DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Top Russian general killed: ਮਾਸਕੋ ਨੇੜੇ ਕਾਰ ਬੰਬ ਧਮਾਕੇ ’ਚ ਚੋਟੀ ਦਾ ਰੂਸੀ ਜਰਨੈਲ ਹਲਾਕ

Top Russian general killed in car bombing near Moscow
  • fb
  • twitter
  • whatsapp
  • whatsapp
featured-img featured-img
ਲੈਫਟੀਨੈਂਟ ਜਨਰਲ ਯਾਰੋਸਲਾਵ ਮੋਸਕਾਲਿਕ। -Video grab/social media
Advertisement

ਮਾਸਕੋ, 25 ਅਪਰੈਲ

Top Russian general killed in car bombing: ਸ਼ੁੱਕਰਵਾਰ ਨੂੰ ਮਾਸਕੋ ਨੇੜੇ ਇੱਕ ਕਾਰ ਬੰਬ ਧਮਾਕੇ ਵਿੱਚ ਇੱਕ ਚੋਟੀ ਦੇ ਰੂਸੀ ਜਨਰਲ ਦੀ ਮੌਤ ਹੋ ਗਈ। ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਰੂਸੀ ਵਿਦੇਸ਼ ਮੰਤਰਾਲੇ ਨੇ ਇਸ ਨੂੰ ਇੱਕ ਅੱਤਵਾਦੀ ਕਾਰਾ ਕਰਾਰ ਦਿੱਤਾ ਹੈ।

Advertisement

ਵੇਸਤੀ ਐਫਐਮ ਰੇਡੀਓ (Vesti FM radio) ਨੇ ਜਾਂਚ ਕਮੇਟੀ ਦੇ ਹਵਾਲੇ ਨਾਲ ਕਿਹਾ ਕਿ ਰੱਖਿਆ ਮੰਤਰਾਲੇ ਦੇ ਜਨਰਲ ਸਟਾਫ ਦੇ ਮੁੱਖ ਸੰਚਾਲਨ ਡਾਇਰੈਕਟੋਰੇਟ ਦੇ ਡਿਪਟੀ ਡਾਇਰੈਕਟਰ, ਲੈਫਟੀਨੈਂਟ ਜਨਰਲ ਯਾਰੋਸਲਾਵ ਮੋਸਕਾਲਿਕ (Deputy director of the Main Operations Directorate of the General Staff of the Ministry of Defence, Lt. General Yaroslav Moskalik) ਦੀ ਮੌਤ ਇੱਕ ਇੰਪ੍ਰੋਵਾਈਜ਼ਡ ਵਿਸਫੋਟਕ ਯੰਤਰ ਦੇ ਫਟਣ ਨਾਲ ਹੋਈ ਹੈ।

ਜਾਂਚ ਕਮੇਟੀ ਦੀ ਤਰਜਮਾਨ ਸਵੇਤਲਾਨਾ ਪੀਤਰਨਕੋ (Investigative Committee Spokeswoman Svetlana Peternko) ਨੇ ਕਿਹਾ, "ਘਟਨਾ ਸਥਾਨ 'ਤੇ ਡਿਵਾਈਸ ਦੇ ਟੁਕੜੇ ਮਿਲੇ ਹਨ ਅਤੇ ਉਹ ਜਾਂਚ ਲਈ ਭੇਜ ਦਿੱਤੇ ਗਏ ਹਨ।" 59 ਸਾਲਾ ਮੋਸਕਾਲਿਕ ਨੇ ਵੱਖ-ਵੱਖ ਗੱਲਬਾਤਾਂ ਵਿੱਚ ਰੱਖਿਆ ਮੰਤਰਾਲੇ ਦੀ ਨੁਮਾਇੰਦਗੀ ਕੀਤੀ।

ਇਸਦੀ ਤੁਰੰਤ ਪੁਸ਼ਟੀ ਨਹੀਂ ਹੋਈ ਕਿ ਕੀ ਉਨ੍ਹਾਂ ਦੀ ਹੱਤਿਆ ਸ਼ੁੱਕਰਵਾਰ ਨੂੰ ਬਾਅਦ ਵਿੱਚ ਕ੍ਰੈਮਲਿਨ ਨਾਲ ਅਮਰੀਕੀ ਰਾਜਦੂਤ ਸਟੀਵ ਵਿਟਕੋਫ (US Envoy Steve Whitkoff) ਦੀ ਯੂਕਰੇਨ ਮੁੱਦੇ ਉਤੇ ਹੋਣ ਵਾਲੀ ਗੱਲਬਾਤ ਨਾਲ ਜੁੜੀ ਹੋਈ ਸੀ। ਰੂਸੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜ਼ਖਾਰੋਵਾ (Russian Foreign Ministry spokeswoman Maria Zakharova) ਨੇ ਜਨਰਲ ਦੀ ਹੱਤਿਆ ਨੂੰ "ਅੱਤਵਾਦੀ ਕਾਰਵਾਈ" ਕਰਾਰ ਦਿੱਤਾ ਹੈ।

ਜ਼ਖਾਰੋਵਾ ਦੇ ਹਵਾਲੇ ਨਾਲ ਖ਼ਬਰ ਏਜੰਸੀ TASS ਨੇ ਕਿਹਾ, "ਮੁੱਖ ਸਵਾਲ ਇਹ ਹੈ ਕਿ ਯੂਰਪ ਦੇ ਕੇਂਦਰ, ਦੁਨੀਆ ਵਿੱਚ ਜੰਗ ਨੂੰ ਕਿਵੇਂ ਰੋਕਿਆ ਜਾਵੇ। ਅਸੀਂ ਹਰ ਰੋਜ਼ ਇੰਨੇ ਸਾਰੇ ਪੀੜਤ ਦੇਖਦੇ ਹਾਂ। ਅੱਜ ਵੀ, ਮਾਸਕੋ ਵਿੱਚ ਇੱਕ ਅੱਤਵਾਦੀ ਹਮਲੇ ਵਿੱਚ ਇੱਕ ਰੂਸੀ ਸੈਨਿਕ ਮਾਰਿਆ ਗਿਆ ਸੀ।"

ਯੂਕਰੇਨ ਖ਼ਿਲਾਫ਼ ਮੁਹਿੰਮ ਵਿੱਚ ਸ਼ਾਮਲ ਕਈ ਰੂਸੀ ਫੌਜੀ ਅਧਿਕਾਰੀਆਂ ਨੂੰ ਯੂਕਰੇਨੀ ਖੁਫੀਆ ਏਜੰਸੀ "SBU" ਦੇ ਕਥਿਤ ਏਜੰਟਾਂ ਵੱਲੋਂ ਜੰਗ ਦੇ ਮੈਦਾਨ ਤੋਂ ਸੈਂਕੜੇ ਕਿਲੋਮੀਟਰ ਦੂਰ ਉਨ੍ਹਾਂ ਦੇ ਘਰਾਂ ਦੇ ਨੇੜੇ ਮਾਰ ਦਿੱਤਾ ਗਿਆ ਹੈ। -ਪੀਟੀਆਈ

Advertisement
×