DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘Thug Life' release: ਕਰਨਾਟਕ ਹਾਈ ਕੋਰਟ ਪੁੱਜਾ ਕਮਲ ਹਾਸਨ

ਜਦੋਂ ਤੱਕ ਮੁਆਫ਼ੀ ਨਹੀਂ ਉਦੋਂ ਤੱਕ ਰਿਲੀਜ਼ ਨਹੀਂ, ਅਦਾਕਾਰ ਨੂੰ ਕੋਰਟ ਜਾਣ ਦਿਓ: KFCC
  • fb
  • twitter
  • whatsapp
  • whatsapp
Advertisement

ਬੰਗਲੂਰੂ, 2 ਜੂਨ

ਅਦਾਕਾਰ ਤੇ ਸਿਆਸਤਦਾਨ ਕਮਲ ਹਾਸਨ ਨੇ ਆਪਣੀ ਅਗਾਮੀ ਫ਼ਿਲਮ ‘ਠੱਗ ਲਾਈਫ’ ਦੀ ਰਿਲੀਜ਼ ਵਿਚ ਕਿਸੇ ਤਰ੍ਹਾਂ ਦਾ ਅੜਿੱਕਾ ਪੈਣ ਤੋਂ ਰੋਕਣ ਲਈ ਅੱਜ ਕਰਨਾਟਕ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਹਾਸਨ ਨੇ ਆਪਣੀ ਫਿਲਮ ਦੀ ਸੁਚਾਰੂ ਰਿਲੀਜ਼ ਲਈ ਕੋਰਟ ਦਾ ਦਖ਼ਲ ਮੰਗਦਿਆਂ ਸਬੰਧਤ ਸਿਨੇਮਾਘਰਾਂ ਵਿੱਚ ਲੋੜੀਂਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਇਹ ਫਿਲਮ 5 ਜੂਨ ਨੂੰ ਰਿਲੀਜ਼ ਹੋਣੀ ਹੈ। ਕਾਬਿਲੇਗੌਰ ਹੈ ਕਿ ਕਰਨਾਟਕ ਫਿਲਮ ਚੈਂਬਰ ਆਫ਼ ਕਾਮਰਸ (KFCC) ਨੇ ਹਾਸਨ ਵੱਲੋਂ ਪਿਛਲੇ ਦਿਨੀਂ ਕੀਤੀ ਇਕ ਟਿੱਪਣੀ ਨੂੰ ਲੈ ਕੇ ਫ਼ਿਲਮ ‘ਠੱਗ ਲਾਈਫ’ ਦੇ ਬਾਈਕਾਟ ਦਾ ਐਲਾਨ ਕੀਤਾ ਸੀ। ਹਾਸਨ ਨੇ ਚੇਨੱਈ ਵਿਚ ਫ਼ਿਲਮ ਦੀ ਪ੍ਰਮੋਸ਼ਨ ਲਈ ਰੱਖੇ ਸਮਾਗਮ ਦੌਰਾਨ ਟਿੱਪਣੀ ਕੀਤੀ ਸੀ ਕਿ ‘ਕੰਨੜ ਭਾਸ਼ਾ ਤਾਮਿਲ ’ਚੋਂ ਉਤਪੰਨ ਹੋਈ ਹੈ।’

Advertisement

ਹਾਸਨ ਦੇ ਪ੍ਰੋਡਕਸ਼ਨ ਹਾਊਸ ਰਾਜ ਕਮਲ ਫਿਲਮਜ਼ ਇੰਟਰਨੈਸ਼ਨਲ ਵੱਲੋਂ ਦਾਇਰ ਰਿੱਟ ਪਟੀਸ਼ਨ ਵਿੱਚ, ਅਦਾਕਾਰ ਨੇ ਹਾਈ ਕੋਰਟ ਨੂੰ ਬੇਨਤੀ ਕੀਤੀ ਕਿ ਉਹ ਕਿਸੇ ਵੀ ਵਿਅਕਤੀ, ਸਮੂਹ ਜਾਂ ਅਥਾਰਿਟੀ, ਜਿਸ ਵਿੱਚ KFCC ਅਤੇ ਰਾਜ ਦੇ ਅਧਿਕਾਰੀ ਸ਼ਾਮਲ ਹਨ, ਨੂੰ ਕਰਨਾਟਕ ਵਿੱਚ ਫਿਲਮ ਦੀ ਸਕਰੀਨਿੰਗ ਵਿੱਚ ਅੜਿੱਕਾ ਪਾਉਣ ਤੋਂ ਰੋਕਿਆ ਜਾਵੇ। ਪਟੀਸ਼ਨ ਵਿੱਚ ਫਿਲਮ ਦੇ ਕਲਾਕਾਰਾਂ, ਚਾਲਕ ਦਲ, ਥੀਏਟਰ ਮਾਲਕਾਂ ਅਤੇ ਦਰਸ਼ਕਾਂ ਲਈ ਪੁਲੀਸ ਸੁਰੱਖਿਆ ਦੀ ਵੀ ਮੰਗ ਕੀਤੀ ਗਈ ਹੈ।

ਉੱਧਰ KFCC ਦੇ ਪ੍ਰਧਾਨ ਐੱਮ. ਨਰਸਿਮਹਾਲੂ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਦੌਰਾਨ ਚੈਂਬਰ ਦੇ ਸਟੈਂਡ ਉੱਤੇ ਮੋਹਰ ਲਾਉਂਦਿਆਂ ਕਿਹਾ, ‘‘ਕਮਲ ਹਾਸਨ ਨੂੰ ਅਦਾਲਤ ਵਿੱਚ ਜਾਣ ਦਿਓ। ਅਸੀਂ ਕੁਝ ਵੀ ਗੈਰ-ਕਾਨੂੰਨੀ ਨਹੀਂ ਕੀਤਾ ਹੈ। ਪਰ ਅਸੀਂ ਕਰਨਾਟਕ ਵਿੱਚ ‘ਠੱਗ ਲਾਈਫ’ ਦੀ ਸਕਰੀਨਿੰਗ ਦੀ ਉਦੋਂ ਤੱਕ ਇਜਾਜ਼ਤ ਨਹੀਂ ਦੇਵਾਂਗੇ ਜਦੋਂ ਤੱਕ ਉਹ ਮੁਆਫੀ ਨਹੀਂ ਮੰਗਦੇ।’’ ਉਨ੍ਹਾਂ ਕਿਹਾ, ‘‘ਇਹ ਹੁਣ ਸਿਰਫ਼ ਫਿਲਮ ਇੰਡਸਟਰੀ ਦਾ ਮਾਮਲਾ ਨਹੀਂ ਰਿਹਾ। ਇਹ ਭਾਸ਼ਾ ਅਤੇ ਰਾਜ ਦੇ ਮਾਣ ਦਾ ਸਵਾਲ ਬਣ ਗਿਆ ਹੈ। ਸਾਨੂੰ ਇਸ ਮੁੱਦੇ ਬਾਰੇ ਸਰਕਾਰ ਤੋਂ ਇੱਕ ਪੱਤਰ ਵੀ ਮਿਲਿਆ ਹੈ। ਕਰਨਾਟਕ ਦੇ ਲੋਕਾਂ, ਕੰਨੜ ਪੱਖੀ ਸੰਗਠਨਾਂ ਅਤੇ ਇੱਥੋਂ ਤੱਕ ਕਿ ਸਿਆਸਤਦਾਨਾਂ ਨੇ ਵੀ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ।’’

ਇਸ ਦੌਰਾਨ ਫਿਲਮ ਦੇ ਨਿਰਮਾਤਾਵਾਂ ਨੇ ਕਿਹਾ ਕਿ ਹਾਸਨ ਦੀਆਂ ਟਿੱਪਣੀਆਂ ਨੂੰ ਗ਼ਲਤ ਸੰਦਰਭ ਵਿਚ ਲਿਆ ਗਿਆ ਹੈ ਅਤੇ ਅਦਾਕਾਰ ਦਾ ਉਦੇਸ਼ ਤਾਮਿਲਨਾਡੂ ਅਤੇ ਕਰਨਾਟਕ ਦੇ ਲੋਕਾਂ ਵਿਚਕਾਰ ਸੱਭਿਆਚਾਰਕ ਸਦਭਾਵਨਾ ਨੂੰ ਪ੍ਰਗਟ ਕਰਨਾ ਸੀ।

‘ਠੱਗ ਲਾਈਫ’ ਫਿਲਮਸਾਜ਼ ਮਨੀ ਰਤਨਮ ਵੱਲੋਂ ਨਿਰਦੇਸ਼ਤ ਹਾਈ-ਪ੍ਰੋਫਾਈਲ ਫਿਲਮ ਹੈ। ਫ਼ਿਲਮ ‘ਨਾਇਕਨ’ ਮਗਰੋਂ ਹਾਸਨ ਤੇ ਮਨੀ ਰਤਨਮ ਦੂਜੀ ਵਾਰ ਇਕੱਠੇ ਹੋਏ ਹਨ। ਫਿਲਮ ਵਿੱਚ ਤ੍ਰਿਸ਼ਾ ਕ੍ਰਿਸ਼ਨਨ ਅਤੇ ਸਿਲੰਬਰਸਨ ਟੀਆਰ ਸਮੇਤ ਬਹੁਤ ਸਾਰੇ ਸਟਾਰ ਹਨ। ਫ਼ਿਲਮ ਦਾ ਸੰਗੀਤ ਆਸਕਰ-ਜੇਤੂ ਏਆਰ ਰਹਿਮਾਨ ਨੇ ਤਿਆਰ ਕੀਤਾ ਹੈ। ਫ਼ਿਲਮ ਦਾ ਅਨੁਮਾਨਿਤ ਬਜਟ ਕਰੀਬ 300 ਕਰੋੜ ਰੁਪਏ ਹੈ। -ਪੀਟੀਆਈ

Advertisement
×