ਜੰਮੂ-ਕਸ਼ਮੀਰ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਕੁਝ ਹਫ਼ਤਿਆਂ ਦੌਰਾਨ ਆਏ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ, ਜਿਸ ਵਿੱਚ ਘਰ ਰੁੜ੍ਹ ਗਏ, ਬੁਨਿਆਦੀ ਢਾਂਚਾ ਤਬਾਹ ਹੋ ਗਿਆ, ਕਈ ਕੀਮਤੀ ਜਾਨਾਂ ਗਈਆਂ, ਪਰਿਵਾਰ ਉੱਜੜ ਗਏ ਅਤੇ ਅਣਗਿਣਤ ਲੋਕਾਂ ਨੂੰ ਤੁਰੰਤ ਰਾਹਤ ਅਤੇ ਮੁੜ-ਵਸੇਬੇ ਦੀ ਲੋੜ ਪੈ ਗਈ ਹੈ।
ਪਿਛਲੇ ਸਾਲਾਂ ਵਿੱਚ ਵੀ ਅਜਿਹੀਆਂ ਮੁਸੀਬਤਾਂ ਦੌਰਾਨ, ਭਾਵੇਂ ਉਹ ਕੇਰਲਾ ਵਿੱਚ ਹੜ੍ਹ, ਉੱਤਰਾਖੰਡ ਵਿੱਚ ਢਿੱਗਾਂ ਦਾ ਡਿੱਗਣਾ, ਜੰਮੂ ਅਤੇ ਕਸ਼ਮੀਰ ਵਿੱਚ ਹੜ੍ਹ, ਲੱਦਾਖ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ, ਉੜੀਸਾ ਵਿੱਚ ਚੱਕਰਵਾਤ, ਕਾਰਗਿਲ ਜੰਗ ਜਾਂ ਗੁਜਰਾਤ ਵਿੱਚ ਭੂਚਾਲ ਕਾਰਨ ਹੋਈ ਤਬਾਹੀ ਜਿਹੇ ਮਾਮਲੇ ਹੋਣ, ਪੰਜਾਬੀ ਟ੍ਰਿਬਿਊਨ ਦੇ ਪਾਠਕ ਹਮੇਸ਼ਾ ਆਪਣਾ ਕੀਮਤੀ ਯੋਗਦਾਨ ਪਾਉਣ ਲਈ ਅੱਗੇ ਆਏ ਹਨ। ਟ੍ਰਿਬਿਊਨ ਟਰੱਸਟ ਇੱਕ ਵਾਰ ਫਿਰ ਆਪਣੇ ਪਾਠਕਾਂ ਨੂੰ ਦਾਨ ਕਰਨ ਦੀ ਅਪੀਲ ਕਰਦਾ ਹੈ। ਉਨ੍ਹਾਂ ਦਾ ਯੋਗਦਾਨ ਅਜਿਹੇ ਪਰਿਵਾਰਾਂ ਦਾ ਦੁੱਖ ਘਟਾਉਣ ਵਿੱਚ ਸਹਾਇਤਾ ਕਰੇਗਾ ਜਿਨ੍ਹਾਂ ਨੇ ਇਸ ਕੁਦਰਤੀ ਆਫ਼ਤ ਵਿੱਚ ਆਪਣੇ ਪਰਿਵਾਰਕ ਜੀਅ ਅਤੇ ਘਰ ਗੁਆ ਦਿੱਤੇ ਹਨ।
500 ਜਾਂ ਇਸ ਤੋਂ ਵੱਧ ਰਾਸ਼ੀ ਦਾਨ ਕਰਨ ਵਾਲਿਆਂ ਦੇ ਨਾਂ ਅਖਬਾਰ ਵਿੱਚ ਪ੍ਰਕਾਸ਼ਿਤ ਕੀਤੇ ਜਾਣਗੇ। ਇਹ ਦਾਨ ਆਮਦਨ ਕਰ ਕਾਨੂੰਨ ਤਹਿਤ, ਲਾਗੂ ਨਿਯਮਾਂ ਅਨੁਸਾਰ ਟੈਕਸ ਛੋਟ ਦੇ ਯੋਗ ਹੋਣਗੇ। ਦਾਨ ਕੀਤੇ ਜਾਣ ਵਾਲੀ ਰਾਸ਼ੀ ਕਰਾਸ ਚੈੱਕ ਜਾਂ ਡਿਮਾਂਡ ਡਰਾਫਟ ਰਾਹੀਂ Prime Minister's National Relief Fund ਦੇ ਹੱਕ ਵਿੱਚ ਦਿ ਟ੍ਰਿਬਿਊਨ ਟਰੱਸਟ, ਸੈਕਟਰ 29 ਸੀ, ਚੰਡੀਗੜ੍ਹ 160030 ਜਾਂ ਵੱਖ-ਵੱਖ ਸ਼ਹਿਰਾਂ ਵਿੱਚ ਸਥਿਤ ਟ੍ਰਿਬਿਊਨ ਦੇ ਦਫ਼ਤਰਾਂ ਵਿੱਚ ਭੇਜੀ ਜਾਵੇ। ਪ੍ਰਾਪਤ ਹੋਇਆ ਦਾਨ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ਵਿੱਚ ਭੇਜਿਆ ਜਾਵੇਗਾ।
-ਪ੍ਰਧਾਨ ਅਤੇ ਟਰੱਸਟੀ, ਦਿ ਟ੍ਰਿਬਿਊਨ ਟਰੱਸਟ, ਚੰਡੀਗੜ੍ਹ।