ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਰੰਪ ਵੱਲੋਂ ਭਾਰਤ ਤੇ ਚੀਨ ਸਣੇ 23 ਮੁਲਕ ਗ਼ੈਰਕਾਨੂੰਨੀ ਨਸ਼ਾ ਉਤਪਾਦਕਾਂ ਵਜੋਂ ਨਾਮਜ਼ਦ

ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ, ਅਫ਼ਗ਼ਾਨਿਸਤਾਨ, ਭਾਰਤ ਤੇ ਪਾਕਿਸਤਾਨ ਨੂੰ 23 ਪ੍ਰਮੁੱਖ ਨਸ਼ੀਲੇ ਪਦਾਰਥਾਂ ਦੀ ਆਮਦੋਰਫ਼ਤ ਜਾਂ ਪ੍ਰਮੁੱਖ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਉਤਪਾਦਕ ਦੇਸ਼ਾਂ ਵਿੱਚ ਸ਼ਾਮਲ ਕਰਦਿਆਂ ਕਿਹਾ ਕਿ ਗੈਰਕਾਨੂੰਨੀ ਨਸ਼ੀਲੇ ਪਦਾਰਥਾਂ ਅਤੇ ਰਸਾਇਣਾਂ ਦਾ ਨਿਰਮਾਣ ਅਤੇ ਤਸਕਰੀ ਕਰਕੇ ਇਹ ਦੇਸ਼...
Advertisement

ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ, ਅਫ਼ਗ਼ਾਨਿਸਤਾਨ, ਭਾਰਤ ਤੇ ਪਾਕਿਸਤਾਨ ਨੂੰ 23 ਪ੍ਰਮੁੱਖ ਨਸ਼ੀਲੇ ਪਦਾਰਥਾਂ ਦੀ ਆਮਦੋਰਫ਼ਤ ਜਾਂ ਪ੍ਰਮੁੱਖ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਉਤਪਾਦਕ ਦੇਸ਼ਾਂ ਵਿੱਚ ਸ਼ਾਮਲ ਕਰਦਿਆਂ ਕਿਹਾ ਕਿ ਗੈਰਕਾਨੂੰਨੀ ਨਸ਼ੀਲੇ ਪਦਾਰਥਾਂ ਅਤੇ ਰਸਾਇਣਾਂ ਦਾ ਨਿਰਮਾਣ ਅਤੇ ਤਸਕਰੀ ਕਰਕੇ ਇਹ ਦੇਸ਼ ਅਮਰੀਕਾ ਅਤੇ ਇਸ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਖ਼ਤਰਾ ਬਣ ਰਹੇ ਹਨ।

ਸੋਮਵਾਰ ਨੂੰ ਕਾਂਗਰਸ ਨੂੰ ਸੌਂਪੇ ਗਏ ‘ਰਾਸ਼ਟਰਪਤੀ ਨਿਰਧਾਰਨ’ ਵਿੱਚ ਟਰੰਪ ਨੇ ਕਿਹਾ ਕਿ ਉਨ੍ਹਾਂ 23 ਦੇਸ਼ਾਂ ਦੀ ‘ਪ੍ਰਮੁੱਖ ਨਸ਼ੀਲੇ ਪਦਾਰਥਾਂ ਦੀ ਆਵਾਜਾਈ ਜਾਂ ਪ੍ਰਮੁੱਖ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਉਤਪਾਦਕ’ ਦੇਸ਼ਾਂ ਵਜੋਂ ਪਛਾਣ ਕੀਤੀ ਹੈ। ਇਹ ਦੇਸ਼ ਅਫਗਾਨਿਸਤਾਨ, ਬਹਾਮਾਸ, Belize, ਬੋਲਿਵੀਆ, ਬਰਮਾ, ਚੀਨ, ਕੋਲੰਬੀਆ, ਕੋਸਟਾ ਰੀਕਾ, ਡੋਮਿਨਿਕਨ ਰਿਪਬਲਿਕ, ਇਕੁਆਡੋਰ, ਅਲ ਸਲਵਾਡੋਰ, ਗੁਆਟੇਮਾਲਾ, ਹੈਤੀ, ਹੋਂਡੂਰਸ, ਭਾਰਤ, ਜਮਾਇਕਾ, ਲਾਓਸ, ਮੈਕਸਿਕੋ, ਨਿਕਾਰਾਗੁਆ, ਪਾਕਿਸਤਾਨ, ਪਨਾਮਾ, ਪੇਰੂ ਅਤੇ ਵੈਨੇਜ਼ੁਏਲਾ ਹਨ। ਵ੍ਹਾਈਟ ਹਾਊਸ ਨੇ ਕਿਹਾ ਕਿ ਟਰੰਪ ਨੇ ਕਾਂਗਰਸ ਨੂੰ ‘ਪ੍ਰਮੁੱਖ ਦੇਸ਼ਾਂ ਦੀ ਸੂਚੀ’ ਸੌਂਪੀ, ਜਿਸ ਵਿੱਚ ਇਨ੍ਹਾਂ ਦੇਸ਼ਾਂ ਨੂੰ ਅਮਰੀਕਾ ਵਿੱਚ ਗੈਰਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਸਪਲਾਈ ਅਤੇ ਆਵਾਜਾਈ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

Advertisement

ਵਿਦੇਸ਼ ਵਿਭਾਗ ਨੇ ਇਨ੍ਹਾਂ 23 ਦੇਸ਼ਾਂ ਦੇ ਰਾਸ਼ਟਰਪਤੀ ਨਿਰਧਾਰਨ ਦਾ ਐਲਾਨ ਕੀਤਾ, ਜਿਸ ਵਿੱਚ ਪੰਜ ਦੇਸ਼ਾਂ ਅਫਗਾਨਿਸਤਾਨ, ਬੋਲਿਵੀਆ, ਬਰਮਾ, ਕੋਲੰਬੀਆ ਅਤੇ ਵੈਨੇਜ਼ੁਏਲਾ ਨੂੰ ‘ਲੋੜੀਂਦੀਆਂ ਕੋਸ਼ਿਸ਼ਾਂ ਵਿੱਚ ਨਾਕਾਮ’ ਰਹਿਣ ਵਜੋਂ ਸੂਚੀਬੱਧ ਕੀਤਾ ਗਿਆ ਹੈ। ਇਨ੍ਹਾਂ ਮੁਲਕਾਂ  ਨੂੰ ਆਪਣੇ ਨਸ਼ੀਲੇ ਪਦਾਰਥ ਵਿਰੋਧੀ ਯਤਨਾਂ ਨੂੰ ਬਿਹਤਰ ਬਣਾਉਣ ਦਾ ਸੱਦਾ ਦਿੱਤਾ ਗਿਆ ਹੈ।

Advertisement
Tags :
Donald Trumpillicit drugmajor drug transitਅਮਰੀਕੀ ਰਾਸ਼ਟਰਪਤੀਗੈਰਕਾਨੂੰਨੀ ਨਸ਼ਾ ਤਸਕਰੀਡੋਨਲਡ ਟਰੰਪ
Show comments