ਜੰਗ ਰੋਕਣ ਦੀ ਜ਼ਿੰਮੇਵਾਰੀ ਸੰਯੁਕਤ ਰਾਜ ਦੀ, ਪਰ ਮੈਂ ਜੰਗਾਂ ਰੁਕਵਾਈਆਂ: ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ‘ਤੇ ਜੰਗ ਲੲੀ ਫੰਡ ਮੁਹੱੲੀਆ ਕਰਵਾੳੁਣ ਦੇ ਦੋਸ਼ ਲਾਏ; ਅਮਰੀਕਾ ਨੇ ਆਪਣੇ ਦੇੇਸ਼ ਵਾਸੀਆਂ ਦੀ ਸੁਰੱਖਿਆ ਤੇ ਆਰਥਿਕਤਾ ਲੲੀ ਟੈਕਸ ਲਾਏ: ਟਰੰਪ
TRUMP: TARIFFS ARE A DEFENSE MECHANISM
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਦੀ ਸਭਾ ਨੂੰ ਸੰਬੋਧਨ ਕਰਦਿਆਂ ਮੁੜ ਭਾਰਤ ਪਾਕਿਸਤਾਨ ਜੰਗ ਰੋਕਣ ਦਾ ਦਾਅਵਾ ਕੀਤਾ। ਟਰੰਪ ਨੇ ਪਰਵਾਸੀਆਂ, ਅਮਰੀਕਾ ਦੇ ਆਰਥਿਕ ਹਾਲਾਤ, ਕਾਰਬਨ ਨਿਕਾਸੀ ਤੇ ਹੋਰ ਮੁੱਦਿਆਂ ’ਤੇ ਆਪਣੀ ਗੱਲ ਰੱਖੀ। ਜਦੋਂ ਅਮਰੀਕੀ ਰਾਸ਼ਟਰਪਤੀ ਭਾਸ਼ਣ ਦੇ ਰਹੇ ਸਨ ਤਾਂ ਰੂਸ ਦਾ ਇਕ ਅਧਿਕਾਰੀ ਉਨ੍ਹਾਂ ਦੀ ਵੀਡੀਓ ਰਿਕਾਰਡਿੰਗ ਕਰਨ ਲੱਗਿਆ। ਟਰੰਪ ਨੇ ਕਿਹਾ ਕਿ ਨੈਸ਼ਨਲ ਗਾਰਡ ਦੀ ਤਾਇਨਾਤੀ ਨਾਲ ਹੁਣ ਵਾਸ਼ਿੰਗਟਨ ਡੀਸੀ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਦਾਅਵਾ ਕੀਤਾ ਕਿ ਸੰਯੁਕਤ ਰਾਸ਼ਟਰ ਪੱਛਮੀ ਦੇਸ਼ਾਂ ਤੇ ਹੋਰ ਦੇਸ਼ਾਂ ਦੀਆਂ ਸਰਹੱਦਾਂ ’ਤੇ ਹਮਲੇ ਕਰਨ ਵਾਲਿਆਂ ਨੂੰ ਰਾਸ਼ੀ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਸੰਯੁਕਤ ਰਾਸ਼ਟਰ ’ਤੇ ਦੱਖਣੀ ਅਮਰੀਕਾ ਵਿਚ ਆਉਣ ਵਾਲੇ ਪਰਵਾਸੀਆਂ ਨੂੰ ਕੈਸ਼ ਕਾਰਡ ਮੁਹੱਈਆ ਕਰਵਾਉਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿਚ ਜੰਗ ਰੋਕਣਾ ਸੰਯੁਕਤ ਰਾਸ਼ਟਰ ਦਾ ਕੰਮ ਹੈ ਪਰ ਉਨ੍ਹਾਂ ਟਰੰਪ ਨੇ ਸੱਤ ਜੰਗਾਂ ਰੁਕਵਾਈਆਂ ਹਨ ਜਦਕਿ ਸੰਯੁਕਤ ਰਾਸ਼ਟਰ ਦਾ ਕੰਮ ਜੰਗ ਰੋਕਣਾ ਹੈ ਤੇ ਜੰਗਾਂ ਲਈ ਫੰਡ ਮੁਹੱਈਆ ਕਰਵਾਉਣਾ ਨਹੀਂ ਹੈ।
ਟਰੰਪ ਨੇ ਕਿਹਾ ਕਿ ਅਮਰੀਕਾ ਦੇਸ਼ ਵਾਸੀਆਂ ਦੀ ਸੁਰੱਖਿਆ ਤੇ ਆਰਥਿਕਤਾ ਯਕੀਨੀ ਬਣਾਉਣ ਲਈ ਟੈਕਸ ਲਾ ਰਿਹਾ ਹੈ। ਉਨ੍ਹਾਂ ਵਾਤਾਵਰਨ ਤਬਦੀਲੀ ਨੂੰ ਧੋਖਾ ਦੱਸਦਿਆਂ ਯੂਰਪੀ ਦੇਸ਼ਾਂ ’ਤੇ ਕਾਰਬਨ ਨਿਕਾਸੀ ’ਤੇ ਗੁੰਮਰਾਹ ਕਰਨ ਦੇ ਦੋਸ਼ ਲਾਏ।