Trump delays tariffs ਮੈਕਸਿਕੋ ਤੋਂ ਦਰਾਮਦ ਵਸਤਾਂ ’ਤੇ ਲੱਗਣ ਵਾਲਾ 25 ਫੀਸਦ ਟੈਕਸ ਮਹੀਨੇ ਲਈ ਮੁਲਤਵੀ
ਟਰੰਪ ਨੇ ਮੈਕਸਿਕੋ ਦੀ ਹਮਰੁਤਬਾ Claudia Sheinbaum ਨਾਲ ਗੱਲਬਾਤ ਮਗਰੋਂ ਲਿਆ ਫੈਸਲਾ
Advertisement
ਵਾਸ਼ਿੰਗਟਨ, 6 ਮਾਰਚ
Trump delays tariffs ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਮੈਕਸਿਕੋ ਦੀ ਰਾਸ਼ਟਰਪਤੀ Claudia Sheinbaum ਨਾਲ ਗੱਲਬਾਤ ਮਗਰੋਂ ਮੈਕਸਿਕੋ ਤੋਂ ਆਉਣ ਵਾਲੀਆਂ ਜ਼ਿਆਦਾਤਰ ਵਸਤਾਂ ’ਤੇ 25 ਪ੍ਰਤੀਸ਼ਤ ਟੈਰਿਫ ਇੱਕ ਮਹੀਨੇ ਲਈ ਮੁਲਤਵੀ ਕਰ ਦਿੱਤਾ ਹੈ।
Advertisement
ਟਰੰਪ ਨੇ ਇਹ ਐਲਾਨ ਆਪਣੇ ਵਣਜ ਮੰਤਰੀ ਹਾਵਰਡ ਲੂਟਨਿਕ ਦੇ ਉਸ ਬਿਆਨ ਤੋਂ ਬਾਅਦ ਕੀਤਾ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਕੈਨੇਡਾ ਅਤੇ ਮੈਕਸਿਕੋ ਦੋਵਾਂ ’ਤੇ ਲੱਗਣ ਵਾਲੇ 25 ਫੀਸਦ ਟੈਕਸ ਨੂੰ ਇਕ ਮਹੀਨੇ ਲਈ ਮੁਅੱਤਲ ਕੀਤਾ ਜਾ ਸਕਦਾ ਹੈ।
Advertisement
×