Trump-Putin Meeting: ਅਗਲੇ ਹਫ਼ਤੇ ਹੋ ਸਕਦੀ ਹੈ ਟਰੰਪ ਤੇ ਪੂਤਿਨ ਦੀ ਮੁਲਾਕਾਤ
ਟਰੰਪ ਨਾਲ ਮੁਲਾਕਾਤ ਲਈ ਸੰਯੁਕਤ ਅਰਬ ਅਮੀਰਾਤ ਸੰਭਾਵਿਤ ਸਥਾਨ: ਰੂਸੀ ਸਦਰ ਪੂਤਿਨ
Advertisement
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ (Russian President Vladimir Putin) ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕੀ ਸਦਰ ਡੋਨਲਡ ਟਰੰਪ (US President Donald Trump) ਨਾਲ ਉਨ੍ਹਾਂ ਦੀ ਮੁਲਾਕਾਤ ਲਈ ਸੰਯੁਕਤ ਅਰਬ ਅਮੀਰਾਤ (United Arab Emirates - UAE) ਇੱਕ ਸੰਭਾਵਿਤ ਸਥਾਨ ਹੈ।
ਪੂਤਿਨ ਨੇ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ (Sheikh Mohammed bin Zayed Al Nahyan) ਨਾਲ ਮੁਲਾਕਾਤ ਤੋਂ ਬਾਅਦ ਕ੍ਰੇਮਲਿਨ ਵਿੱਚ ਇਹ ਐਲਾਨ ਕੀਤਾ।
Advertisement
ਇਸ ਤੋਂ ਪਹਿਲਾਂ ਕ੍ਰੇਮਲਿਨ ਦੇ ਇੱਕ ਅਧਿਕਾਰੀ ਨੇ ਕਿਹਾ ਸੀ ਕਿ ਟਰੰਪ ਤੇ ਪੂਤਿਨ ਦੀ ਮੁਲਾਕਾਤ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਹੋ ਸਕਦੀ ਹੈ, ਹਾਲਾਂਕਿ ਹਾਲੇ ਇਸ ਲਈ ਕੋਈ ਤਾਰੀਖ ਤੈਅ ਨਹੀਂ ਕੀਤੀ ਗਈ ਹੈ।
ਦੋਵੇਂ ਆਲਮੀ ਆਗੂਆਂ ਦੇ ਇਸ ਸਿਖਰ ਸੰਮੇਲਨ ਦਾ ਐਲਾਨ ਮਾਸਕੋ ਲਈ ਯੂਕਰੇਨ ਵਿੱਚ ਆਪਣੀ 3 ਸਾਲ ਪੁਰਾਣੀ ਜੰਗ ਨੂੰ ਖਤਮ ਕਰਨ ਵੱਲ ਪੇਸ਼ਕਦਮੀ ਦਿਖਾਉਣ ਲਈ ਵ੍ਹਾਈਟ ਹਾਊਸ ਵੱਲੋਂ ਦਿੱਤੀ ਮਿਆਦ ਤੋਂ ਐਨ ਪਹਿਲਾਂ ਆਇਆ ਹੈ।
Advertisement
×