ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹਵਾਈ ਅੱਡੇ ’ਤੇ ਉਤਰਦਿਆਂ ਹੀ ਜਹਾਜ਼ ਨੇ ਮੁੜ ਉਡਾਣ ਭਰੀ

ਦਿੱਲੀ ਤੋਂ 173 ਯਾਤਰੀਆਂ ਨੂੰ ਲਿਆ ਰਹੇ ਜਹਾਜ਼ ਦੇ ਪਟਨਾ ਦੇ ਜੈਪ੍ਰਕਾਸ਼ ਨਾਰਾਇਣ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਨ ਤੋਂ ਤੁਰੰਤ ਬਾਅਦ ਮੁੜ ਉਡਾਣ ਭਰਨ ਕਾਰਨ ਯਾਤਰੀਆਂ ’ਚ ਘਬਰਾਹਟ ਫੈਲ ਗਈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਲੰਘੀ...
ਫਾਈਲ ਫੋੋਟੋ।
Advertisement

ਦਿੱਲੀ ਤੋਂ 173 ਯਾਤਰੀਆਂ ਨੂੰ ਲਿਆ ਰਹੇ ਜਹਾਜ਼ ਦੇ ਪਟਨਾ ਦੇ ਜੈਪ੍ਰਕਾਸ਼ ਨਾਰਾਇਣ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਨ ਤੋਂ ਤੁਰੰਤ ਬਾਅਦ ਮੁੜ ਉਡਾਣ ਭਰਨ ਕਾਰਨ ਯਾਤਰੀਆਂ ’ਚ ਘਬਰਾਹਟ ਫੈਲ ਗਈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਲੰਘੀ ਰਾਤ ਨੌਂ ਵਜੇ ਵਾਪਰੀ। ਉਨ੍ਹਾਂ ਦੱਸਿਆ ਕਿ ਇੰਡੀਗੋ ਦੀ ਉਡਾਣ 6ਈ 2482 ਰਨਵੇਅ ’ਤੇ ਉਤਰੀ ਪਰ ਪਾਇਲਟ ਨੂੰ ਮਹਿਸੂਸ ਹੋਇਆ ਕਿ ਜਹਾਜ਼ ਦੀ ਰਫ਼ਤਾਰ ਹੌਲੀ ਕਰਨ ਲਈ ਰਨਵੇਅ ਕਾਫੀ ਨਹੀਂ ਹੈ ਜਿਸ ਮਗਰੋਂ ਜਹਾਜ਼ ਨੇ ਮੁੜ ਉਡਾਣ ਭਰ ਲਈ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਦੇਰ ਅਸਮਾਨ ’ਚ ਚੱਕਰ ਲਾਉਣ ਮਗਰੋਂ ਪਾਇਲਟ ਨੇ ਜਹਾਜ਼ ਸੁਰੱਖਿਅਤ ਉਤਾਰ ਲਿਆ। ਉਨ੍ਹਾਂ ਦੱਸਿਆ ਕਿ ਘਟਨਾ ਸਮੇਂ ਪਟਨਾ ਹਵਾਈ ਅੱਡੇ ’ਤੇ ਉਡਾਣਾਂ ਦਾ ਸੰਚਾਲਨ ਤੇ ਯਾਤਰੀਆਂ ਦੀ ਆਵਾਜਾਈ ਨਿਰਵਿਘਨ ਜਾਰੀ ਰਹੀ।

Advertisement
Advertisement