ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਗਲੀ ਮਰਦਮਸ਼ੁਮਾਰੀ 1 ਮਾਰਚ 2027 ਤੋਂ ਹੋਵੇਗੀ ਸ਼ੁਰੂ

ਦੋ ਪੜਾਵਾਂ ਵਿਚ ਹੋਣ ਵਾਲੀ ਮਰਦਮਸ਼ੁਮਾਰੀ ’ਚ ਜਾਤੀ ਜਨਗਣਨਾ ਵੀ ਸ਼ਾਮਲ
ਫਾਈਲ ਫੋਟੋ।
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਨਵੀਂ ਦਿੱਲੀ, 4 ਜੂਨ

Advertisement

ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਦੋ ਪੜਾਵਾਂ ਵਿਚ ਹੋਣ ਵਾਲੀ ਅਗਲੀ ਮਰਦਮਸ਼ੁਮਾਰੀ 1 ਮਾਰਚ 2027 ਨੂੰ ਸ਼ੁਰੂ ਹੋਵੇਗੀ। ਇਸ ਵਿਚ ਜਾਤੀ ਜਨਗਣਨਾ ਨੂੰ ਵੀ ਸ਼ਾਮਲ ਕੀਤਾ ਜਾਵੇਗਾ, ਜਿਸ ਦੀ ਕਈ ਸੂਬਿਆਂ ਤੇ ਸਿਆਸੀ ਪਾਰਟੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ।

ਮੰਤਰਾਲੇ ਮੁਤਾਬਕ ਲੱਦਾਖ ਅਤੇ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਬਰਫ਼ ਨਾਲ ਘਿਰੇ, ਗੈਰ-ਸਮਕਾਲੀ ਖੇਤਰਾਂ ਲਈ ਜਨਗਣਨਾ ਲਈ ਸੰਦਰਭ ਮਿਤੀ 1 ਅਕਤੂਬਰ, 2026 ਹੋਵੇਗੀ। ਜਨਗਣਨਾ ਐਕਟ, 1948 ਦੀ ਧਾਰਾ 3 ਤਹਿਤ ਮਰਦਮਸ਼ੁਮਾਰੀ ਕਰਵਾਉਣ ਬਾਰੇ ਗਜ਼ਟ ਨੋਟੀਫਿਕੇਸ਼ਨ 16 ਜੂਨ, 2025 ਨੂੰ ਜਾਰੀ ਕੀਤੇ ਜਾਣ ਦੀ ਉਮੀਦ ਹੈ। ਇਹ ਅਗਾਮੀ ਮਸ਼ਕ 2011 ਤੋਂ ਬਾਅਦ ਪਹਿਲੀ ਪੂਰੀ ਮਰਦਮਸ਼ੁਮਾਰੀ ਹੋਵੇਗੀ।

2021 ਦੀ ਮਰਦਮਸ਼ੁਮਾਰੀ ਦੋ ਪੜਾਵਾਂ- ਅਪਰੈਲ ਤੋਂ ਸਤੰਬਰ 2020 ਤੱਕ ਘਰਾਂ ਦਾ ਸੂਚੀਕਰਨ ਅਤੇ ਫਰਵਰੀ 2021 ਵਿੱਚ ਆਬਾਦੀ ਦੀ ਗਣਨਾ- ਵਿੱਚ ਯੋਜਨਾਬੱਧ ਕੀਤੀ ਗਈ ਸੀ। ਹਾਲਾਂਕਿ ਮੁਕੰਮਲ ਤਿਆਰੀ ਦੇ ਬਾਵਜੂਦ COVID-19 ਮਹਾਮਾਰੀ ਕਰਕੇ ਇਸ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ।

2011 ਦੀ ਮਰਦਮਸ਼ੁਮਾਰੀ ਵਾਂਗ 2027 ਦੀ ਪ੍ਰਕਿਰਿਆ ਦੋ-ਪੜਾਵੀ ਢਾਂਚੇ ਦੀ ਪਾਲਣਾ ਕਰੇਗੀ ਅਤੇ ਹੁਣ ਇਸ ਵਿੱਚ ਜਾਤੀ ਜਨਗਣਨਾ ਵੀ ਸ਼ਾਮਲ ਹੋਵੇਗੀ। ਕਈ ਸੂਬਿਆਂ ਤੇ ਸਿਆਸੀ ਪਾਰਟੀਆਂ ਵੱਲੋਂ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ 30 ਅਪਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਜਾਤੀ-ਅਧਾਰਤ ਜਨਗਣਨਾ ਕਰਨ ਦਾ ਫੈਸਲਾ ਕੀਤਾ ਸੀ।

Advertisement
Tags :
caste census