ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਮਰੀਕਾ ਵਿਚ ਵ੍ਹਾਈਟ ਹਾਊਸ ਕੋਲ ਨੈਸ਼ਨਲ ਗਾਰਡ ਦੇ ਦੋ ਫੌਜੀਆਂ ਨੂੰ ਗੋਲੀ ਮਾਰੀ, ਹਾਲਤ ਗੰਭੀਰ

ਵਾਸ਼ਿੰਗਟਨ ਦੇ ਮੇਅਰ ਨੇ ਹਮਲੇ ਨੂੰ ‘ਯੋਜਨਾਬੱਧ’ ਦੱਸਿਆ; ਟਰੰਪ ਵੱਲੋਂ 500 ਹੋਰ ਨੈਸ਼ਨਲ ਗਾਰਡ ਵਾਸ਼ਿੰਗਟਨ ਭੇਜਣ ਦੇ ਹੁਕਮ; ਹਮਲਾਵਰ ਦੀ ਪਛਾਣ ਅਫ਼ਗ਼ਾਨ ਨਾਗਰਿਕ ਵਜੋਂ ਹੋਈ
Advertisement

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਤਾਇਨਾਤ ਵੈਸਟ ਵਰਜੀਨੀਆ ਨੈਸ਼ਨਲ ਗਾਰਡ ਦੇ ਦੋ ਮੈਂਬਰਾਂ ਨੂੰ ਬੁੱਧਵਾਰ ਨੂੰ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਅਤੇ ਦਫ਼ਤਰ, ਵ੍ਹਾਈਟ ਹਾਊਸ ਤੋਂ ਥੋੜ੍ਹੀ ਦੂਰ ਗੋਲੀ ਮਾਰ ਦਿੱਤੀ ਗਈ। ਵਾਸ਼ਿੰਗਟਨ ਦੇ ਮੇਅਰ ਮੂਰੀਅਲ ਬਾਊਜ਼ਰ ਨੇ ਇਸ ਨੂੰ ਇੱਕ ਯੋਜਨਾਬੱਧ ਹਮਲਾ ਦੱਸਿਆ ਹੈ। ਸੰਘੀ ਜਾਂਚ ਏਜੰਸੀ (ਐਫਬੀਆਈ) ਦੇ ਡਾਇਰੈਕਟਰ ਕਾਸ਼ ਪਟੇਲ ਅਤੇ ਬਾਊਜ਼ਰ ਨੇ ਕਿਹਾ ਕਿ ਦੋਵੇਂ ਨੈਸ਼ਨਲ ਗਾਰਡ ਮੈਂਬਰ ਗੰਭੀਰ ਹਾਲਤ ਵਿੱਚ ਹਨ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਗੋਲੀਬਾਰੀ ਤੋਂ ਬਾਅਦ, ਟਰੰਪ ਪ੍ਰਸ਼ਾਸਨ ਨੇ ਤੁਰੰਤ 500 ਹੋਰ ਨੈਸ਼ਨਲ ਗਾਰਡ ਮੈਂਬਰਾਂ ਨੂੰ ਵਾਸ਼ਿੰਗਟਨ ਭੇਜਣ ਦਾ ਹੁਕਮ ਦਿੱਤਾ ਹੈ। ਰੱਖਿਆ ਸਕੱਤਰ ਪੀਟ ਹੇਗਸੇਥ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਉਨ੍ਹਾਂ ਨੂੰ ਵਾਧੂ ਫੌਜੀ ਭੇਜਣ ਲਈ ਕਿਹਾ ਸੀ।

ਅਫ਼ਗਾਨ ਨਾਗਰਿਕ ਰਹਿਮਾਨਉੱਲਾ ਲਾਕਨਵਾਲ।

ਨਿਆਂ ਵਿਭਾਗ ਦੇ ਇੱਕ ਅਧਿਕਾਰੀ, ਜਿਸ ਨੇ ਆਪਣਾ ਨਾਮ ਗੁਪਤ ਰੱਖਿਆ, ਮੁਤਾਬਕ ਸੰਘੀ ਤਫ਼ਤੀਸ਼ਕਾਰਾਂ ਨੇ ਵ੍ਹਾਈਟ ਹਾਊਸ ਨੇੜੇ ਗੋਲੀਬਾਰੀ ਕਰਨ ਵਾਲੇ ਮਸ਼ਕੂਕ ਦੀ ਪਛਾਣ ਰਹਿਮਾਨਉੱਲਾ ਲਾਕਨਵਾਲ ਵਜੋਂ ਕੀਤੀ ਹੈ, ਜੋ ਕਿ ਵਾਸ਼ਿੰਗਟਨ ਵਿੱਚ ਰਹਿਣ ਵਾਲਾ 29 ਸਾਲਾ ਅਫ਼ਗ਼ਾਨ ਨਾਗਰਿਕ ਹੈ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਅਤਿਵਾਦੀ ਹਮਲੇ ਵਜੋਂ ਕੀਤੀ ਜਾ ਰਹੀ ਹੈ।

Advertisement

ਲਾਕਨਵਾਲ 2021 ਵਿੱਚ ਅਫ਼ਗਾਨ ਨਾਗਰਿਕਾਂ ਲਈ ਇੱਕ ਵਿਸ਼ੇਸ਼ ਵੀਜ਼ਾ ਪ੍ਰੋਗਰਾਮ ਤਹਿਤ ਅਮਰੀਕਾ ਵਿੱਚ ਦਾਖਲ ਹੋਇਆ ਸੀ। ਅਧਿਕਾਰੀ ਨੇ ਕਿਹਾ ਕਿ ਉਹ ਹੁਣ ਆਪਣੇ ਵੀਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਦੇਸ਼ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਿਹਾ ਸੀ।

ਅਮਰੀਕੀ ਰਾਜਧਾਨੀ ਵਿੱਚ ਨੈਸ਼ਨਲ ਗਾਰਡ ਦੀ ਮੌਜੂਦਗੀ ਮਹੀਨਿਆਂ ਤੋਂ ਵਿਵਾਦ ਦਾ ਵਿਸ਼ਾ ਬਣੀ ਹੋਈ ਹੈ, ਜਿਸ ਕਾਰਨ ਅਦਾਲਤਾਂ ਵਿੱਚ ਕਾਨੂੰਨੀ ਲੜਾਈਆਂ ਅਤੇ ਜਨਤਕ ਨੀਤੀ ’ਤੇ ਵਿਆਪਕ ਬਹਿਸ ਜਾਰੀ ਹੈ। ਇਹ ਵਿਵਾਦ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਵਧ ਰਹੇ ਅਪਰਾਧ ਨੂੰ ਰੋਕਣ ਲਈ ਫੌਜ ਦੀ ਵਰਤੋਂ ਨਾਲ ਜੁੜਿਆ ਹੋਇਆ ਹੈ।

ਵਾਸ਼ਿੰਗਟਨ ਪੁਲੀਸ ਦੇ ਕਾਰਜਕਾਰੀ ਸਹਾਇਕ ਮੁਖੀ ਜੈਫਰੀ ਕੈਰੋਲ ਨੇ ਕਿਹਾ ਕਿ ਤਫ਼ਤੀਸ਼ਕਾਰਾਂ ਨੇ ਅਜੇ ਤੱਕ ਹਮਲੇ ਪਿਛਲੇ ਮੰਤਵ ਦਾ ਪਤਾ ਨਹੀਂ ਲਗਾਇਆ ਹੈ। ਉਨ੍ਹਾਂ ਕਿਹਾ ਕਿ ਹਮਲਾਵਰ ‘ਇੱਕ ਮੋੜ ’ਤੇ ਆਇਆ’ ਅਤੇ ਵੀਡੀਓ ਫੁਟੇਜ ਅਨੁਸਾਰ ਨੈਸ਼ਨਲ ਗਾਰਡਾਂ ਨੂੰ ਦੇਖ ਕੇ ਗੋਲੀਬਾਰੀ ਕਰ ਦਿੱਤੀ।

ਪੱਛਮੀ ਵਰਜੀਨੀਆ ਦੇ ਗਵਰਨਰ ਪੈਟ੍ਰਿਕ ਮੋਰੀਸੀ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਗਾਰਡਾਂ ਦੀ ਮੌਤ ਹੋ ਗਈ ਹੈ, ਪਰ ਬਾਅਦ ਵਿੱਚ ਆਪਣਾ ਬਿਆਨ ਵਾਪਸ ਲੈ ਲਿਆ। ਐਨਫੋਰਸਮੈਂਟ ਏਜੰਸੀਆਂ ਨਾਲ ਜੁੜੇ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਪੁਲੀਸ ਹਿਰਾਸਤ ਵਿੱਚ ਲਏ ਗਏ ਮਸ਼ਕੂਕ ਨੂੰ ਵੀ ਗੋਲੀ ਲੱਗੀ ਹੈ ਪਰ ਉਸ ਦੀਆਂ ਸੱਟਾਂ ਜਾਨਲੇਵਾ ਨਹੀਂ ਸਨ।

Advertisement
Tags :
#CriticalCondition#DCcrime#DowntownDC#NationalGuard#USNationalGuard#WashingtonDCshooting#WhiteHouseShooting#ਡਾਊਨਟਾਊਨ ਡੀਸੀ#ਡੀਸੀ ਅਪਰਾਧ#ਨਾਜ਼ੁਕ ਸਥਿਤੀ#ਨੈਸ਼ਨਲਗਾਰਡ#ਯੂਐਸਨੈਸ਼ਨਲਗਾਰਡ#ਵਾਸ਼ਿੰਗਟਨ ਡੀਸੀ ਗੋਲੀਬਾਰੀ#ਵ੍ਹਾਈਟਹਾਊਸ ਗੋਲੀਬਾਰੀdoonald trumpDowntownlawenforcementNational guardsmanshooting incidentShootingIncidentTrumpUSWashington DCWhite Houseਅਮਰੀਕਾਕਾਨੂੰਨ ਲਾਗੂ ਕਰਨ ਵਾਲਾਗੋਲੀਬਾਰੀ ਦੀ ਘਟਨਾਟਰੰਪਡਾਊਨਟਾਊਨਡੂਨਾਲਡ ਟਰੰਪਨੈਸ਼ਨਲ ਗਾਰਡਮੈਨਵਾਸ਼ਿੰਗਟਨ ਡੀਸੀਵ੍ਹਾਈਟ ਹਾਊਸ
Show comments