ਟਰੰਪ ਨੇ ਹਮਾਸ ਨੂੰ ਸਮਝੌਤੇ ਲਈ 5 ਤੱਕ ਦਾ ਸਮਾਂ ਦਿੱਤਾ
ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਮਾਸ ਨੂੰ ਐਤਵਾਰ ਸ਼ਾਮ 6 ਵਜੇ ਤੱਕ ਗਾਜ਼ਾ ਲਈ ਤਜਵੀਜ਼ ਕੀਤੇ ਸ਼ਾਂਤੀ ਸਮਝੌਤੇ ’ਤੇ ਸਹਿਮਤ ਹੋਣਾ ਪਵੇਗਾ। ਉਨ੍ਹਾਂ ਨਾਲ ਹੀ ਚਿਤਾਵਨੀ ਦਿੱਤੀ ਕਿ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਸ ਨੂੰ ਹੋਰ...
Advertisement
ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਮਾਸ ਨੂੰ ਐਤਵਾਰ ਸ਼ਾਮ 6 ਵਜੇ ਤੱਕ ਗਾਜ਼ਾ ਲਈ ਤਜਵੀਜ਼ ਕੀਤੇ ਸ਼ਾਂਤੀ ਸਮਝੌਤੇ ’ਤੇ ਸਹਿਮਤ ਹੋਣਾ ਪਵੇਗਾ। ਉਨ੍ਹਾਂ ਨਾਲ ਹੀ ਚਿਤਾਵਨੀ ਦਿੱਤੀ ਕਿ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਸ ਨੂੰ ਹੋਰ ਹਮਲਿਆਂ ਦਾ ਸਾਹਮਣਾ ਕਰਨਾ ਪਵੇਗਾ। ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ, “ਹਮਾਸ ਨਾਲ ਐਤਵਾਰ ਸ਼ਾਮ ਛੇ ਵਜੇ (ਵਾਸ਼ਿੰਗਟਨ, ਡੀ.ਸੀ. ਸਮੇਂ ਅਨੁਸਾਰ) ਇੱਕ ਸਮਝੌਤਾ ਹੋਣਾ ਜ਼ਰੂਰੀ ਹੈ। ਹਰ ਦੇਸ਼ ਨੇ ਇਸ ’ਤੇ ਸਹਿਮਤੀ ਦੇ ਦਿੱਤੀ ਹੈ! ਜੇ ਇਹ ਆਖਰੀ ਮੌਕੇ ਵਾਲਾ ਸਮਝੌਤਾ ਨਹੀਂ ਹੁੰਦਾ ਤਾਂ ਹਮਾਸ ’ਤੇ ਅਜਿਹਾ ‘ਕਹਿਰ’ ਟੁੱਟੇਗਾ ਜਿਵੇਂ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਹੋਵੇਗਾ। ਮੱਧ ਪੂਰਬ ਵਿੱਚ ਸ਼ਾਂਤੀ ਇੱਕ ਨਾ ਇੱਕ ਤਰੀਕੇ ਨਾਲ ਹੋਵੇਗੀ।” ਟਰੰਪ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਮਿਲ ਕੇ ਇਸ ਯੋਜਨਾ ਦਾ ਖੁਲਾਸਾ ਕੀਤਾ ਸੀ।
Advertisement
Advertisement