DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada ਮੈਨੀਟੋਬਾ ’ਚ ਜੰਗਲ ਦੀ ਅੱਗ ਕਾਰਨ ਹਜ਼ਾਰਾਂ ਲੋਕ ਘਰੋਂ ਬੇਘਰ

ਸੂਬਾ ਸਰਕਾਰ ਨੇ ਐਲਾਨੀ ਐਮਰਜੈਂਸੀ, ਲੋਕਾਂ ਲਈ ਰਾਹਤ ਕੇਂਦਰ ਸਥਾਪਤ
  • fb
  • twitter
  • whatsapp
  • whatsapp
featured-img featured-img
ਮੈਨੀਟੋਬਾ ਦੇ ਫਲਿਨ ਫਲੋਨ ਕਸਬੇ ਵਿੱਚ ਜੰਗਲ ਨੂੰ ਲੱਗੀ ਅੱਗ।
Advertisement

ਸੁਰਿੰਦਰ ਮਾਵੀ

ਵਿਨੀਪੈਗ, 30 ਮਈ

Advertisement

ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਫਲਿਨ ਫਲੋਨ ਸ਼ਹਿਰ ਨੇੜੇ ਮੁੜ ਜੰਗਲ ਦੀ ਅੱਗ ਭੜਕ ਪਈ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮਦਦ ਲਈ ਫ਼ੌਜ ਭੇਜਣ ’ਤੇ ਸਹਿਮਤੀ ਦਿੱਤੀ ਹੈ। ਪ੍ਰੀਮੀਅਰ ਵੈੱਬ ਕੀਨਿਊ ਨੇ ਕਿਹਾ ਕਿ ਜੰਗਲ ’ਚ ਲੱਗੀ ਅੱਗ ਕਰਕੇ ਫਲਿਨ ਫਲੋਨ ਸ਼ਹਿਰ ਦੇ ਸੈਂਕੜੇ ਲੋਕ ਆਪਣਾ ਘਰ ਬਾਹਰ ਛੱਡਣ ਲਾਈ ਮਜਬੂਰ ਹਨ। ਮੁੱਖ ਮੰਤਰੀ ਨੇ ਵਿਨੀਪੈਗ ਦੇ ਭਾਈਚਾਰਿਆਂ ਅਤੇ ਕੰਪਨੀਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਲੋਕਾਂ ਲਈ ਆਪਣੇ ਦਰਵਾਜ਼ੇ ਖੋਲ੍ਹਣ ਦੀ ਬੇਨਤੀ ਕੀਤੀ ਹੈ।

ਉਨ੍ਹਾਂ ਲੋਕਾਂ ਲਈ ਬਿਲੀ ਮੋਸੀਏਂਕੋ ਅਰੀਨਾ , 709 ਕੀਵਾਟਿਨ ਸਟਰੀਟ, ਵਿਨੀਪੈਗ ਵਿਚ ਪ੍ਰਬੰਧ ਕੀਤੇ ਹਨ ਜਿਸ ਵਿਚ ਪ੍ਰੋਵਿੰਸ਼ੀਅਲ ਐਮਰਜੈਂਸੀ ਸੋਸ਼ਲ ਸਰਵਿਸਿਜ਼ (ਈਐਸਐਸ) ਅਤੇ ਕੈਨੇਡੀਅਨ ਰੈੱਡ ਕਰਾਸ ਦੇ ਸਟਾਫ਼ ਵੱਲੋਂ ਧਿਆਨ ਰੱਖਿਆ ਜਾ ਰਿਹਾ ਹੈ। ਰਿਸੈੱਪਸ਼ਨ ਸੈਂਟਰ ਸਾਰੀ ਰਾਤ ਖੁੱਲ੍ਹਾ ਰਹੇਗਾ।

ਮੈਨੀਟੋਬਾ ਦੇ ਪ੍ਰੀਮੀਅਰ ਵੈੱਬ ਕੀਨਿਊ ਨੇ ਕਿਹਾ ਕਿ ਅੱਗ ਕਰਕੇ ਤਕਰੀਬਨ 17,000 ਲੋਕਾਂ ਨੂੰ ਘਰ ਬਾਹਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਇਹ ਮੈਨੀਟੋਬਾ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਨਿਕਾਸੀ ਹੈ। ਲੋਕਾਂ ਦੀ ਵੱਡੀ ਗਿਣਤੀ ਕਾਰਨ ਇੱਥੇ ਫ਼ੌਜ ਨੂੰ ਮਦਦ ਲਈ ਬੁਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਸਕੈਚਵਾਨ ਦੇ ਕ੍ਰਾਈਟਨ ਵਿਚ 1,200 ਨਿਵਾਸੀਆਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਜਾਣ ਲਈ ਆਖ ਦਿੱਤਾ ਗਿਆ ਹੈ। ਮੈਨੀਟੋਬਾ ਵਿੱਚ 22 ਸਰਗਰਮ ਜੰਗਲੀ ਅੱਗਾਂ ਹਨ। ਅਧਿਕਾਰੀਆਂ ਨੇ ਕਿਹਾ ਕਿ ਕੈਨੇਡਾ ਭਰ ਤੋਂ ਫਾਇਰ ਫਾਈਟਰ ਅੱਗ ਬੁਝਾਉਣ ਵਿੱਚ ਮਦਦ ਕਰ ਰਹੇ ਹਨ। ਅਮਲੇ ਨੂੰ ਅੱਗ ’ਤੇ ਕਾਬੂ ਪਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਦੌਰਾਨ ਇੱਕ ਫਾਇਰ ਫਾਈਟਰ ਗੰਭੀਰ ਜ਼ਖ਼ਮੀ ਹੋ ਗਿਆ ਸੀ ਜੋ ਕੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੰਗਲ ਵਿਚ ਲੱਗੀ ਅੱਗ ਦੇ ਸਬੰਧ ’ਚ ਹੁਣ ਤੱਕ 15 ਲੋਕਾਂ ’ਤੇ ਦੋਸ਼ ਲਗਾਏ ਗਏ ਹਨ, ਜਦਕਿ 21 ਹੋਰ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ। ਪ੍ਰਿੰਸ ਐਲਬਰਟ, ਫਲਿਨ ਫਲੋਨ ਅਤੇ ਸੈਸਕਾਟੂਨ ਵਿੱਚ ਰਾਹਤ ਕੇਂਦਰ ਸਥਾਪਿਤ ਕੀਤੇ ਗਏ ਹਨ।

Advertisement
×