ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਰੰਪ ਵੱਲੋਂ ਕੈਨੇਡਾ ਦਾ ਨਿਰਾਦਰ, ਕਾਰਨੀ ਦੀ ਅਮਰੀਕਾ ਫੇਰੀ ਤੋਂ ਪਹਿਲਾਂ ਕਿਹਾ, ‘ਸਾਨੂੰ ਆਪਣੇ ਉੱਤਰੀ ਗੁਆਂਢੀ ਤੋਂ ਕਿਸੇੇ ਚੀਜ਼ ਦੀ ਲੋੜ ਨਹੀਂ’

ਵ੍ਹਾਈਟ ਹਾਊਸ ਪੁੱਜੇ ਕਾਰਨੀ ਦਾ ਟਰੰਪ ਵੱਲੋਂ ਠੰਢਾ ਸਵਾਗਤ
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵ੍ਹਾਈਟ ਹਾਊਸ ਵਿਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਗੱਲਬਾਤ ਕਰਦੇ ਹੋਏ। ਫੋਟੋ: ਰਾਇਟਰਜ਼
Advertisement

ਵਾਸ਼ਿੰਗਟਨ, 6 ਮਈ

ਰਾਸ਼ਟਰਪਤੀ ਡੋਨਲਡ ਟਰੰਪ ਨੇ ਵ੍ਹਾਈਟ ਹਾਊਸ ਪੁੱਜੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਠੰਢਾ ਸਵਾਗਤ ਕੀਤਾ। ਟਰੰਪ ਨੇ ਹਾਲਾਂਕਿ ਕਾਰਨੀ ਦੀ ਅਮਰੀਕਾ ਵਿਚ ਆਮਦ ਤੋਂ ਐਨ ਪਹਿਲਾਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕੈਨੇਡਾ ਦਾ ਨਿਰਾਦਰ ਕੀਤਾ।

Advertisement

ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਆਪਣੇ ਉੱਤਰੀ ਗੁਆਂਢੀ ਤੋਂ ‘ਕਿਸੇ ਵੀ ਚੀਜ਼ ਦੀ ਲੋੜ ਨਹੀਂ’ ਹੈ। ਟਰੰਪ ਨੇ ਟਰੁੱਥ ਸੋਸ਼ਲ ’ਤੇ ਲਿਖਿਆ, ‘‘ਮੈਂ ਉਨ੍ਹਾਂ ਨਾਲ ਕੰਮ ਕਰਨਾ ਬਹੁਤ ਚਾਹੁੰਦਾ ਹਾਂ, ਪਰ ਇੱਕ ਸਧਾਰਨ ਸੱਚ ਨੂੰ ਸਮਝ ਨਹੀਂ ਸਕਦਾ- ਅਮਰੀਕਾ ਕੈਨੇਡਾ ਨੂੰ ਮੁਫ਼ਤ ਫੌਜੀ ਸੁਰੱਖਿਆ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਸਾਲਾਨਾ 200 ਬਿਲੀਅਨ ਡਾਲਰ ਦੀ ਸਬਸਿਡੀ ਕਿਉਂ ਦੇ ਰਿਹਾ ਹੈ?’’ ਟਰੰਪ ਨੇ ਕਿਹਾ, ‘‘ਸਾਨੂੰ ਉਨ੍ਹਾਂ ਦੀਆਂ ਕਾਰਾਂ ਦੀ ਲੋੜ ਨਹੀਂ ਹੈ, ਸਾਨੂੰ ਉਨ੍ਹਾਂ ਦੀ ਊਰਜਾ ਦੀ ਲੋੜ ਨਹੀਂ ਹੈ, ਸਾਨੂੰ ਉਨ੍ਹਾਂ ਦੀ ਲੱਕੜ ਦੀ ਲੋੜ ਨਹੀਂ ਹੈ, ਸਾਨੂੰ ਉਨ੍ਹਾਂ ਦੀ ਦੋਸਤੀ ਤੋਂ ਇਲਾਵਾ ਉਨ੍ਹਾਂ ਕੋਲੋਂ ਕਿਸੇ ਵੀ ਚੀਜ਼ ਦੀ ਲੋੜ ਨਹੀਂ ਹੈ, ਜਿਸ ਨੂੰ ਉਮੀਦ ਹੈ ਕਿ ਅਸੀਂ ਹਮੇਸ਼ਾ ਬਣਾਈ ਰੱਖਾਂਗੇ।’’ -ਏਪੀ

Advertisement
Tags :
#Donald Trump #CanadaMark CarneyWhite House