ਟਰੰਪ ਵੱਲੋਂ ਮੁੜ ਪ੍ਰਧਾਨ ਮੰਤਰੀ ਮੋਦੀ ਦੀ ਸ਼ਲਾਘਾ...ਕਿਹਾ ‘ਭਾਰਤ ਮਹਾਨ ਦੇਸ਼ ਤੇ ਮੋਦੀ ਮੇਰਾ ਚੰਗਾ ਦੋਸਤ’
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਹੈ। ਅਮਰੀਕੀ ਸਦਰ ਨੇ ਮੋਦੀ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ‘ਭਾਰਤ ਇੱਕ ਮਹਾਨ ਦੇਸ਼ ਹੈ ਜਿਸ ਦੇ ਸਿਖਰ ’ਤੇ ਮੇਰਾ ਇੱਕ ਚੰਗਾ ਦੋਸਤ...
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਹੈ। ਅਮਰੀਕੀ ਸਦਰ ਨੇ ਮੋਦੀ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ‘ਭਾਰਤ ਇੱਕ ਮਹਾਨ ਦੇਸ਼ ਹੈ ਜਿਸ ਦੇ ਸਿਖਰ ’ਤੇ ਮੇਰਾ ਇੱਕ ਚੰਗਾ ਦੋਸਤ ਹੈ।’
ਗਾਜ਼ਾ ਵਿੱਚ ਇਜ਼ਰਾਈਲ-ਹਮਾਸ ਜੰਗ ਖ਼ਤਮ ਹੋਣ ਤੋਂ ਬਾਅਦ ਮਿਸਰ ਦੇ ਸ਼ਹਿਰ ਸ਼ਰਮ ਅਲ ਸ਼ੇਖ ਵਿੱਚ ਆਲਮੀ ਆਗੂਆਂ ਦੀ ਸਿਖਰ ਵਾਰਤਾ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਹ ਸੋਚਦੇ ਹਨ ‘ਭਾਰਤ ਅਤੇ ਪਾਕਿਸਤਾਨ ਬਹੁਤ ਖੂਬਸੂਰਤੀ ਨਾਲ ਇਕੱਠੇ ਰਹਿਣਗੇ।’
ਟਰੰਪ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ਜੋ ਉਨ੍ਹਾਂ ਦੇ ਪਿੱਛੇ ਖੜ੍ਹੇ ਸਨ, ਵੱਲ ਦੇਖਦਿਆਂ ਕਿਹਾ, “ਭਾਰਤ ਇੱਕ ਮਹਾਨ ਦੇਸ਼ ਹੈ, ਜਿਸ ਦੇ ਸਿਖਰ ’ਤੇ ਮੇਰਾ ਬਹੁਤ ਚੰਗਾ ਦੋਸਤ ਹੈ ਅਤੇ ਉਸ ਨੇ ਸ਼ਾਨਦਾਰ ਕੰਮ ਕੀਤਾ ਹੈ। ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਅਤੇ ਭਾਰਤ ਬਹੁਤ ਖੂਬਸੂਰਤੀ ਨਾਲ ਇਕੱਠੇ ਰਹਿਣਗੇ।”
ਇਸ ਤੋਂ ਪਹਿਲਾਂ ਟਰੰਪ ਨੇ ਸ਼ਰੀਫ਼ ਅਤੇ ਆਪਣੇ ‘ਪਸੰਦੀਦਾ ਫ਼ੀਲਡ ਮਾਰਸ਼ਲ’ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਆਸਿਮ ਮੁਨੀਰ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਸ਼ਾਹਬਾਜ਼ ਸ਼ਰੀਫ਼ ਨੂੰ ਸਭਾ ਨੂੰ ਸੰਬੋਧਨ ਕਰਨ ਦਾ ਸੱਦਾ ਦਿੱਤਾ। ਸ਼ਰੀਫ਼ ਨੇ ਕਿਹਾ ਕਿ ਮੱਧ-ਪੂਰਬ ਵਿੱਚ ਸ਼ਾਂਤੀ ਰਾਸ਼ਟਰਪਤੀ ਟਰੰਪ ਦੀ ‘ਨਿਰੰਤਰ ਕੋਸ਼ਿਸ਼ਾਂ’ ਦਾ ਨਤੀਜਾ ਹੈ।