Trump ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਲਈ ਗੰਭੀਰ ਹਾਂ: ਟਰੰਪ
ਕੈਨੇਡਾ ਨੂੰ ਜਾਂਦੀ ਸਬਸਿਡੀ ਕਰਕੇ ਅਮਰੀਕਾ ਨੂੰ ਸਾਲਾਨਾ 200 ਅਰਬ ਡਾਲਰ ਦਾ ਨੁਕਸਾਨ ਹੋਣ ਦਾ ਦਾਅਵਾ
Advertisement
ਵਾਸ਼ਿੰਗਟਨ, 10 ਫਰਵਰੀ
ਅਮਰੀਕਾ ਦੇੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਲਈ ਗੰਭੀਰ ਹਨ। ਟਰੰਪ ਨੇ ਐਤਵਾਰ ਨੂੰ ਸੁਪਰ ਬਾਊਲ ਪ੍ਰੀਸ਼ੋਅ ਦੌਰਾਨ ਪ੍ਰਸਾਰਿਤ ਇੰਟਰਵਿਊ ਦੌਰਾਨ ਇਹ ਦਾਅਵਾ ਕੀਤਾ।
Advertisement
ਟਰੰਪ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਕੈਨੇਡਾ ਜੇ ਅਮਰੀਕਾ ਦਾ 51ਵਾਂ ਰਾਜ ਬਣ ਜਾਵੇ ਤਾਂ ਉਸ ਲਈ ਬਹੁਤ ਚੰਗਾ ਰਹੇਗਾ ਕਿਉਂਕਿ ਸਾਨੂੰ ਕੈਨੇਡਾ ਨਾਲ ਸਾਲਾਨਾ 200 ਅਰਬ ਡਾਲਰ ਦਾ ਨੁਕਸਾਨ ਹੋ ਰਿਹਾ ਹੈ। ਅਤੇ ਮੈਂ ਇਹ ਨਹੀਂ ਹੋਣ ਦੇਵਾਂਗਾ।’’ ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਅਸੀਂ ਕੈਨੇਡਾ ਨੂੰ ਸਬਸਿਡੀ ਦੇ ਰੂਪ ਵਿਚ ਸਾਲਾਨਾ 200 ਅਰਬ ਡਾਲਰ ਕਿਉਂ ਦੇ ਰਹੇ ਹਾਂ?’’
ਚੇਤੇ ਰਹੇ ਕਿ ਟਰੰਪ ਲਗਾਤਾਰ ਇਸ ਗੱਲ ਲਈ ਜ਼ੋਰ ਪਾਉਂਦੇ ਰਹੇ ਹਨ ਕਿ ਜੇ ਕੈਨੇਡਾ ਅਮਰੀਕਾ ਦਾ 51ਵਾਂ ਰਾਜ ਬਣਨ ਦੀ ਸਹਿਮਤੀ ਦਿੰਦਾ ਹੈ ਤਾਂ ਇਹ ਉਸ ਲਈ ਬਹੁਤ ਬਿਹਤਰ ਹੋਵੇਗਾ। -ਏਪੀ
Advertisement
×