DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਰੰਪ ਵੱਲੋ ਹਾਰਵਰਡ ਵਿੱਚ ਪੜ੍ਹਦੇ ਕੌਮਾਂਤਰੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ

Trump suspends entry of international students studying at Harvard
  • fb
  • twitter
  • whatsapp
  • whatsapp
Advertisement

ਵਾਸ਼ਿੰਗਟਨ, 5 ਜੂਨ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਾਰਵਰਡ ਯੂਨੀਵਰਸਿਟੀ ਵਿੱਚ ਤਬਾਦਲਾ ਪ੍ਰੋਗਰਾਮ ਤਹਿਤ ਪੜ੍ਹਾਈ ਲਈ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਛੇ ਮਹੀਨਿਆਂ ਲਈ ਰੋਕ ਲਾ ਦਿੱਤੀ ਹੈ। ਇਹ ਕਦਮ ਉਨ੍ਹਾਂ ਵੱਲੋਂ ‘ਆਈਵੀ ਲੀਗ ਸਕੂਲ’ ਤੋਂ ਕੌਮਾਂਤਰੀ ਵਿਦਿਆਰਥੀਆਂ ਨੂੰ ਦੂਰ ਰੱਖਣ ਦੀ ਇਕ ਨਵੀਂ ਕੋਸ਼ਿਸ਼ ਹੈ।

Advertisement

‘ਆਈਵੀ ਲੀਗ’ ਹਾਰਵਰਡ ਯੂਨੀਵਰਸਿਟੀ ਸਮੇਤ ਅਮਰੀਕਾ ਦੇ ਅੱਠ ਪ੍ਰਸਿੱਧ ਨਿੱਜੀ ਵਿੱਦਿਅਕ ਸਥਾਨਾਂ ਦਾ ਸਮੂਹ ਹੈ। ਟਰੰਪ ਨੇ ਬੁੱਧਵਾਰ ਨੂੰ ਜਾਰੀ ਕੀਤੇ ਗਏ ਇਕ ਐਗਜ਼ਿਕਿਊਟਿਵ ਆਰਡਰ (ਸ਼ਾਸਕੀ ਹੁਕਮ) ਵਿੱਚ ਐਲਾਨ ਕੀਤਾ ਹੈ ਕਿ ਹਾਰਵਰਡ ਨੂੰ ਮੈਸੇਚੂਸੇਟਸ ਦੇ ਕੈਮਬ੍ਰਿਜ਼ ਸਥਿਤ ਆਪਣੇ ਕੈਂਪਸ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਇਜਾਜ਼ਤ ਦੇਣਾ ਕੌਮੀ ਸੁਰੱਖਿਆ ਲਈ ਖ਼ਤਰਾ ਹੋਵੇਗਾ।

ਟਰੰਪ ਨੇ ਹੁਕਮ ਵਿੱਚ ਲਿਖਿਆ, ‘‘ਮੈਂ ਇਹ ਫੈਸਲਾ ਕੀਤਾ ਹੈ ਕਿ ਵਿਦੇਸ਼ੀ ਨਾਗਰਿਕਾਂ ਦੇ ਵਰਗ ਦਾ ਦਾਖਲਾ ਅਮਰੀਕਾ ਦੇ ਹਿਤਾਂ ਲਈ ਨੁਕਸਾਨਦਾਇਕ ਹੈ ਕਿਉਂਕਿ ਮੇਰੇ ਵਿਚਾਰ ਵਿੱਚ ਹਾਰਵਰਡ ਦੇ ਚਾਲ-ਚਲਣ ਨੇ ਇਸ ਨੂੰ ਵਿਦੇਸ਼ੀ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਲਈ ਅਣਉਚਿਤ ਥਾਂ ਬਣਾ ਦਿੱਤਾ ਹੈ।’’

ਟਰੰਪ ਦਾ ਇਹ ਫੈਸਲਾ ਦੇਸ਼ ਦੀ ਸਭ ਤੋਂ ਪੁਰਾਣੀ ਤੇ ਸਭ ਤੋਂ ਅਮੀਰ ਯੂਨੀਵਰਸਿਟੀ ਅਤੇ ਵ੍ਹਾਈਟ ਹਾਉਸ (ਅਮਰੀਕਾ ਦੇ ਰਾਸ਼ਟਰਪਤੀ ਦਾ ਦਫ਼ਤਰ ਅਤੇ ਰਿਹਾਇਸ਼) ਵਿਚਾਲੇ ਟਕਰਾਅ ਵੱਲ ਇਕ ਹੋਰ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਬੋਸਟਨ ਦੀ ਇਕ ਸੰਘੀ ਅਦਾਲਤ ਨੇ ਪਿਛਲੇ ਹਫ਼ਤੇ ਹਾਰਵਰਡ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਉੱਤੇ ਰੋਕ ਲਾਉਣ ਤੋਂ ਘਰੇਲੂ ਸੁਰੱਖਿਆ ਵਿਭਾਗ ਨੂੰ ਰੋਕਿਆ ਗਿਆ ਸੀ, ਪਰ ਟਰੰਪ ਦੇ ਹੁਕਮ ਇੱਕ ਵੱਖਰੀ ਕਾਨੂੰਨੀ ਅਥਾਰਟੀ ਦੀ ਵਰਤੋਂ ਰਾਹੀਂ ਕੀਤੇ ਗਏ ਹਨ।

ਟਰੰਪ ਨੇ ਇਕ ਵਿਸ਼ਾਲ ਸੰਘੀ ਕਾਨੂੰਨ ਦਾ ਹਵਾਲਾ ਦਿੱਤਾ ਹੈ ਜੋ ਰਾਸ਼ਟਰਪਤੀ ਨੂੰ ਉਹ ਵਿਦੇਸ਼ੀਆਂ ਰੋਕਣ ਦਾ ਅਧਿਕਾਰ ਦਿੰਦਾ ਹੈ, ਜਿਨ੍ਹਾਂ ਦਾ ਦਾਖਲਾ "ਅਮਰੀਕਾ ਦੇ ਹਿਤਾਂ ਲਈ ਨੁਕਸਾਨਦਾਇਕ" ਹੋ ਸਕਦਾ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਇਸੇ ਅਧਿਕਾਰ ਦੇ ਹਵਾਲੇ ਨਾਲ ਇਹ ਵੀ ਐਲਾਨ ਕੀਤਾ ਕਿ 12 ਦੇਸ਼ਾਂ ਦੇ ਨਾਗਰਿਕਾਂ ਉੱਤੇ ਅਮਰੀਕਾ ਆਉਣ ਉੱਤੇ ਪਾਬੰਦੀ ਲੱਗੀ ਰਹੇਗੀ ਅਤੇ ਹੋਰ 7 ਦੇਸ਼ਾਂ ਉੱਤੇ ਵੀ ਕੁਝ ਸੀਮਾਵਾਂ ਲਾਗੂ ਰਹਿਣਗੀਆਂ।

ਟਰੰਪ ਦੇ ਹਾਰਵਰਡ ਸੰਬੰਧੀ ਹੁਕਮ ਵਿੱਚ ਕਈ ਹੋਰ ਕਾਨੂੰਨਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਅਤਿਵਾਦੀ ਸੰਗਠਨਾਂ ਨਾਲ ਜੁੜੇ ਵਿਦੇਸ਼ੀਆਂ ਉੱਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਵੀ ਸ਼ਾਮਲ ਹੈ।

ਉਧਰ ਹਾਰਵਰਡ ਨੇ ਬੁੱਧਵਾਰ ਰਾਤ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ, ‘‘ਆਪਣੇ ਕੌਮਾਂਤਰੀ ਵਿਦਿਆਰਥੀਆਂ ਦੀ ਰੱਖਿਆ ਜਾਰੀ ਰੱਖੇਗਾ।’’ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕਿਹਾ, ‘‘ਇਹ ਹਾਰਵਰਡ ਦੇ ਪਹਿਲੇ ਸੰਸ਼ੋਧਨ ਅਧਿਕਾਰਾਂ ਦਾ ਉਲੰਘਣ ਕਰਦਿਆਂ ਪ੍ਰਸ਼ਾਸਨ ਵੱਲੋਂ ਚੁੱਕਿਆ ਗਿਆ ਇੱਕ ਹੋਰ ਗੈਰਕਾਨੂੰਨੀ ਅਤੇ ਬਦਲਵਾਂ ਕਦਮ ਹੈ।’’ -ਏਪੀ

Advertisement
×