ਟਰੰਪ ਵੱਲੋਂ ਜ਼ੋਹਰਾਨ ਮਮਦਾਨੀ ਨਾਲ ਮੁਲਾਕਾਤ ਦੇ ਸੰਕੇਤ...ਕਿਹਾ ‘ਕੋਈ ਨਾ ਕੋਈ ਹੱਲ ਕੱਢਾਂਗੇ’
ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਇਸ਼ਾਰਾ ਕੀਤਾ ਕਿ ਉਹ ਨਿਊ ਯਾਰਕ ਸ਼ਹਿਰ ਦੇ ਮੇਅਰ ਚੁਣੇ ਜ਼ੋਹਰਾਨ ਮਮਦਾਨੀ ਨੂੰ ਮਿਲਣ ਦੀ ਯੋਜਨਾ ਬਣਾ ਰਹੇ ਹਨ। ਅਮਰੀਕੀ ਸਦਰ ਨੇ ਕਿਹਾ ਕਿ ਉਹ ‘ਕੋਈ ਨਾ ਕੋਈ ਹੱਲ ਕੱਢਣਗੇ’, ਜੋ ਰਿਪਬਲਿਕਨ ਰਾਸ਼ਟਰਪਤੀ ਤੇ...
ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਇਸ਼ਾਰਾ ਕੀਤਾ ਕਿ ਉਹ ਨਿਊ ਯਾਰਕ ਸ਼ਹਿਰ ਦੇ ਮੇਅਰ ਚੁਣੇ ਜ਼ੋਹਰਾਨ ਮਮਦਾਨੀ ਨੂੰ ਮਿਲਣ ਦੀ ਯੋਜਨਾ ਬਣਾ ਰਹੇ ਹਨ। ਅਮਰੀਕੀ ਸਦਰ ਨੇ ਕਿਹਾ ਕਿ ਉਹ ‘ਕੋਈ ਨਾ ਕੋਈ ਹੱਲ ਕੱਢਣਗੇ’, ਜੋ ਰਿਪਬਲਿਕਨ ਰਾਸ਼ਟਰਪਤੀ ਤੇ ਡੈਮੋਕਰੈਟ ਸਿਆਸੀ ਤਾਰੇ ਲਈ ਇਕ ਸਮਝੌਤਾ ਸਾਬਤ ਹੋ ਸਕਦਾ ਹੈ। ਦੋਵਾਂ ਨੇ ਇਕ ਦੂਜੇ ਨੂੰ ਸਿਆਸੀ ਵਿਰੋਧੀ ਵਜੋਂ ਪੇਸ਼ ਕੀਤਾ ਹੈ।
ਟਰੰਪ ਪਿਛਲੇ ਕਈ ਮਹੀਨਿਆਂ ਤੋਂ ਮਮਦਾਨੀ ਦੀ ਨੁਕਤਾਚੀਨੀ ਕਰਦੇ ਆ ਰਹੇ ਹਨ। ਉਹ ਮਮਦਾਨੀ ਨੂੰ ਝੂਠਾ ‘ਕਾਮਰੇਡ’ ਦੱਸਦੇ ਰਹੇ ਹਨ। ਅਮਰੀਕੀ ਰਾਸ਼ਟਰਪਤੀ ਨੇ ਇਥੋਂ ਤੱਕ ਆਖ ਦਿੱਤਾ ਸੀ ਕਿ ਜੇਕਰ ਡੈਮੋਕਰੈਟਿਕ ਸੋਸ਼ਲਿਸਟ ਚੁਣੇ ਗਏ ਤਾਂ ਉਨ੍ਹਾਂ ਦਾ ਪਿੱਤਰੀ ਸ਼ਹਿਰ ਬਰਬਾਦ ਹੋ ਜਾਵੇਗਾ। ਉਨ੍ਹਾਂ ਯੁਗਾਂਡਾ ਵਿਚ ਜਨਮੇ ਤੇ ਕੁਦਰਤੀ ਰੂਪ ਵਿਚ ਅਮਰੀਕੀ ਨਾਗਰਿਕ ਬਣ ਚੁੱਕੇ ਮਮਦਾਨੀ ਨੂੰ ਡਿਪੋਰਟ ਕਰਨ ਤੇ ਨਿਊ ਯਾਂਰਕ ਤੋਂ ਸੰਘੀ ਰਾਸ਼ੀ ਵਾਪਸ ਲੈਣ ਦੀ ਧਮਕੀ ਵੀ ਦਿੱਤੀ।
ਮਮਦਾਨੀ ਦੇ ਨੁਮਾਇੰਦਿਆਂ ਨੇ ਐਤਵਾਰ ਰਾਤ ਰਾਸ਼ਟਰਪਤੀ ਦੀ ਉਪਰੋਕਤ ਬਿਆਨ ਬਾਰੇ ਫੌਰੀ ਕੋਈ ਟਿੱਪਣੀ ਨਹੀਂ ਕੀਤੀ ਹੈ, ਪਰ ਤਰਜਮਾਨ ਨੇ ਪਿਛਲੇ ਹਫ਼ਤੇ ਨਵੇਂ ਚੁਣੇ ਮੇਅਰ ਦੀ ਉਸ ਟਿੱਪਣੀ ਵੱਲ ਇਸ਼ਾਰਾ ਕੀਤਾ, ਜਦੋਂ ਮਮਦਾਨੀ ਨੇ ਕਿਹਾ ਸੀ ਕਿ ਉਹ ਵ੍ਹਾਈਟ ਹਾਊਸ ਨਾਲ ਰਾਬਤੇ ਦੀ ਯੋਜਨਾ ਬਣਾ ਰਹੇ ਹਨ, ‘ਕਿਉਂਕਿ ਇਹ ਇਕ ਅਜਿਹਾ ਸਬੰਧ ਹੈ ਜੋ ਸ਼ਹਿਰ ਦੀ ਸਫ਼ਲਤਾ ਲਈ ਅਹਿਮ ਹੋਵੇਗਾ।’’
ਟਰੰਪ ਨੇ ਵੀ ਐਤਵਾਰ ਨੂੰ ਇਸੇ ਤਰ੍ਹਾਂ ਦੀ ਭਾਵਨਾ ਜ਼ਾਹਿਰ ਕੀਤੀ। ਟਰੰਪ ਨੇ ਫਲੋਰੀਡਾ ਵਿੱਚ ਵੀਕਐਂਡ ਬਿਤਾਉਣ ਤੋਂ ਬਾਅਦ ਵਾਸ਼ਿੰਗਟਨ ਵਾਪਸ ਜਾਣ ਦੀ ਤਿਆਰੀ ਕਰਦੇ ਹੋਏ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਸਿਰਫ਼ ਇੰਨਾ ਹੀ ਕਹਾਂਗਾ ਕਿ ਨਿਊਯਾਰਕ ਦੇ ਮੇਅਰ ਸਾਨੂੰ ਮਿਲਣਾ ਚਾਹੁੰਦੇ ਹਨ। ਅਸੀਂ ਕੁਝ ਹੱਲ ਕੱਢਾਂਗੇ।’’ ਉਧਰ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੈਵਿਟ ਨੇ ਸਪਸ਼ਟ ਕੀਤਾ ਕਿ ਟਰੰਪ ਮਮਦਾਨੀ ਮੁਲਾਕਾਤ ਲਈ ਅਜੇ ਤੱਕ ਕੋਈ ਵੀ ਤਰੀਕ ਫਾਈਨਲ ਨਹੀਂ ਕੀਤੀ ਗਈ ਹੈ।

