Trump plans tariffs ਟਰੰਪ ਵੱਲੋੋਂ ਕੈਨੇਡਾ ਤੇ ਮੈਕਸਿਕੋ ਨੂੰ 4 ਮਾਰਚ ਤੋਂ ਟੈਕਸ ਲਾਉਣ ਦੀ ਯੋਜਨਾ
ਵਾਸ਼ਿੰਗਟਨ, 27 ਫਰਵਰੀ
ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਅਗਲੇ ਮੰਗਲਵਾਰ ਤੋਂ ਕੈਨੇਡਾ ਤੇ ਮੈਕਸਿਕੋ ’ਤੇ ਟੈਕਸ ਲਾਉਣ ਦੀ ਯੋਜਨਾ ਹੈ ਤੇ ਉਹ ਚੀਨ ਤੋਂ ਦਰਾਮਦ ਵਸਤਾਂ ’ਤੇ ਲੱਗਦੇ ਇਕਸਾਰ 10 ਫੀਸਦ ਟੈਕਸ ਨੂੰ ਦੁੱਗਣਾ ਕਰਨ ਜਾ ਰਹੇ ਹਨ।
Truth Social ’ਤੇ ਇਕ ਪੋਸਟ ਵਿਚ ਟਰੰਪ ਨੇ ਕਿਹਾ ਕਿ ਫੈਂਟਾਨਿਲ ਵਰਗੀਆਂ ਗੈਰ-ਕਾਨੂੰਨੀ ਦਵਾਈਆਂ ਦੀ ਅਮਰੀਕਾ ਵਿੱਚ ‘ਵੱਡੇ ਪੱਧਰ ਉੱਤੇ’ ਤਸਕਰੀ ਕੀਤੀ ਜਾ ਰਹੀ ਹੈ ਅਤੇ ਦਰਾਮਦ ਟੈਕਸ ਦੂਜੇ ਮੁਲਕਾਂ ਨੂੰ ਇਸ ਨਸ਼ਾ ਤਸਕਰੀ ਖਿਲਾਫ਼ ਕਾਰਵਾਈ ਕਰਨ ਲਈ ਮਜਬੂਰ ਕਰਨਗੇ।
ਰਿਪਬਲਿਕਨ ਰਾਸ਼ਟਰਪਤੀ ਨੇ ਲਿਖਿਆ, ‘‘ਅਸੀਂ ਇਸ ਬਿਪਤਾ ਨੂੰ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਦੀ ਖੁੱਲ੍ਹ ਨਹੀਂ ਦੇ ਸਕਦੇ, ਅਤੇ ਇਸ ਲਈ, ਜਦੋਂ ਤੱਕ ਇਹ ਬੰਦ ਨਹੀਂ ਹੁੰਦਾ ਜਾਂ ਇਸ ’ਤੇ ਗੰਭੀਰਤਾ ਨਾਲ ਲਗਾਮ ਨਹੀਂ ਲੱਗਦੀ, 4 ਮਾਰਚ ਨੂੰ ਅਮਲ ਵਿਚ ਆਉਣ ਵਾਲੇ ਤਜਵੀਜ਼ਤ ਟੈਕਸ, ਅਸਲ ਵਿੱਚ ਨਿਰਧਾਰਤ ਸਮੇਂ ਅਨੁਸਾਰ ਲਾਗੂ ਹੋਣਗੇ।’’
ਟਰੰਪ ਵੱਲੋਂ ਭਾਰਤ ਸਣੇ ਹੋਰਨਾਂ ਮੁਲਕਾਂ ਨੂੰ ਪਰਸਪਰ (reciprocal) ਟੈਕਸ ਲਾਉਣ ਦੇ ਐਲਾਨ ਨੇ ਆਲਮੀ ਅਰਥਚਾਰਿਆਂ ਵਿਚ ਹਲਚਲ ਮਚਾ ਦਿੱਤੀ ਹੈ। ਅਮਰੀਕਾ ਦੇ ਦੋ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ਕੈਨੇਡਾ ਤੇ ਮੈਕਸਿਕੋ ’ਤੇ ਟੈਕਸ ਲੱਗਣ ਨਾਲ ਖਪਤਕਾਰਾਂ ਨੇ ਮਹਿੰਗਾਈ ਵਧਣ ਅਤੇ ਆਟੋ ਸੈਕਟਰ ਨੂੰ ਸੰਭਾਵੀ ਨੁਕਸਾਨ ਪੁੱਜਣ ਦਾ ਖਦਸ਼ਾ ਜਤਾਇਆ ਹੈ। -ਏਪੀ