ਟਰੰਪ ਤੇ ਸ਼ੀ ਵੱਲੋਂ ਫੋਨ ’ਤੇ ਗੱਲਬਾਤ; ਤਾਇਵਾਨ ਅਤੇ ਯੂਕਰੇਨ ਬਾਰੇ ਕੀਤੀ ਚਰਚਾ
ਜਾਪਾਨ ਦੀ ਚਿਤਾਵਨੀ ਬਾਰੇ ਵੀ ਹੋੲੀ ਗੱਲਬਾਤ
Advertisement
Trump, Xi spoke on phone Monday to discuss trade, Taiwan and Ukraine ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਵਪਾਰ, ਤਾਇਵਾਨ ਅਤੇ ਯੂਕਰੇਨ ਬਾਰੇ ਫੋਨ ’ਤੇ ਗੱਲਬਾਤ ਕੀਤੀ। ਇਹ ਜਾਣਕਾਰੀ ਵਾਈਟ ਹਾਊਸ ਅਤੇ ਚੀਨੀ ਅਧਿਕਾਰੀਆਂ ਨੇ ਸਾਂਝੀ ਕੀਤੀ ਹੈ।
ਸਰਕਾਰੀ ਖਬਰ ਏਜੰਸੀ ਸ਼ਿਨਹੂਆ ਅਨੁਸਾਰ ਸ਼ੀ ਨੇ ਟਰੰਪ ਨੂੰ ਦੱਸਿਆ ਕਿ ਤਾਇਵਾਨ ਵਲੋਂ ਚੀਨੀ ਖੇਤਰਾਂ ਵਿਚ ਦਖਲ ਦਿੱਤਾ ਗਿਆ ਹੈ। ਦੂਜੇ ਪਾਸੇ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਦੋਵਾਂ ਆਗੂਆਂ ਦਰਮਿਆਨ ਗੱਲਬਾਤ ਹੋਣ ਦੀ ਪੁਸ਼ਟੀ ਕੀਤੀ ਪਰ ਇਸ ਸਬੰਧੀ ਵੇਰਵੇ ਨਾ ਦਿੱਤੇ। ਇਸ ਤੋਂ ਪਹਿਲਾਂ ਜਾਪਾਨੀ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਜੇਕਰ ਚੀਨ ਤਾਇਵਾਨ ਵਿਰੁੱਧ ਕਾਰਵਾਈ ਕਰਦਾ ਹੈ ਤਾਂ ਜਾਪਾਨ ਦੀ ਫੌਜ ਇਸ ਮਾਮਲੇ ਵਿਚ ਦਖਲ ਦੇਵੇਗੀ। ਏਪੀ
Advertisement
Advertisement
