ਤਿੰਨ ਖੋਜੀਆਂ ਨੂੰ ਅਰਥ ਸ਼ਾਸਤਰ ਦਾ ਨੋਬੇਲ ਪੁਰਸਕਾਰ
ਨਵੀਆਂ ਖੋਜਾਂ ’ਤੇ ਆਧਾਰਿਤ ਆਰਥਿਕ ਵਿਕਾਸ ਦੀ ਵਿਆਖਿਆ ਲਈ ਜੋਇਲ ਮੋਕਿਰ, ਫਿਲਿਪ ਏਗੀਅਨ ਤੇ ਪੀਟਰ ਹਾਵਿਟ ਨੂੰ ਇਸ ਸਾਲ ਦਾ ਅਰਥ ਸ਼ਾਸਤਰ ਦਾ ਨੋਬੇਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਮੋਕਿਰ ਨਾਰਥਵੈਸਟਰਨ ਯੂਨੀਵਰਸਿਟੀ, ਏਗੀਅਨ ਕਾਲਜ ਡੀ ਫਰਾਂਸ ਤੇ ਲੰਡਨ...
ਨਵੀਆਂ ਖੋਜਾਂ ’ਤੇ ਆਧਾਰਿਤ ਆਰਥਿਕ ਵਿਕਾਸ ਦੀ ਵਿਆਖਿਆ ਲਈ ਜੋਇਲ ਮੋਕਿਰ, ਫਿਲਿਪ ਏਗੀਅਨ ਤੇ ਪੀਟਰ ਹਾਵਿਟ ਨੂੰ ਇਸ ਸਾਲ ਦਾ ਅਰਥ ਸ਼ਾਸਤਰ ਦਾ ਨੋਬੇਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਮੋਕਿਰ ਨਾਰਥਵੈਸਟਰਨ ਯੂਨੀਵਰਸਿਟੀ, ਏਗੀਅਨ ਕਾਲਜ ਡੀ ਫਰਾਂਸ ਤੇ ਲੰਡਨ ਸਕੂਲ ਆਫ ਇਕਨਾਮਿਕਸ ਅਤੇ ਹਾਵਿਟ ਬ੍ਰਾਊਨ ਯੂਨੀਵਰਸਿਟੀ ਤੋਂ ਹਨ। ਆਰਥਿਕ ਵਿਗਿਆਨ ਪੁਰਸਕਾਰ ਕਮੇਟੀ ਦੇ ਮੁਖੀ ਹੈਸਲਰ ਨੇ ਕਿਹਾ, ‘‘ਪੁਰਸਕਾਰ ਜੇਤੂਆਂ ਦਾ ਕੰਮ ਸਾਬਤ ਕਰਦਾ ਹੈ ਕਿ ਆਰਥਿਕ ਵਿਕਾਸ ਨੂੰ ਹਲਕੇ ’ਚ ਨਹੀਂ ਲਿਆ ਜਾ ਸਕਦਾ। ਸਾਨੂੰ ਰਚਨਾਤਮਕ ਤਬਾਹੀ ਦੇ ਮੂਲ ਸਿਧਾਂਤ ਨੂੰ ਬਣਾਏ ਰੱਖਣਾ ਹੋਵੇਗਾ ਤਾਂ ਜੋ ਅਸੀਂ ਮੁੜ ਤੋਂ ਖੜੋਤ ’ਚ ਨਾ ਫਸੀਏ।’’ ਪਿਛਲੇ ਸਾਲ ਅਰਥ ਸ਼ਾਸਤਰ ਦਾ ਨੋਬੇਲ ਤਿੰਨ ਅਰਥ ਸ਼ਾਸਤਰੀਆਂ ਡੈਰੋਨ ਏਸਮੋਗਲੂ, ਸਿਮੋਨ ਜੌਹਨਸਨ ਤੇ ਜੇਮਸ ਏ ਰੌਬਿਨਸਨ ਨੂੰ ਦਿੱਤਾ ਗਿਆ ਸੀ ਜਿਨ੍ਹਾਂ ਇਸ ਗੱਲ ਦਾ ਅਧਿਐਨ ਕੀਤਾ ਸੀ ਕਿ ਕੁਝ ਮੁਲਕ ਅਮੀਰ ਤੇ ਹੋਰ ਗਰੀਬ ਕਿਉਂ ਹਨ। ਉਨ੍ਹਾਂ ਇਹ ਗੱਲ ਸਾਬਤ ਕੀਤੀ ਸੀ ਕਿ ਵਧੇਰੇ ਆਜ਼ਾਦ ਤੇ ਖੁੱਲ੍ਹੇ ਸਮਾਜਾਂ ’ਚ ਖੁਸ਼ਹਾਲ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ।