Trump's warning to Hamas: ਟਰੰਪ ਵੱਲੋਂ ਚੇਤਾਵਨੀ, ਖੂਨ-ਖਰਾਬਾ ਜਾਰੀ ਰਿਹਾ ਤਾਂ ਗਾਜ਼ਾ ਜਾ ਕੇ ਹਮਾਸ ਦਾ ਖ਼ਾਤਮਾ ਕਰਾਂਗੇ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਹਮਾਸ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਗਾਜ਼ਾ ਵਿਚ ਖੂਨ ਖਰਾਬਾ ਜਾਰੀ ਰਿਹਾ ਤਾਂ ‘ਸਾਨੂੰ ਮਜਬੂਰੀਵੱਸ ਉਥੇ ਜਾ ਕੇ ਉਸ ਦਾ ਖ਼ਾਤਮਾ ਕਰਨਾ ਹੋਵੇਗਾ।’’ ਇਹ ਚੇਤਾਵਨੀ ਅਜਿਹੇ ਮੌਕੇ ਦਿੱਤੀ ਗਈ ਹੈ ਜਦੋਂ ਪਿਛਲੇ ਹਫ਼ਤੇ ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗਬੰਦੀ ਤੇ ਬੰਧਕਾਂ ਦੀ ਰਿਹਾਈ ਸਬੰਧੀ ਸਮਝੌਤੇ ਮਗਰੋਂ ਖੇਤਰ ਵਿਚ ਜਾਰੀ ਹਿੰਸਾ ਨੂੰ ਟਰੰਪ ਨੇ ਮਾਮੂਲੀ ਦੱਸਿਆ ਸੀ।
ਬਹਿਰਹਾਲ ਹਮਾਸ ਨੂੰ ਚੇਤਾਵਨੀ ਦੇਣ ਮਗਰੋਂ ਅਮਰੀਕੀ ਸਦਰ ਨੇ ਸਪਸ਼ਟ ਕੀਤਾ ਕਿ ਅਮਰੀਕਾ ਆਪਣੇ ਫੌਜੀ ਗਾਜ਼ਾ ਨਹੀਂ ਭੇਜੇਗਾ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਇਹ ਨਹੀਂ ਕਰਾਂਗੇ। ਸਾਡੇ ਨੇੜੇ ਅਜਿਹੇ ਲੋਕ ਹਨ ਜੋ ਸਾਡੀ ਦੇਖ ਰੇਖ ਵਿਚ ਇਸ ਕੰਮ ਨੂੰ ਬਹੁਤ ਆਸਾਨੀ ਨਾਲ ਕਰ ਲੈਣਗੇ।’’ ਟਰੰਪ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਹਮਾਸ ਨੇ ‘ਕੁਝ ਬਹੁਤ ਬੁਰੇ ਗਰੋਹਾਂ’ ਨੂੰ ਖ਼ਤਮ ਕਰ ਦਿੱਤਾ ਹੈ ਤੇ ਗਰੋਹ ਦੇ ਕਈ ਮੈਂਬਰਾਂ ਦੀ ਹੱਤਿਆ ਕੀਤੀ ਹੈ।
ਉਨ੍ਹਾਂ ਇਹ ਵੀ ਕਿਹਾ, ‘‘ਸੱਚ ਕਹਾਂ ਤਾਂ ਮੈਨੂੰ ਇਸ ਨਾਲ ਬਹੁਤਾ ਫ਼ਰਕ ਨਹੀਂ ਪਿਆ।’’ ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਹ ਆਪਣੀ ਇਸ ਧਮਕੀ ਨੂੰ ਕਿਵੇਂ ਲਾਗੂ ਕਰਨਗੇ। ਉਧਰ ਵ੍ਹਾਈਟ ਹਾਊਸ ਨੇ ਵੀ ਇਸ ਬਾਰੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਹੈ। ਟਰੰਪ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਗਾਜ਼ਾ ਵਿਚ ਹਮਾਸ ਵੱੱਲੋਂ ਰਵਾਇਤੀ ਗੁੱਟਾਂ ਦੀ ਹੱਤਿਆ ਕੀਤੇ ਜਾਣ ਨੂੰ ਲੈ ਕੇ ਉਨ੍ਹਾਂ ਦਾ ਸੰਜਮ ਸੀਮਤ ਹੈ। ਉਨ੍ਹਾਂ ਕਿਹਾ, ‘‘ਹਮਾਸ ਲੜਾਕਿਆਂ ਨੂੰ ਹਥਿਆਰ ਸੁੱਟਣੇ ਹੋਣਗੇ, ਨਹੀਂ ਤਾਂ ਅਸੀਂ ਉਨ੍ਹਾਂ ਨੂੰ ਹਥਿਆਰਬੰਦ ਕਰ ਦੇਵਾਂਗੇ ਅਤੇ ਇਹ ਜਲਦੀ ਅਤੇ ਸੰਭਵ ਤੌਰ ’ਤੇ ਹਿੰਸਕ ਢੰਗ ਨਾਲ ਹੋਵੇਗਾ।’’
ਜ਼ੇਲੈਂਸਕੀ ਨਾਲ ਮੁਲਾਕਾਤ ਤੋਂ ਬਾਅਦ ਹੰਗਰੀ ਵਿੱਚ ਪੂਤਿਨ ਨੂੰ ਮਿਲਣਗੇ ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਜੰਗ ਖਤਮ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਦੇ ਹੋਏ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਦੂਜੀ ਮੁਲਾਕਾਤ ਦਾ ਐਲਾਨ ਕੀਤਾ ਹੈ। ਟਰੰਪ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ (ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫਤਰ) ਵਿਖੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਕਰਨਗੇ। ਟਰੰਪ ਨੇ ਵੀਰਵਾਰ ਨੂੰ ਪੂਤਿਨ ਨਾਲ ਆਪਣੀ ਫ਼ੋਨ ਗੱਲਬਾਤ ਤੋਂ ਤੁਰੰਤ ਬਾਅਦ ਮੁਲਾਕਾਤ ਦਾ ਐਲਾਨ ਕੀਤਾ। ਮੀਟਿੰਗ ਦੀ ਤਰੀਕ ਅਜੇ ਤੈਅ ਨਹੀਂ ਕੀਤੀ ਗਈ ਹੈ, ਪਰ ਟਰੰਪ ਨੇ ਕਿਹਾ ਕਿ ਇਹ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਵਿੱਚ ਹੋਵੇਗੀ ਅਤੇ ਕਰੀਬ ਦੋ ਹਫ਼ਤਿਆਂ ਵਿੱਚ ਹੋ ਸਕਦੀ ਹੈ। ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਮੇਰਾ ਮੰਨਣਾ ਹੈ ਕਿ ਅੱਜ ਸਾਡੀ ਟੈਲੀਫੋਨ ਗੱਲਬਾਤ ਦੌਰਾਨ ਮਹੱਤਵਪੂਰਨ ਪ੍ਰਗਤੀ ਹੋਈ ਹੈ।’’