ਸੰਵਿਧਾਨ ਦੀ ਪ੍ਰਸਤਾਵਨਾ ਬਦਲਣਗਯੋਗ ਨਹੀਂ: ਧਨਖੜ
ਨਵੀਂ ਦਿੱਲੀ, 28 ਜੂਨ
ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਸੰਵਿਧਾਨ ਦੀ ਪ੍ਰਸਤਾਵਨਾ ਬਦਲਣਯੋਗ ਨਹੀਂ ਹੈ, ਜੋ ਐਮਰਜੈਂਸੀ ਦੌਰਾਨ ਬਦਲ ਦਿੱਤੀ ਗਈ ਸੀ। ਇਸ ਨੂੰ ਸੰਵਿਧਾਨ ਦੇ ਨਿਰਮਾਤਾਵਾਂ ਵੱਲੋਂ ਸਿਆਣਪ ਨਾਲ ਬਦਲ ਦਿੱਤਾ ਗਿਆ ਜੋ ਵਿਸ਼ਵਾਸਘਾਤ ਦਾ ਸੰਕੇਤ ਹੈ। ਉਨ੍ਹਾਂ ਦੀਆਂ ਇਹ ਟਿੱਪਣੀਆਂ ਵੀਰਵਾਰ ਨੂੰ ਆਰਐੱਸਐੱਸ ਵੱਲੋਂ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸਮਾਜਵਾਦੀ ਅਤੇ ਧਰਮ ਨਿਰਪੱਖ ਸ਼ਬਦਾਂ ਦੀ ਸਮੀਖਿਆ ਕਰਨ ਦੀ ਮੰਗ ਕਰਨ ਤੋਂ ਬਾਅਦ ਆਈਆਂ ਹਨ। ਸ੍ਰੀ ਧਨਖੜ ਨੇ ਕਿਹਾ ਕਿ ਐਮਰਜੈਂਸੀ ਦੌਰਾਨ 1976 ਵਿੱਚ ਪ੍ਰਸਤਾਵਨਾ ਵਿੱਚ ਪਾਏ ਗਏ ਸ਼ਬਦ ‘ਨਾਸੂਰ’ (ਅੱਲ੍ਹੇ ਜ਼ਖ਼ਮ) ਸਨ, ਜੋ ਉਥਲ-ਪੁਥਲ ਦਾ ਕਾਰਨ ਬਣ ਸਕਦੇ ਹਨ। ਇਹ ਹਜ਼ਾਰਾਂ ਸਾਲਾਂ ਤੋਂ ਇਸ ਦੇਸ਼ ਦੀ ਸੱਭਿਅਤਾ ਦੇ ਖਜ਼ਾਨੇ ਅਤੇ ਗਿਆਨ ਨੂੰ ਨੀਵਾਂ ਦਿਖਾਉਣ ਤੋਂ ਇਲਾਵਾ ਕੁਝ ਨਹੀਂ ਹੈ। ਇਹ ਸਨਾਤਨ ਦੀ ਭਾਵਨਾ ਦਾ ਅਪਮਾਨ ਹੈ। ਉਪ ਰਾਸ਼ਟਰਪਤੀ ਨੇ ਇੱਥੇ ਕਿਤਾਬ ਰਿਲੀਜ਼ ਕਰਦਿਆਂ ਕਿਹਾ ਪ੍ਰਸਤਾਵਨਾ ਨੂੰ ‘ਬੀਜ’ ਦੱਸਿਆ ਜਿਸ ਤੋਂ ਸੰਵਿਧਾਨ ਦਾ ਜਨਮ ਹੁੰਦਾ ਹੈ। ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ ਭਾਰਤ ਤੋਂ ਇਲਾਵਾ ਕਿਸੇ ਹੋਰ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਬਦਲਾਅ ਨਹੀਂ ਆਇਆ ਹੈ। ਉਨ੍ਹਾਂ ਕਿਹਾ, ‘ਸੰਵਿਧਾਨ ਦੀ ਪ੍ਰਸਤਾਵਨਾ ਬਦਲਣਯੋਗ ਨਹੀਂ ਹੈ ਪਰ ਇਸ ਨੂੰ 1976 ਦੇ 42ਵੇਂ ਸੰਵਿਧਾਨ (ਸੋਧ) ਐਕਟ ਰਾਹੀਂ ਬਦਲ ਦਿੱਤਾ ਗਿਆ ਸੀ। ਉਨ੍ਹਾਂ ਇਸ ਵਿਚ ਜੋੜੇ ਗਏ ਸ਼ਬਦਾਂ ‘ਸਮਾਜਵਾਦੀ’, ‘ਧਰਮ ਨਿਰਪੱਖਤਾ’ ਅਤੇ ‘ਅਖੰਡਤਾ’ ਬਾਰੇ ਕੁਝ ਨਾ ਕਿਹਾ। ਉਨ੍ਹਾਂ ਕਿਹਾ ਕਿ ਇਹ ਨਿਆਂ ਦਾ ਮਜ਼ਾਕ ਹੈ ਕਿ ਜਿਸ ਚੀਜ਼ ਨੂੰ ਬਦਲਿਆ ਨਹੀਂ ਜਾ ਸਕਦਾ ਉਸ ਨੂੰ ਅਚਾਨਕ, ਹਾਸੋਹੀਣੇ ਢੰਗ ਅਤੇ ਬਿਨਾਂ ਕਿਸੇ ਵਾਜਬਤਾ ਦੇ ਬਦਲ ਦਿੱਤਾ ਗਿਆ। ਇਹ ਐਮਰਜੈਂਸੀ ਦੌਰਾਨ ਬਦਲਿਆ ਗਿਆ ਜਦੋਂ ਕਈ ਵਿਰੋਧੀ ਆਗੂ ਜੇਲ੍ਹ ਵਿੱਚ ਸਨ। ਪੀਟੀਆਈ
ਸਮਾਜਵਾਦੀ ਤੇ ਧਰਮ ਨਿਰਪੱਖ ਸ਼ਬਦ ਅੰਬੇਡਕਰ ਵੱਲੋਂ ਤਿਆਰ ਸੰਵਿਧਾਨ ਦਾ ਹਿੱਸਾ ਨਹੀਂ ਸਨ: ਉਪ ਰਾਸ਼ਟਰਪਤੀ
ਸ੍ਰੀ ਧਨਖੜ ਨੇ ਕਿਹਾ ਕਿ ਬੀ.ਆਰ. ਅੰਬੇਡਕਰ ਨੇ ਸੰਵਿਧਾਨ ’ਤੇ ਬਹੁਤ ਮਿਹਨਤ ਕੀਤੀ ਹੈ ਅਤੇ ਉਨ੍ਹਾਂ ਨੇ ਯਕੀਨਨ ਇਸ ’ਤੇ ਧਿਆਨ ਕੇਂਦਰਿਤ ਕੀਤਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸ਼ਬਦ ਐਮਰਜੈਂਸੀ ਦੌਰਾਨ ਸ਼ਾਮਲ ਕੀਤੇ ਗਏ ਸਨ ਅਤੇ ਇਹ ਸ਼ਬਦ ਅੰਬੇਡਕਰ ਵੱਲੋਂ ਤਿਆਰ ਕੀਤੇ ਗਏ ਸੰਵਿਧਾਨ ਦਾ ਹਿੱਸਾ ਨਹੀਂ ਸਨ। ਇਸ ਤੋਂ ਪਹਿਲਾਂ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਆਰ.ਐਸ.ਐਸ. ਦੇ ਜਨਰਲ ਸਕੱਤਰ ਦੱਤਾਤ੍ਰੇਅ ਹੋਸਾਬਲੇ ਦੇ ਇਸ ਕੌਮੀ ਬਹਿਸ ਦੇ ਸੱਦੇ ਦੀ ਨਿੰਦਾ ਕੀਤੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਕੀ ਧਰਮ ਨਿਰਪੱਖ ਅਤੇ ਸਮਾਜਵਾਦੀ ਸ਼ਬਦ ਪ੍ਰਸਤਾਵਨਾ ਵਿੱਚ ਰਹਿਣੇ ਚਾਹੀਦੇ ਹਨ।