ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਰੰਪ ਵੱਲੋਂ ਮੁੜ ਪ੍ਰਧਾਨ ਮੰਤਰੀ ਮੋਦੀ ਦੀ ਸ਼ਲਾਘਾ...ਕਿਹਾ ‘ਭਾਰਤ ਮਹਾਨ ਦੇਸ਼ ਤੇ ਮੋਦੀ ਮੇਰਾ ਚੰਗਾ ਦੋਸਤ’

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਹੈ। ਅਮਰੀਕੀ ਸਦਰ ਨੇ ਮੋਦੀ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ‘ਭਾਰਤ ਇੱਕ ਮਹਾਨ ਦੇਸ਼ ਹੈ ਜਿਸ ਦੇ ਸਿਖਰ ’ਤੇ ਮੇਰਾ ਇੱਕ ਚੰਗਾ ਦੋਸਤ...
ਰਾਸ਼ਟਰਪਤੀ ਡੋਨਲਡ ਟਰੰਪ ਮਿਸਰ ਦੇ ਸ਼ਰਮ ਅਲ ਸ਼ੇਖ ਵਿੱਚ ਸੰਮੇਲਨ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਭਾਸ਼ਣ ਨੂੰ ਸੁਣਦੇ ਹੋਏ। ਫੋਟੋ: ਪੀਟੀਆਈ
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਹੈ। ਅਮਰੀਕੀ ਸਦਰ ਨੇ ਮੋਦੀ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ‘ਭਾਰਤ ਇੱਕ ਮਹਾਨ ਦੇਸ਼ ਹੈ ਜਿਸ ਦੇ ਸਿਖਰ ’ਤੇ ਮੇਰਾ ਇੱਕ ਚੰਗਾ ਦੋਸਤ ਹੈ।’

ਗਾਜ਼ਾ ਵਿੱਚ ਇਜ਼ਰਾਈਲ-ਹਮਾਸ ਜੰਗ ਖ਼ਤਮ ਹੋਣ ਤੋਂ ਬਾਅਦ ਮਿਸਰ ਦੇ ਸ਼ਹਿਰ ਸ਼ਰਮ ਅਲ ਸ਼ੇਖ ਵਿੱਚ ਆਲਮੀ ਆਗੂਆਂ ਦੀ ਸਿਖਰ ਵਾਰਤਾ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਹ ਸੋਚਦੇ ਹਨ ‘ਭਾਰਤ ਅਤੇ ਪਾਕਿਸਤਾਨ ਬਹੁਤ ਖੂਬਸੂਰਤੀ ਨਾਲ ਇਕੱਠੇ ਰਹਿਣਗੇ।’

Advertisement

ਟਰੰਪ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ਜੋ ਉਨ੍ਹਾਂ ਦੇ ਪਿੱਛੇ ਖੜ੍ਹੇ ਸਨ, ਵੱਲ ਦੇਖਦਿਆਂ ਕਿਹਾ, “ਭਾਰਤ ਇੱਕ ਮਹਾਨ ਦੇਸ਼ ਹੈ, ਜਿਸ ਦੇ ਸਿਖਰ ’ਤੇ ਮੇਰਾ ਬਹੁਤ ਚੰਗਾ ਦੋਸਤ ਹੈ ਅਤੇ ਉਸ ਨੇ ਸ਼ਾਨਦਾਰ ਕੰਮ ਕੀਤਾ ਹੈ। ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਅਤੇ ਭਾਰਤ ਬਹੁਤ ਖੂਬਸੂਰਤੀ ਨਾਲ ਇਕੱਠੇ ਰਹਿਣਗੇ।”

ਇਸ ਤੋਂ ਪਹਿਲਾਂ ਟਰੰਪ ਨੇ ਸ਼ਰੀਫ਼ ਅਤੇ ਆਪਣੇ ‘ਪਸੰਦੀਦਾ ਫ਼ੀਲਡ ਮਾਰਸ਼ਲ’ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਆਸਿਮ ਮੁਨੀਰ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਸ਼ਾਹਬਾਜ਼ ਸ਼ਰੀਫ਼ ਨੂੰ ਸਭਾ ਨੂੰ ਸੰਬੋਧਨ ਕਰਨ ਦਾ ਸੱਦਾ ਦਿੱਤਾ। ਸ਼ਰੀਫ਼ ਨੇ ਕਿਹਾ ਕਿ ਮੱਧ-ਪੂਰਬ ਵਿੱਚ ਸ਼ਾਂਤੀ ਰਾਸ਼ਟਰਪਤੀ ਟਰੰਪ ਦੀ ‘ਨਿਰੰਤਰ ਕੋਸ਼ਿਸ਼ਾਂ’ ਦਾ ਨਤੀਜਾ ਹੈ।

 

Advertisement
Tags :
#NobelPeacePrize#ਨੋਬਲ ਸ਼ਾਂਤੀ ਪੁਰਸਕਾਰDonaldTrumpGazaCeasefireIndiaPakistanConflictIndiaPakistanPeaceKashmirConflictPMModiShehbazSharifTrumpIndiaPakistanUS ਵਿਚੋਲਗੀUSMediationਸ਼ਾਹਬਾਜ਼ ਸ਼ਰੀਫਕਸ਼ਮੀਰ ਸੰਘਰਸ਼ਗਾਜ਼ਾ ਜੰਗਬੰਦੀਟਰੰਪ ਭਾਰਤ ਪਾਕਿਸਤਾਨਡੋਨਲਡ ਟਰੰਪਪੀਐਮਮੋਦੀਭਾਰਤ ਪਾਕਿਸਤਾਨ ਸ਼ਾਂਤੀਭਾਰਤ ਪਾਕਿਸਤਾਨ ਟਕਰਾਅ
Show comments