ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਉਡੀਕ ਮੁੱਕੀ: ਸੁਨੀਤਾ ਵਿਲੀਅਮਸ ਤੇ ਬੁਚ ਵਿਲਮੋਰ ਦੀ 19 ਮਾਰਚ ਨੂੰ ਹੋਵੇਗੀ ਧਰਤੀ ’ਤੇ ਵਾਪਸੀ

ਨੌਂ ਮਹੀਨਿਆਂ ਬਾਅਦ ਧਰਤੀ ’ਤੇ ਪਰਤਣਗੇ ਦੋਵੇਂ ਪੁਲਾੜ ਯਾਤਰੀ; ਫਲੋਰੀਡਾ ਦੇ ਸਾਹਿਲ ’ਤੇ ਉਤਰੇਗਾ ਕੈਪਸੂਲ
Advertisement

ਵਾਸ਼ਿੰਗਟਨ ਡੀਸੀ, 17 ਮਾਰਚ

Sunita Williams: ਪੁਲਾੜ ਵਿਚ ਪਿਛਲੇ ਨੌਂ ਮਹੀਨਿਆਂ ਤੋਂ ਫਸੇ ਨਾਸਾ (NASA) ਦੇ ਪੁਲਾੜ ਯਾਤਰੀ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਸ (Sunita Williams) ਤੇ ਬੁਚ ਵਿਲਮੋਰ (Butch Wilmore) 19 ਮਾਰਚ ਨੂੰ ਧਰਤੀ ਉੱਤੇ ਵਾਪਸ ਆਉਣਗੇ। ਨਾਸਾ ਨੇ ਇਸ ਵਾਪਸੀ ਬਾਰੇ ਅਧਿਕਾਰਤ ਐਲਾਨ ਕਰ ਦਿੱਤਾ ਹੈ। ਇਹ ਦੋਵੇਂ ਪੁਲਾੜ ਯਾਤਰੀ ਪਿਛਲੇ ਸਾਲ 5 ਜੂਨ 2024 ਨੂੰ ਬੋਇੰਗ ਦੇ ਸਟਾਰਲਾਈਨਰ ਕੈਪਸੂਲ ’ਤੇ ਪੁਲਾੜ ਵਿਚ ਗਏ ਸਨ, ਹਾਲਾਂਕਿ ਤਕਨੀਕੀ ਨੁਕਸ ਕਰਕੇ ਉਨ੍ਹਾਂ ਦਾ ਮਿਸ਼ਨ ਅੱਠ ਦਿਨ ਤੋਂ ਵੱਧ ਕੇ ਨੌਂ ਮਹੀਨੇ ਲੰਮਾ ਹੋ ਗਿਆ।

Advertisement

 

ਫਲੋਰੀਡਾ ਦੇ ਸਾਹਿਲ ’ਤੇ ਉੱਤਰੇਗਾ ਕੈਪਸੂਲ, ਨਾਸਾ ਕਰੇਗਾ ਲਾਈਵ ਕਵਰੇਜ

ਨਾਸਾ ਮੁਤਾਬਕ 18 ਮਾਰਚ ਦੀ ਸ਼ਾਮ ਨੂੰ ਵਾਪਸੀ ਮਿਸ਼ਨ ਦੀਆਂ ਤਿਆਰੀਆਂ ਸ਼ੁਰੂ ਹੋ ਜਾਣਗੀਆਂ। ਸਪੇਸਐਕਸ ਡਰੈਗਨ ਕੈਪਸੂਲ ਰਾਹੀਂ ਧਰਤੀ ’ਤੇ ਪਰਤਣ ਵਾਲੇ ਯਾਤਰੀਆਂ ਵਿਚ ਰੂਸੀ ਪੁਲਾੜ ਯਾਤਰੀ ਅਲੈਗਜ਼ਾਂਦਰ ਗੋਰਬੁਨੋਵ ਤੇ ਨਾਸਾ ਦੇ ਨਿਕ ਹੇਗ ਵੀ ਸ਼ਾਮਲ ਹਨ। ਇਸ ਕੈਪਸੂਲ ਦੇ ਫਲੋਰੀਡਾ ਦੇ ਸਾਹਿਲ ਉੱਤੇ ਉਤਰਨ ਦੀ ਉਮੀਦ ਹੈ। ਨਾਸਾ ਇਸ ਪੂਰੇ ਅਮਲ ਦੀ ਸਿੱਧੀ (Live) ਕਵਰੇਜ ਵੀ ਕਰੇਗਾ।

ਦੋਵਾਂ ਪੁਲਾੜ ਯਾਤਰੀਆਂ ਨੂੰ ਕਈ ਚੁਣੌਤੀਆਂ ਹੋ ਸਕਦੀਆਂ ਹਨ ਦਰਪੇਸ਼

ਪੁਲਾੜ ਵਿਚ ਨੌਂ ਮਹੀਨਿਆਂ ਤੱਕ ਰਹਿਣ ਮਗਰੋਂ ਧਰਤੀ ਦੇ Gravitational force ਵਿਚ ਢਲਣਾ ਪੁਲਾੜ ਯਾਤਰੀਆਂ ਲਈ ਵੱਡੀ ਚੁਣੌਤੀ ਹੋਵੇਗੀ। ਵਿਗਿਆਨੀਆਂ ਮੁਤਾਬਕ ਵਜ਼ਨਹੀਣਤਾ ਕਰਕੇ ਸਰੀਰ ਦੀਆਂ ਕਈ ਸਮਰਥਾਵਾਂ ਅਸਰਅੰਦਾਜ਼ ਹੋ ਸਕਦੀਆਂ ਹਨ। ਇਸ ਕਰਕੇ ਧਰਤੀ ’ਤੇ ਪਰਤਣ ਮਗਰੋਂ ਜੀਅ ਕੱਚਾ ਹੋਣਾ, ਚੱਕਰ, ਚੱਲਣ ਵਿਚ ਮੁਸ਼ਕਲ ਤੇ ‘ਬੇਬੀ ਫੀਟ’ ਜਿਹੀਆਂ ਮੁਸ਼ਕਲਾਂ ਆ ਸਕਦੀਆਂ ਹਨ। ਹਿਊਸਟਨ ਸਥਿਤ ਬੇਲਰ ਕਾਲਜ ਮੈਡੀਸਨ ਦੇ ਮਾਹਿਰਾਂ ਅਨੁਸਾਰ ਨਾਸਾ ਦੀ ਟੀਮ ਸੁਨੀਤਾ ਵਿਲੀਅਮਸ ਤੇ ਹੋਰਨਾਂ ਪੁਲਾੜ ਯਾਤਰੀਆਂ ਦੀ ਸਿਹਤ ’ਤੇ ਕੜੀ ਨਿਗਰਾਨੀ ਰੱਖੇਗੀ ਤੇ ਉਨ੍ਹਾਂ ਨੂੰ ਧਰਤੀ ਦੇ ਮਾਹੌਲ ਵਿਚ ਫਿਰ ਤੋਂ ਢਾਲਣ ਦਾ ਅਮਲ ਸ਼ੁਰੂ ਕਰੇਗੀ। -ਏਐੱਨਆਈ

Advertisement
Tags :
Asrtonaut Sunita WilliamsNASA