DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Trump praises Usha Vance ਊਸ਼ਾ ਵਾਂਸ ਦੀ ਉਪ ਰਾਸ਼ਟਰਪਤੀ ਵਜੋਂ ਚੋਣ ਕਰਦਾ, ਪਰ ਜਾਨਸ਼ੀਨ ਦੀ ਕਤਾਰ ਇੰਜ ਕੰਮ ਨਹੀਂ ਕਰਦੀ: ਟਰੰਪ

ਅਮਰੀਕੀ ਰਾਸ਼ਟਰਪਤੀ ਨੇ ਭਾਰਤੀ ਅਮਰੀਕੀ ਦੋਇਮ ਮਹਿਲਾ ਊਸ਼ਾ ਵਾਂਸ ਦੀ ਤਾਰੀਫ਼ ਕੀਤੀ
  • fb
  • twitter
  • whatsapp
  • whatsapp
featured-img featured-img
ਫੋਟੋ ਰਾਈਟਰਜ਼
Advertisement
ਵਾਸ਼ਿੰਗਟਨ, 21 ਜਨਵਰੀ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਜੇਡੀ ਵਾਂਸ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਚਿਲੁਕੁਰੀ ਵਾਂਸ ਦੀ ਆਪਣੇ ਉਪ ਰਾਸ਼ਟਰਪਤੀ ਵਜੋਂ ਚੋਣ ਕਰਦੇ ਕਿਉਂਕਿ ‘ਉਹ ਬਹੁਤ ਹੁਸਿਆਰ ਹੈ, ਪਰ ਜਾਨਸ਼ੀਨ ਦੀ ਕਤਾਰ ਇਸ ਤਰ੍ਹਾਂ ਕੰਮ ਨਹੀਂ ਕਰਦੀ ਸੀ।’’ ਜੇਡੀ ਵਾਂਸ ਵੱਲੋਂ ਅਮਰੀਕਾ ਦੇ 50ਵੇਂ ਉਪ ਰਾਸ਼ਟਰਪਤੀ ਵਜੋਂ ਹਲਫ਼ ਲੈਣ ਮਗਰੋਂ ਉਨ੍ਹਾਂ ਦੀ ਪਤਨੀ ਊਸ਼ਾ (39) ਪਹਿਲੀ ਭਾਰਤੀ ਅਮਰੀਕੀ ਤੇ ਹਿੰਦੂ ਦੋਇਮ ਲੇਡੀ ਬਣ ਗਈ ਹੈ। ਸੋਮਵਾਰ ਨੂੰ ਹਲਫ਼ਦਾਰੀ ਸਮਾਗਮ ਦੌਰਾਨ ਗੁਲਾਬੀ ਰੰਗ ਦਾ ਕੋਟ ਪਾਈ ਊਸ਼ਾ ਨੇ ਇਕ ਹੱਥ ਵਿਚ ਬਾਈਬਲ ਤੇ ਦੂਜੇ ਵਿਚ ਧੀ ਮੀਰਾਬੇਲ ਰੋਜ਼ ਨੂੰ ਕੁੱਛੜ ਚੁੱਕਿਆ ਹੋਇਆ ਸੀ।

Advertisement

ਭਾਰਤੀ ਪਰਵਾਸੀਆਂ ਦੀ ਧੀ ਊਸ਼ਾ ਪੇਸ਼ੇ ਵਜੋਂ ਵਕੀਲ ਹੈ ਤੇ ਉਸ ਦਾ ਜੱਦੀ ਪਿੰਡ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਵਿਚ ਵਾਡਲੁਰੂ ਹੈ। ਊਸ਼ਾ ਅਮਰੀਕਾ ਦੀ ਦੋਇਮ ਮਹਿਲਾ ਬਣਨ ਵਾਲੀ ਸਭ ਤੋਂ ਛੋਟੀ ਉਮਰ ਦੀ ਹੈ। ਇਸ ਤੋਂ ਪਹਿਲਾਂ ਸਾਬਕਾ ਉਪ ਰਾਸ਼ਟਰਪਤੀ ਐਲਬੈੱਨ ਬਾਕਰਲੇ ਦੀ ਪਤਨੀ ਜੇਨ ਹੈਡਲੇ ਬਾਰਕਲੇ(38) ਨੂੰ ਇਹ ਮਾਣ ਹਾਸਲ ਹੋਇਆ ਸੀ।

ਟਰੰਪ ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਮਗਰੋਂ ਉਥੇ ਮੌਜੂਦ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਆਪਣੀ ਟੀਮ ਖਾਸ ਕਰਕੇ ਜੇਡੀ ਦੀ ਤਾਰੀਫ਼ ਕੀਤੀ। ਟਰੰਪ ਨੇ ਕਿਹਾ, ‘‘ਮੈਂ ਜੇਡੀ ਨੂੰ ਲੰਮੇ ਸਮੇਂ ਤੋਂ ਦੇਖ ਰਿਹਾ ਹਾਂ। ਮੈਂ ਓਹੀਓ ਵਿਚ ਉਸ ਦੀ ਉਮੀਦਵਾਰੀ ਦੀ ਤਾਈਦ ਕੀਤੀ ਸੀ। ਉਹ ਮਹਾਨ ਸੈਨੇਟਰ ਹੈ ਤੇ ਬਹੁਤ ਹੁਸ਼ਿਆਰ ਹੈ।’’ ਟਰੰਪ ਨੇ ਫਿਰ ਕਿਹਾ, ‘‘ਪਰ ਉਸ ਦੀ ਪਤਨੀ ਵੱਧ ਹੁਸ਼ਿਆਰ ਹੈ।’’ ਟਰੰਪ ਨੇ ਜੇਡੀ ਵੱਲ ਦੇਖਦੇ ਹੋਏ ਕਿਹਾ, ‘‘ਮੈਂ ਉਪ ਰਾਸ਼ਟਰਪਤੀ ਵਜੋਂ ਜੇਡੀ ਦੀ ਪਤਨੀ ਊਸ਼ਾ ਵਾਂਸ ਦੀ ਚੋਣ ਕਰਦਾ, ਪਰ ਜਾਨਸ਼ੀਨ ਦੀ ਚੋਣ ਉਸ ਤਰੀਕੇ ਨਾਲ ਕੰਮ ਨਹੀਂ ਕਰਦੀ। ਇਹ ਦੋਵੇਂ ਮੀਆਂ ਬੀਵੀ ਮਹਾਨ ਹਨ। ਇਹ ਸੋਹਣੀ ਜੋੜੀ ਹੈ ਤੇ ਉਨ੍ਹਾਂ ਦੇ ਕਰੀਅਰ ਨੂੰ ਦੇਖ ਕੇ ਵਿਸ਼ਵਾਸ ਨਹੀਂ ਹੁੰਦਾ।’’

ਸੁਪਰੀਮ ਕੋਰਟ ਦੇ ਜਸਟਿਸ ਬਰੈੱਟ ਕੈਵੇਨੌਗ, ਜੋ ਊਸ਼ਾ ਦੇ ਮੈਂਟਰ ਵੀ ਹਨ, ਨੇ ਉਸ ਦੇ ਪਤੀ ਜੇਡੀ ਵਾਂਸ ਨੂੰ ਉਪ ਰਾਸ਼ਟਰਪਤੀ ਵਜੋਂ ਹਲਫ਼ ਦਿਵਾਇਆ। ਵਾਂਸ ਜੋੜੇ ਦੇ ਤਿੰਨ ਬੱਚੇ ਹਨ- ਦੋ ਬੇਟੇ ਇਵਾਨ ਤੇ ਵਿਵੇਕ ਅਤੇ ਧੀ ਮੀਰਾਬੇਲ। -ਪੀਟੀਆਈ

Advertisement
×