ਛੱਤੀਸਗੜ੍ਹ ਦੇ ਬੀਜਾਪੁਰ ਵਿਚ ਮੁਕਾਬਲੇ ’ਚ ਸਿਖਰਲਾ ਨਕਸਲੀ ਆਗੂ ਹਲਾਕ
Top Naxal leader Bhaskar killed in encounter in Chhattisgarh's Bijapur
ਭਾਸਕਰ ਦੇ ਸਿਰ ’ਤੇ ਸੀ 25 ਲੱਖ ਰੁਪਏ ਦਾ ਇਨਾਮ
ਬੀਜਾਪੁਰ, 6 ਜੂਨ
ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਇੰਦਰਾਵਤੀ ਨੈਸ਼ਨਲ ਪਾਰਕ ਇਲਾਕੇ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਸਿਖਰਲਾ ਨਕਸਲੀ ਆਗੂ ਭਾਸਕਰ ਮਾਰਿਆ ਗਿਆ ਹੈ। ਭਾਸਕਰ ਦੇ ਸਿਰ ’ਤੇ ਛੱਤੀਸਗੜ੍ਹ ਵਿਚ 25 ਲੱਖ ਤੇ ਤਿਲੰਗਾਨਾ ਵਿਚ 20 ਲੱਖ ਰੁਪਏ ਦਾ ਇਨਾਮ ਸੀ।
ਬਸਤਰ ਰੇਂਜ ਦੇ ਆਈਜੀਪੀ ਸੁੰਦਰਰਾਜ ਨੇ ਕਿਹਾ ਕਿ ਇਹ ਮੁਕਾਬਲਾ ਬੁੱਧਵਾਰ ਤੋਂ ਜਾਰੀ ਨਕਸਲ ਵਿਰੋਧੀ ਅਪਰੇਸ਼ਨ ਦਾ ਹਿੱਸਾ ਸੀ, ਰਿਸ ਵਿਚ ਸੂਬਾਈ ਪੁਲੀਸ ਦੀ ਵਿਸ਼ੇਸ਼ ਟਾਸਕ ਫੋਰਸ (STF) ਤੇ ਜ਼ਿਲ੍ਹਾ ਰਿਜ਼ਰਵ ਗਾਰਡ (DRG) ਦੇ ਨਾਲ ਸੀਆਰਪੀਐੱਫ ਦੀ ਵਿਸ਼ੇਸ਼ ਯੂਨਿਟ ਕੋਬਰਾ ਦਾ ਅਮਲਾ ਸ਼ਾਮਲ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁਕਾਬਲੇ ਤੋਂ ਬਾਅਦ ਮੌਕੇ ਤੋਂ ਇਕ ਨਕਸਲੀ ਦੀ ਲਾਸ਼, ਇਕ ਏਕੇ 47 ਰਾਈਫਲ ਤੇ ਹੋਰ ਧਮਾਕਾਖੇਜ਼ ਸਮੱਗਰੀ, ਹਥਿਆਰ ਤੇ ਗੋਲੀਸਿੱਕਾ ਬਰਾਮਦ ਹੋਇਆ ਹੈ।
ਆਈਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਵਿਚ ਮਾਰੇ ਗਏ ਨਕਸਲੀ ਦੀ ਪਛਾਣ ਭਾਸਕਰ ਉਰਫ਼ Mailarapu Adellu ਵਜੋਂ ਹੋਈ ਹੈ, ਜੋ ਮਾਓਵਾਦੀਆਂ ਦੀ ਪਾਬੰਦੀਸ਼ੁਦਾ ਤਿਲੰਗਾਨਾ ਸਟੇਟ ਕਮੇਟੀ ਦਾ ਸਪੈਸ਼ਲ ਜ਼ੋਨਲ ਮੈਂਬਰ ਸੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਇਸੇ ਇਲਾਕੇ ਵਿਚ ਸਲਾਮਤੀ ਦਸਤਿਆਂ ਨਾਲ ਮੁਕਾਬਲੇ ਵਿਚ ਸੀਨੀਅਰ ਮਾਓਵਾਦੀ ਆਗੂ ਨਰਸਿਮ੍ਹਾ ਚਾਲਮ ਉਰਫ਼ ਸੁਧਾਕਰ ਮਾਰਿਆ ਗਿਆ ਸੀ। ਉਸ ਦੇ ਸਿਰ ’ਤੇ ਵੀ 40 ਲੱਖ ਦਾ ਇਨਾਮ ਸੀ। -ਪੀਟੀਆਈ

