DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Trump ਵੱਲੋਂ ਪਰਮਾਣੂ ਪਣਡੁੱਬੀਆਂ ਦੀ ਜਗ੍ਹਾ ਬਦਲਣ ਦਾ ਹੁਕਮ

Trump orders US nuclear subs repositioned over statements from ex-Russian leader Medvedev;   ਰੂਸ ਦੇ ਸਾਬਕਾ ਰਾਸ਼ਟਰਪਤੀ ਦਮਿਤਰੀ ਮੈਦਵੇਦੇਵ ਦੇ ਬਿਆਨ ਮਗਰੋਂ ਚੁੱਕਿਆ ਕਦਮ
  • fb
  • twitter
  • whatsapp
  • whatsapp
Advertisement

ਅਮਰੀਕਾ  ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਦੇ ਸਾਬਕਾ ਰਾਸ਼ਟਰਪਤੀ  ਦਮਿਤਰੀ ਮੈਦਵੇਦੇਵ  Dmitry Medvedev  ਦੇ ‘ਬੇਹੱਦ ਭੜਕਾਊ ਬਿਆਨਾਂ’ “based on the highly provocative statements”  ਦੇ ਆਧਾਰ ’ਤੇ   ਦੋ ਅਮਰੀਕੀ ਪਰਮਾਣੂ ਪਣਡੁੱਬੀਆਂ ਦੀ ਜਗ੍ਹਾ ਤਬਦੀਲ ਕਰਨ ਦਾ ਹੁੁਕਮ ਦਿੱਤਾ ਹੈ।  ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਇੱਕ ਪੋਸਟ ’ਚ ਕਿਹਾ ਕਿ ਮੈਦਵੇਦੇਵ ਦੇ ‘ਬੇਹੱਦ ਭੜਕਾਊ ਬਿਆਨਾਂ’  ਦੇ ਆਧਾਰ ’ਤੇ ਉਨ੍ਹਾਂ ਨੇ ਖੇਤਰਾਂ ’ਚ ਦੋ ਪਰਮਾਣੂ ਪਣਡੁੱਬੀਆਂ  ਨੂੰ ਤਾਇਨਾਤ ਕਰਨ ਦਾ ਹੁਕਮ ਦਿੱਤਾ ਹੈ।

President Donald Trump ਨੇ ਆਖਿਆ, ‘‘ਬਿਆਨ ਅਹਿਮ ਹੁੰਦੇ ਹਨ ਅਤੇ ਕਦੇ ਕਦੇ ਇਹ ਅਣਚਾਹੇ ਮਾੜੇ ਨਤੀਜਿਆਂ ਵੱਲ ਲੈ ਜਾਂਦੇ ਹਨ। ਮੈਂ ਉਮੀਦ ਕਰਦਾ ਹਾਂ ਕਿ ਮੈਦਵੇਦੇਵ ਦੇ ਬਿਆਨਾਂ ਨਾਲ ਅਜਿਹਾ ਨਾ ਹੋਵੇ।

Advertisement

ਦਰਅਸਲ ਟਰੰਪ ਨੇ ਵੀਰਵਾਰ ਤੜਕੇ ਇਕ ਪੋਸਟ ’ਚ  ਮੈਦਵੇਦੇਵ ਨੂੰ ‘‘ਰੂਸ ਦਾ ਨਾਕਾਮ ਰਾਸ਼ਟਰਪਤੀ’ ਦੱਸਿਆ ਸੀ। ਇਸ ਦੇ ਕੁਝ ਘੰਟਿਆਂ ਮਗਰੋਂ ਮੈਦਵੇਦੇਵ ਨੇ ਜਵਾਬ ਦਿੰਦਿਆਂ ਕਿਹਾ ਸੀ, ‘‘ਰੂਸ ਹਰ ਮਾਮਲੇ ’ਚ ਸਹੀ ਹੈ ਅਤੇ ਆਪਣੇ ਰਸਤੇ ’ਤੇ ਚੱਲਦਾ ਰਹੇਗਾ।’’

ਦੋਵਾਂ ਮੁਲਕਾ ਵਿਚਾਲੇ ਜ਼ੁਬਾਨੀ ਜੰਗ ਦੀ ਸ਼ੁਰੂਆਤ ਇਸੇ ਹਫ਼ਤੇ ਹੋਈ ਸੀ ਜਦੋਂ ਮੈਦਵੇਦੇਵ ਨੇ ਲਿਖਿਆ, ‘‘ਟਰੰਪ ਰੂਸ ਨਾਲ ਅਲਟੀਮੇਟਮ ਗੇਮ ਖੇਡ ਰਹੇ ਹਨ। ਉਨ੍ਹਾਂ ਨੂੰ ਦੋ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ। ਪਹਿਲੀ ਇਹ ਕਿ ਰੂਸ, ਇਜ਼ਰਾਈਲ ਜਾਂ ਇਰਾਨ ਨਹੀਂ ਹੈ।  ਦੂਜੀ ਇਹ ਕਿ ਹਰ ਨਵਾਂ ਅਲਟੀਮੇਟਮ ਇਕ ਖ਼ਤਰਾ ਹੈ ਅਤੇ ਜੰਗ ਵੱਲ ਲਿਜਾਣ ਵਾਲਾ ਕਦਮ ਹੈ। ਰੂਸ ਤੇ ਯੂਕਰੇਨ ਦਰਮਿਆਨ ਨਹੀਂ ਬਲਕਿ ਉਨ੍ਹਾਂ ਦੇ ਆਪਣੇ ਮੁਲਕ (ਅਮਰੀਕਾ) ਨਾਲ।

ਸ਼ੁੱਕਰਵਾਰ ਨੂੰ ਜਦੋਂ ਟਰੰਪ ਵ੍ਹਾਈਟ ਹਾਊਸ ਤੋਂ ਰਵਾਨਾ ਹੋਣ  ਲੱਗੇ ਤਾਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪਣਡੁੱਬੀਆਂ ਦੀ ਜਗ੍ਹਾ ਕਿੱਥੇ ਬਦਲੀ ਗਈ ਹੈ ਤਾਂ ਉਨ੍ਹਾਂ ਕੋਈ ਜਾਣਕਾਰੀ ਨਹੀਂ ਦਿੱਤੀ।  ਟਰੰਪ ਨੇ ਆਖਿਆ, ‘‘ਅਸੀਂ ਅਜਿਹਾ  ਕਰਨਾ ਹੀ ਸੀ। ਸਾਨੂੰ ਬੱਸ ਚੌਕੰਨੇ ਰਹਿਣਾ ਪਵੇਗਾ। ਧਮਕੀ ਦਿੱਤੀ ਗਈ ਹੈ। ਸਾਨੂੰ ਲੱਗਦਾ ਹੈ ਕਿ ਇਹ ਵਾਜਬ ਨਹੀਂ ਹੈ, ਇਸ ਲਈ ਮੈਨੂੰ ਬਹੁਤ ਸਾਵਧਾਨ ਰਹਿਣਾ ਪਵੇਗਾ।’’

ਰਾਸ਼ਟਰਪਤੀ ਟਰੰਪ ਨੇ ਇਹ ਵੀ ਆਖਿਆ, ‘‘ਮੈਂ ਆਪਣੇ ਲੋਕਾਂ ਦੀ ਸੁਰੱਖਿਆ ਲਈ ਅਜਿਹਾ ਕਰ ਰਿਹਾ ਹਾਂ। ਜਦੋਂ ਤੁਸੀਂ ਪਰਮਾਣੂ ਤਾਕਤ ਦੀ ਗੱਲ ਕਰਦੇ ਹੋ ਤਾਂ ਸਾਨੂੰ ਤਿਆਰ ਰਹਿਣਾ ਹੋਵੇਗਾ। ਅਸੀਂ ਪੂਰੀ ਤਰ੍ਹਾਂ ਤਿਆਰ ਹਾਂ।’’ ਦੱਸਣਯੋਗ ਹੈ ਕਿ ਵਲਾਦੀਮੀਰ ਪੂਤਿਨ ’ਤੇ ਤੀਜੀ ਵਾਰ ਚੋਣ ਲੜਨ ’ਤੇ ਰੋਕ ਲੱਗਣ ਮਗਰੋਂ ਮੈਦਵੇਦੇਵ 2008 ਤੋਂ 2012 ਤੱਕ ਰੂਸ ਦੇ ਰਾਸ਼ਟਰਪਤੀ ਰਹੇ ਸਨ। ਬਾਅਦ ’ਚ ਪੂਤਿਨ ਨੂੰ ਮੁੜ ਚੋਣਾਂ ਲੜਨ ਦੀ ਆਗਿਆ ਮਿਲਣ ਮਗਰੋਂ ਮੈਦਵੇਦੇਵ ਨੇ ਅਹੁਦਾ ਛੱਡ ਦਿੱਤਾ ਸੀ।

Advertisement
×