ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੈਫਰੀ ਐਪਸਟੀਨ ਕੇਸ ਦੀਆਂ ਫਾਈਲਾਂ ਹੋਣਗੀਆਂ ਜਨਤਕ, ਟਰੰਪ ਨੇ ਬਿੱਲ ’ਤੇ ਸਹੀ ਪਾਈ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਹੀ ਸਿਆਸੀ ਪਾਰਟੀ ਦੇ ਦਬਾਅ ਅੱਗੇ ਝੁਕਦਿਆਂ ਜਿਨਸੀ ਅਪਰਾਧਾਂ ਤਹਿਤ ਦੋਸ਼ੀ ਠਹਿਰਾਏ ਗਏ Jeffrey Epstein ਬਾਰੇ ਫਾਈਲਾਂ ਜਨਤਕ ਕਰਨ ਲਈ ਮਜਬੂਰ ਕਰਦੇ ਇਕ ਕਾਨੂੰਨ ’ਤੇ ਸਹੀ ਪਾ ਦਿੱਤੀ ਹੈ। ਟਰੰਪ, ਜੋ ਆਪਣੇ ਪੱਧਰ ’ਤੇ...
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਫਾਈਲ ਫੋਟੋ।
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਹੀ ਸਿਆਸੀ ਪਾਰਟੀ ਦੇ ਦਬਾਅ ਅੱਗੇ ਝੁਕਦਿਆਂ ਜਿਨਸੀ ਅਪਰਾਧਾਂ ਤਹਿਤ ਦੋਸ਼ੀ ਠਹਿਰਾਏ ਗਏ Jeffrey Epstein ਬਾਰੇ ਫਾਈਲਾਂ ਜਨਤਕ ਕਰਨ ਲਈ ਮਜਬੂਰ ਕਰਦੇ ਇਕ ਕਾਨੂੰਨ ’ਤੇ ਸਹੀ ਪਾ ਦਿੱਤੀ ਹੈ। ਟਰੰਪ, ਜੋ ਆਪਣੇ ਪੱਧਰ ’ਤੇ ਬਹੁਤ ਸਾਰੀਆਂ ਫਾਈਲਾਂ ਜਾਰੀ ਕਰਨ ਦੀ ਚੋਣ ਕਰ ਸਕਦੇ ਸਨ, ਪਰ ਉਨ੍ਹਾਂ ਨੇ ਸ਼ੁਰੂਆਤ ਵਿਚ ਅਜਿਹੀ ਕਿਸੇ ਵੀ ਪੇਸ਼ਕਦਮੀ ਦਾ ਵਿਰੋਧ ਕੀਤਾ।

Advertisement

ਟਰੰਪ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਸਬੰਧਤ ਬਿੱਲ ’ਤੇ ਸਹੀ ਪਾਉਣ ਦਾ ਐਲਾਨ ਕਰਦਿਆਂ ਕਿਹਾ, ‘‘ਡੈਮੋਕਰੈਟਾਂ ਨੇ ਐਪਸਟੀਨ ਦੇ ਮੁੱਦੇ ਦੀ ਵਰਤੋਂ ਕੀਤੀ ਹੈ, ਜੋ ਕਿ ਉਨ੍ਹਾਂ ਨੂੰ ਰਿਪਬਲਿਕਨ ਪਾਰਟੀ ਨਾਲੋਂ ਕਿਤੇ ਵੱਧ ਅਸਰਅੰਦਾਜ਼ ਕਰਦਾ ਹੈ, ਇਹ ਸਾਡੀਆਂ ‘ਸ਼ਾਨਦਾਰ ਜਿੱਤਾਂ’ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ।’’

ਇਹ ਬਿੱਲ ਨਿਆਂ ਵਿਭਾਗ ਨੂੰ ਐਪਸਟੀਨ ਨਾਲ ਸਬੰਧਤ ਸਾਰੀਆਂ ਫਾਈਲਾਂ ਅਤੇ ਸੰਚਾਰਾਂ ਦੇ ਨਾਲ-ਨਾਲ 2019 ਵਿੱਚ ਇੱਕ ਸੰਘੀ ਜੇਲ੍ਹ ਵਿੱਚ ਉਸ ਦੀ ਮੌਤ ਦੀ ਜਾਂਚ ਬਾਰੇ ਕੋਈ ਵੀ ਜਾਣਕਾਰੀ 30 ਦਿਨਾਂ ਦੇ ਅੰਦਰ ਜਾਰੀ ਕਰਨ ਦੇ ਪਾਬੰਦ ਕਰਦਾ ਹੈ।

Advertisement
Tags :
Jeffrey Epstein case filesUS-EPSTEIN-FILESਅਮਰੀਕੀ ਰਾਸ਼ਟਰਪਤੀਜਿਨਸੀ ਅਪਰਾਧੀਜੈਫਰੀ ਐਪਸਟੀਨ ਫਾਈਲਜ਼ਡੈਮੋਕਰੈਟਡੋਨਲਡ ਟਰੰਪਰਿਪਬਲਿਕਨ
Show comments