ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਰੰਪ ਵੱਲੋਂ ਪਰਮਾਣੂ ਪ੍ਰੀਖਣ ਕਰਨ ਦੇ ਹੁਕਮ

ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਫੌਜ ਨੂੰ ਤੁਰੰਤ ਪਰਮਾਣੂ ਹਥਿਆਰਾਂ ਦੇ ਪ੍ਰੀਖਣ ਕਰਨ ਦੇ ਹੁਕਮ ਦਿੱਤੇ ਹਨ। ਟਰੰਪ ਨੇ ਇਹ ਐਲਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਬੁਸਾਨ ’ਚ ਵਪਾਰ ਸਮਝੌਤੇ ਸਬੰਧੀ ਗੱਲਬਾਤ ਲਈ ਰਵਾਨਾ ਹੋਣ ਸਮੇਂ ਕੀਤਾ। ਅਮਰੀਕਾ ਨੇ 33...
Advertisement
ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਫੌਜ ਨੂੰ ਤੁਰੰਤ ਪਰਮਾਣੂ ਹਥਿਆਰਾਂ ਦੇ ਪ੍ਰੀਖਣ ਕਰਨ ਦੇ ਹੁਕਮ ਦਿੱਤੇ ਹਨ। ਟਰੰਪ ਨੇ ਇਹ ਐਲਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਬੁਸਾਨ ’ਚ ਵਪਾਰ ਸਮਝੌਤੇ ਸਬੰਧੀ ਗੱਲਬਾਤ ਲਈ ਰਵਾਨਾ ਹੋਣ ਸਮੇਂ ਕੀਤਾ। ਅਮਰੀਕਾ ਨੇ 33 ਸਾਲਾਂ ਦੇ ਵਕਫ਼ੇ ਬਾਅਦ ਪਰਮਾਣੂ ਹਥਿਆਰਾਂ ਦੇ ਪ੍ਰੀਖਣ ਕਰਨ ਦਾ ਫੈਸਲਾ ਲਿਆ ਹੈ। ਟਰੰਪ ਨੇ ਪੈਂਟਾਗਨ ਨੂੰ ਹਦਾਇਤ ਕੀਤੀ ਹੈ ਕਿ ਉਹ ਹੋਰਨਾਂ ਪਰਮਾਣੂ ਮੁਲਕਾਂ ਵੱਲੋਂ ਕੀਤੇ ਜਾਂਦੇ ਟੈਸਟਾਂ ਤਹਿਤ ਹੀ ਪਰਮਾਣੂ ਪ੍ਰੀਖਣ ਕਰਨ। ਅਮਰੀਕੀ ਫੌਜ ਪਹਿਲਾਂ ਤੋਂ ਹੀ ਪਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਮਿਜ਼ਾਈਲਾਂ ਦੇ ਪ੍ਰੀਖਣ ਕਰਦੀ ਰਹੀ ਹੈ ਪਰ 1992 ਤੋਂ ਅਮਰੀਕਾ ਨੇ ਪਰਮਾਣੂ ਵਿਸਫੋਟ ਪ੍ਰੀਖਣਾਂ ’ਤੇ ਰੋਕ ਲਗਾਈ ਹੋਈ ਹੈ। ਸ੍ਰੀ ਟਰੰਪ ਨੇ ਕਿਹਾ ਕਿ ਹੁਣ ਤਬਦੀਲੀ ਜ਼ਰੂਰੀ ਹੈ ਕਿਉਂਕਿ ਹੋਰ ਮੁਲਕ ਹਥਿਆਰਾਂ ਦਾ ਪ੍ਰੀਖਣ ਕਰ ਰਹੇ ਹਨ। ਉਂਝ ਉਨ੍ਹਾਂ ਇਹ ਨਹੀਂ ਦੱਸਿਆ ਕਿ ਉਹ ਕਿਹੜੇ ਮੁਲਕਾਂ ਦੀ ਗੱਲ ਕਰ ਰਹੇ ਹਨ। ਵ੍ਹਾਈਟ ਹਾਊਸ ਨੇ ਸ੍ਰੀ ਟਰੰਪ ਦੇ ਬਿਆਨ ’ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ। ਪੈਂਟਾਗਨ ਦੇ ਅਧਿਕਾਰੀਆਂ ਨੇ ਵੀ ਪਰਮਾਣੂ ਮਿਜ਼ਾਈਲ ਪ੍ਰੀਖਣਾਂ ਬਾਰੇ ਟਰੰਪ ਦੇ ਐਲਾਨ ’ਤੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ।

ਦੱਖਣੀ ਕੋਰੀਆ ਨਾਲ ਪਣਡੁੱਬੀ ਤਕਨਾਲੋਜੀ ਸਾਂਝੀ ਕਰੇਗਾ ਅਮਰੀਕਾ

Advertisement

ਗਿਓਂਗਜੂ: ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਪਰਮਾਣੂ ਸਮਰੱਥ ਪਣਡੁੱਬੀ ਬਣਾਉਣ ਲਈ ਦੱਖਣੀ ਕੋਰੀਆ ਨਾਲ ਤਕਨਾਲੋਜੀ ਸਾਂਝੀ ਕਰੇਗਾ। ਰਾਸ਼ਟਰਪਤੀ ਲੀ ਜੇਈ ਮਯੁੰਗ ਨਾਲ ਮੁਲਾਕਾਤ ਮਗਰੋਂ ਟਰੰਪ ਨੇ ਸੋਸ਼ਲ ਮੀਡੀਆ ’ਤੇ ਇਸ ਦਾ ਐਲਾਨ ਕੀਤਾ। ਦੱਖਣੀ ਕੋਰਿਆਈ ਆਗੂ ਨੇ ਕਿਹਾ ਕਿ ਉਹ ਹਥਿਆਰਾਂ ਦੀ ਬਜਾਏ ਪਰਮਾਣੂ ਈਂਧਨ ਚਾਹੁੰਦੇ ਹਨ। ਜੇ ਪਣਡੁੱਬੀਆਂ ਪਰਮਾਣੂ ਸਮਰੱਥ ਹੋਈਆਂ ਤਾਂ ਇਸ ਨਾਲ ਖਿੱਤੇ ’ਚ ਅਮਰੀਕੀ ਸਰਗਰਮੀਆਂ ਨੂੰ ਸਹਾਇਤਾ ਮਿਲ ਸਕਦੀ ਹੈ। -ਏਪੀ

 

 

 

Advertisement
Show comments