DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਗਾਸਾ ਤੂਫਾਨ: ਤਾਈਵਾਨ ਅਤੇ ਫਿਲੀਪੀਨਜ਼ ਵਿੱਚ ਦਰਜਨਾਂ ਲੋਕਾਂ ਦੀ ਮੌਤ; ਹਾਂਗਕਾਂਗ ਅਤੇ ਦੱਖਣੀ ਚੀਨ ਪ੍ਰਭਾਵਿਤ

ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨ ਰਗਾਸਾ (Ragasa) ਨੇ ਤਾਈਵਾਨ ਅਤੇ ਫਿਲੀਪੀਨਜ਼ ਵਿੱਚ ਮੌਤਾਂ ਅਤੇ ਤਬਾਹੀ ਮਚਾਉਣ ਤੋਂ ਬਾਅਦ ਹਾਂਗਕਾਂਗ ਦੇ ਸਮੁੰਦਰੀ ਕਿਨਾਰਿਆਂ ’ਤੇ ਲੈਂਪਪੋਸਟਾਂ ਤੋਂ ਵੀ ਉੱਚੀਆਂ ਲਹਿਰਾਂ ਬਣਾਈਆਂ ਅਤੇ ਦੱਖਣੀ ਚੀਨ ਦੇ ਤੱਟ ’ਤੇ ਸਮੁੰਦਰ ਨੂੰ ਖ਼ਤਰਨਾਕ ਬਣਾ ਦਿੱਤਾ।...

  • fb
  • twitter
  • whatsapp
  • whatsapp
featured-img featured-img
REUTERS
Advertisement
ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨ ਰਗਾਸਾ (Ragasa) ਨੇ ਤਾਈਵਾਨ ਅਤੇ ਫਿਲੀਪੀਨਜ਼ ਵਿੱਚ ਮੌਤਾਂ ਅਤੇ ਤਬਾਹੀ ਮਚਾਉਣ ਤੋਂ ਬਾਅਦ ਹਾਂਗਕਾਂਗ ਦੇ ਸਮੁੰਦਰੀ ਕਿਨਾਰਿਆਂ ’ਤੇ ਲੈਂਪਪੋਸਟਾਂ ਤੋਂ ਵੀ ਉੱਚੀਆਂ ਲਹਿਰਾਂ ਬਣਾਈਆਂ ਅਤੇ ਦੱਖਣੀ ਚੀਨ ਦੇ ਤੱਟ ’ਤੇ ਸਮੁੰਦਰ ਨੂੰ ਖ਼ਤਰਨਾਕ ਬਣਾ ਦਿੱਤਾ।

ਤਾਈਵਾਨ ਵਿੱਚ ਬੁੱਧਵਾਰ ਨੂੰ ਹੜ੍ਹਾਂ ਕਾਰਨ ਇੱਕ ਕਾਉਂਟੀ ਵਿੱਚ ਸੜਕਾਂ ਡੁੱਬ ਗਈਆਂ ਅਤੇ ਵਾਹਨ ਵਹਿ ਗਏ, ਜਿਸ ਕਾਰਨ 17 ਲੋਕਾਂ ਦੀ ਮੌਤ ਹੋ ਗਈ ਅਤੇ ਉੱਤਰੀ ਫਿਲੀਪੀਨਜ਼ ਵਿੱਚ 10 ਮੌਤਾਂ ਦੀ ਖ਼ਬਰ ਮਿਲੀ ਹੈ।

ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸਿਨਹੁਆ ਨੇ ਦੱਸਿਆ ਕਿ ਦੱਖਣੀ ਚੀਨ ਦੇ ਆਰਥਿਕ ਪਾਵਰਹਾਊਸ, ਗੁਆਂਗਡੋਂਗ ਸੂਬੇ ਵਿੱਚ 20 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਚੁਆਂਡਾਓ ਕਸਬੇ ਦੇ ਇੱਕ ਮੌਸਮ ਸਟੇਸ਼ਨ ਨੇ ਦੁਪਹਿਰ ਵੇਲੇ 241 ਕਿਲੋਮੀਟਰ ਪ੍ਰਤੀ ਘੰਟਾ (ਲਗਭਗ 150 ਮੀਲ ਪ੍ਰਤੀ ਘੰਟਾ) ਦੀ ਰਫ਼ਤਾਰ ਦੀਆਂ ਹਵਾਵਾਂ ਦਰਜ ਕੀਤੀਆਂ, ਜੋ ਕਿ ਜਿਆਂਗਮੇਨ ਸ਼ਹਿਰ ਵਿੱਚ ਰਿਕਾਰਡ ਰੱਖਣ ਦੀ ਸ਼ੁਰੂਆਤ ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ।

Advertisement

ਸਰਕਾਰੀ ਪ੍ਰਸਾਰਕ ਸੀਸੀਟੀਵੀ ਨੇ ਦੱਸਿਆ ਕਿ ਤੂਫ਼ਾਨ ਨੇ ਸ਼ਾਮ 5 ਵਜੇ ਦੇ ਕਰੀਬ ਯਾਂਗਜਿਆਂਗ ਸ਼ਹਿਰ ਵਿੱਚ ਹੇਲਿੰਗ ਟਾਪੂ ਦੇ ਤੱਟ 'ਤੇ ਦਸਤਕ ਦਿੱਤੀ। ਸਿਨਹੁਆ ਦੀ ਵੀਡੀਓ ਵਿੱਚ ਦਿਖਾਇਆ ਗਿਆ ਕਿ ਤੇਜ਼ ਹਵਾਵਾਂ ਨੇ ਦਰੱਖਤਾਂ ਅਤੇ ਇਮਾਰਤਾਂ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਭਾਰੀ ਮੀਂਹ ਕਾਰਨ ਪਿਆ।

ਤੂਫ਼ਾਨ ਦੇ ਪੱਛਮ ਵੱਲ ਵਧਣ ਦੀ ਭਵਿੱਖਬਾਣੀ ਹੈ, ਜਿਸ ਕਾਰਨ ਵੀਰਵਾਰ ਨੂੰ ਗੁਆਂਗਸੀ ਖੇਤਰ ਵਿੱਚ ਕੁਝ ਰੇਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਚੀਨੀ ਅਧਿਕਾਰੀਆਂ ਨੇ ਰਾਹਤ ਕਾਰਜਾਂ ਲਈ ਕਰੋੜਾਂ ਡਾਲਰ ਅਲਾਟ ਕੀਤੇ ਹਨ।

ਹਾਂਗਕਾਂਗ ਅਤੇ ਮਕਾਓ 'ਤੇ ਪ੍ਰਭਾਵ

ਤੇਜ਼ ਹਵਾਵਾਂ ਨੇ ਪੈਦਲ ਪੁਲ ਦੀ ਛੱਤ ਦੇ ਕੁਝ ਹਿੱਸਿਆਂ ਨੂੰ ਉਡਾ ਦਿੱਤਾ ਅਤੇ ਸ਼ਹਿਰ ਭਰ ਵਿੱਚ ਸੈਂਕੜੇ ਦਰੱਖਤਾਂ ਨੂੰ ਸੁੱਟ ਦਿੱਤਾ। ਇੱਕ ਜਹਾਜ਼ ਤੱਟ ਨਾਲ ਟਕਰਾ ਗਿਆ। ਕੁਝ ਨਦੀਆਂ ਅਤੇ ਸਮੁੰਦਰੀ ਕਿਨਾਰਿਆਂ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਹੜ੍ਹ ਆ ਗਿਆ। ਹਸਪਤਾਲਾਂ ਵਿੱਚ 90 ਜ਼ਖਮੀ ਲੋਕਾਂ ਦਾ ਇਲਾਜ ਕੀਤਾ ਗਿਆ ਹੈ। ਹਾਂਗਕਾਂਗ ਅਤੇ ਨੇੜਲੇ ਕੈਸੀਨੋ ਹੱਬ ਮਕਾਓ ਨੇ ਸਕੂਲ ਅਤੇ ਉਡਾਣਾਂ ਰੱਦ ਕਰ ਦਿੱਤੀਆਂ

ਤਾਈਵਾਨ ਅਤੇ ਫਿਲੀਪੀਨਜ਼ ਵਿੱਚ ਹੋਇਆ ਨੁਕਸਾਨ

ਰਗਾਸਾ ਨੇ ਪਹਿਲਾਂ ਤਾਈਵਾਨ ਅਤੇ ਫਿਲੀਪੀਨਜ਼ ਭਾਰੀ ਨੁਕਸਾਨ ਪਹੁੰਚਾਇਆ ਅਤੇ ਕਈ ਲੋਕਾਂ ਦੀ ਮੌਤ ਹੋ ਗਈ। ਤਾਈਵਾਨ ਵਿੱਚ ਭਾਰੀ ਮੀਂਹ ਕਾਰਨ ਮੰਗਲਵਾਰ ਨੂੰ ਹੁਆਲੀਏਨ ਕਾਉਂਟੀ ਵਿੱਚ ਇੱਕ ਬੈਰੀਅਰ ਝੀਲ ਉੱਛਲ ਗਈ ਅਤੇ ਚਿੱਕੜ ਵਾਲੇ ਪਾਣੀ ਨੇ ਇੱਕ ਪੁਲ ਨੂੰ ਤਬਾਹ ਕਰ ਦਿੱਤਾ। ਇਸ ਦੌਰਾਨ 17 ਵਿਅਕਤੀਆਂ ਦੀ ਮੌਤ ਹੋ ਗਈ। ਗੁਆਂਗਫੂ ਵਿੱਚ ਲਗਭਗ 8,450 ਲੋਕ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਨੇ ਬੁੱਧਵਾਰ ਸਵੇਰੇ ਆਪਣੇ ਘਰਾਂ ਦੀਆਂ ਉੱਚੀਆਂ ਮੰਜ਼ਿਲਾਂ ਜਾਂ ਉੱਚੀਆਂ ਥਾਵਾਂ ’ਤੇ ਸ਼ਰਨ ਲਈ।

ਉੱਤਰੀ ਫਿਲੀਪੀਨਜ਼ ਵਿੱਚ ਘੱਟੋ-ਘੱਟ 10 ਮੌਤਾਂ ਦੀ ਖ਼ਬਰ ਹੈ, ਜਿਸ ਵਿੱਚ ਸੱਤ ਮਛੇਰੇ ਵੀ ਸ਼ਾਮਲ ਹਨ। ਸੂਬਾਈ ਅਧਿਕਾਰੀਆਂ ਨੇ ਦੱਸਿਆ ਕਿ ਪੰਜ ਹੋਰ ਮਛੇਰੇ ਅਜੇ ਵੀ ਲਾਪਤਾ ਹਨ।

ਭਿਆਨਕ ਤੂਫਾਨ ਰਗਾਸਾ ਕਾਰਨ ਲਗਪਗ 7,00,000 ਲੋਕ ਪ੍ਰਭਾਵਿਤ ਹੋਏ, ਜਿਨ੍ਹਾਂ ਵਿੱਚੋਂ 25,000 ਸਰਕਾਰੀ ਐਮਰਜੈਂਸੀ ਆਸਰਾ ਘਰਾਂ ਦੀ ਸ਼ਰਨ ਵਿਚ ਹਨ।

Advertisement
×