ਗ਼ੈਰਕਾਨੂੰਨੀ ਪਰਵਾਸੀਆਂ ਨੂੰ ਦੇਸ਼ ਛੱਡਣ ਲਈ 1000 ਅਮਰੀਕੀ ਡਾਲਰ ਦੇਵੇਗਾ ਟਰੰਪ ਪ੍ਰਸ਼ਾਸਨ
Trump administration says it'll pay immigrants in US illegally USD 1,000 to leave country
Advertisement
ਵਾਸ਼ਿੰਗਟਨ, 5 ਮਈ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਦੇਸ਼ ਵਿਚ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਉਨ੍ਹਾਂ ਪ੍ਰਵਾਸੀਆਂ ਨੂੰ 1,000 ਅਮਰੀਕੀ ਡਾਲਰ ਦਾ ਭੁਗਤਾਨ ਕਰੇਗਾ, ਜੋ ਸਵੈ-ਇੱਛਾ ਨਾਲ ਆਪਣੇ ਦੇਸ਼ ਪਰਤਣ ਦੀ ਵਿਉਂਤਾਂ ਘੜ ਰਹੇ ਹਨ।
Advertisement
ਗ੍ਰਹਿ ਸੁਰੱਖਿਆ ਵਿਭਾਗ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਉਹ ਯਾਤਰਾ ਸਹਾਇਤਾ ਲਈ ਭੁਗਤਾਨ ਕਰੇਗਾ ਤੇ ਜਿਹੜੇ ਲੋਕ ਸੀਬੀਪੀ ਹੋਮ ਨਾਂ ਦੇ ਐਪ ਦੀ ਵਰਤੋਂ ਕਰਕੇ ਸਰਕਾਰ ਨੂੰ ਦੱਸਣਗੇ ਕਿ ਉਹ ਘਰ ਵਾਪਸ ਜਾਣ ਦੀ ਯੋਜਨਾ ਬਣਾ ਰਹੇ ਹਨ ਤਾਂ ਅਜਿਹੇ ਵਿਅਕਤੀਆਂ ਨੂੰ ਉਨ੍ਹਾਂ ਦੇ ਮੁਲਕ ਵਾਪਸ ਭੇਜਣ ਦਾ ਪ੍ਰਬੰਧ ਕੀਤਾ ਜਾਵੇਗਾ। -ਏਪੀ
Advertisement