਲਿਆਂ ਤੋਂ ਬਾਅਦ ਹੋਇਆ ਹੈ।

Advertisement

ਇਹ ਰਿਫਾਇਨਰੀ ਪ੍ਰਤੀ ਸਾਲ ਲਗਭਗ 17.7 ਮਿਲੀਅਨ ਮੀਟ੍ਰਿਕ ਟਨ ਅਤੇ ਪ੍ਰਤੀ ਦਿਨ 355,000 ਬੈਰਲ ਕੱਚੇ ਤੇਲ ਦਾ ਉਤਪਾਦਨ ਕਰਦੀ ਹੈ।

ਯੂਕਰੇਨ ਦੇ ਜਨਰਲ ਸਟਾਫ ਦੇ ਅਨੁਸਾਰ, ਸਾਈਟ ’ਤੇ ਧਮਾਕੇ ਅਤੇ ਅੱਗ ਲੱਗਣ ਦੀ ਰਿਪੋਰਟ ਮਿਲੀ ਹੈ। ਇੱਕ ਫੋਟੋ ਪੋਸਟ ਕੀਤੀ ਹੈ ਜਿਸ ਵਿੱਚ ਰਾਤ ਦੇ ਅਸਮਾਨ ’ਤੇ ਅੱਗ ਅਤੇ ਧੂੰਏਂ ਦੇ ਬੱਦਲ ਦਿਖਾਈ ਦੇ ਰਹੇ ਹਨ।

ਖੇਤਰੀ ਗਵਰਨਰ ਅਲੈਗਜ਼ੈਂਡਰ ਡਰੋਜ਼ਡੇਨਕੋ ਨੇ ਕਿਹਾ ਕਿ ਕਿਰੀਸ਼ੀ ਖੇਤਰ ਵਿੱਚ ਰਾਤ ਭਰ ਤਿੰਨ ਡਰੋਨ ਦਾਗੇ ਗਏ, ਮਲਬਾ ਡਿੱਗਣ ਨਾਲ ਰਿਫਾਇਨਰੀ ਵਿੱਚ ਅੱਗ ਲੱਗ ਗਈ। ਹਾਲਾਂਕਿ ਇਸ ਦੌਰਾਨ ਕੋਈ ਵੀ ਜ਼ਖਮੀ ਨਹੀਂ ਹੋਇਆ ਅਤੇ ਅੱਗ ਵੀ ਬੁਝਾ ਦਿੱਤੀ ਗਈ।

ਦੱਸ ਦਈਏ ਕਿ ਰੂਸ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਤੇਲ ਨਿਰਯਾਤਕ ਹੈ ਪਰ ਮੰਗ ਵਿੱਚ ਲਗਾਤਾਰ ਯੂਕਰੇਨੀ ਡਰੋਨ ਹਮਲਿਆਂ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਪੈਟਰੋਲ ਦੀ ਕਮੀ ਪੈਦਾ ਕਰ ਦਿੱਤੀ ਹੈ। ਕਮੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨ ਲਈ ਰੂਸ ਨੇ ਪੈਟਰੋਲ ਨਿਰਯਾਤ ਨੂੰ ਰੋਕ ਦਿੱਤਾ ਹੈ

ਅਧਿਕਾਰੀਆਂ ਨੇ ਬੁੱਧਵਾਰ ਨੂੰ 30 ਸਤੰਬਰ ਤੱਕ ਪੂਰੀ ਪਾਬੰਦੀ ਅਤੇ 31 ਅਕਤੂਬਰ ਤੱਕ ਅੰਸ਼ਕ ਪਾਬੰਦੀ ਦਾ ਐਲਾਨ ਕੀਤਾ ਹੈ।

Advertisement
Show comments