DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚਾਉਕੇ ਆਦਰਸ਼ ਸਕੂਲ ਦੀ ਮੈਨੇਜਮੈਂਟ ਤੋਂ ਸਕੂਲ ਦਾ ਪ੍ਰਬੰਧ ਵਾਪਸ ਲਿਆ

ਐੱਸਡੀਐੱਮ ਨੂੰ ਦਿੱਤੀ ਜ਼ਿੰਮੇਵਾਰੀ, 100 ਫੀਸਦੀ ਹਿੱਸਾ ਸਰਕਾਰ ਪਾਵੇਗੀ
  • fb
  • twitter
  • whatsapp
  • whatsapp
Advertisement

ਮਨੋਜ ਸ਼ਰਮਾ

ਬਠਿੰਡਾ, 26 ਅਪਰੈਲ

Advertisement

ਪੀਪੀ ਮੋਡ ’ਤੇ ਚੱਲ ਰਹੇ ਵਿਵਾਦ ਗ੍ਰਸਤ ਚਾਉਕੇ ਆਦਰਸ਼ ਸਕੂਲ ਦੀ ਮੈਨੇਜਮੈਂਟ ਤੋਂ ਸਕੂਲ ਦਾ ਪ੍ਰਬੰਧ ਲਿਆ ਵਾਪਸ ਲੈ ਲਿਆ ਹੈ। ਹੁਣ ਇਸ ਨੂੰ ਚਲਾਉਣ ਲਈ ਸਬੰਧਿਤ ਹਲਕੇ ਦੇ ਸਬ ਡਿਵੀਜ਼ਨਲ ਮੈਜਿਸਟ੍ਰੇਟ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਗੌਰਤਲਬ ਕਿ ਬੀਤੇ ਕੱਲ੍ਹ 25 ਅਪਰੈਲ ਨੂੰ ਦਫਤਰ ਡਾਇਰੈਕਟਰ ਜਰਨਲ ਸਕੂਲ ਸਿੱਖਿਆ ਪੰਜਾਬ ਸਰਕਾਰ ਗਿਰੀਂਸ਼ ਦਿਆਲਨ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੂੰ ਜਾਰੀ ਕੀਤੇ ਗਏ ਪੱਤਰ ਵਿਚ ਸਾਫ਼ ਕਰ ਦਿੱਤਾ ਹੈ ਕਿ ਮਾਨਸਾ ਨਾਲ ਸੰਬੰਧਿਤ ਆਦਰਸ਼ ਸਕੂਲ ਚਾਉਕੇ ਦੀ ਸ਼੍ਰੀ ਰਾਧੇ ਕ੍ਰਿਸ਼ਨਾ ਸੇਵਾ ਸਮਿਤੀ (ਰਜਿ) ਕਮੇਟੀ ਵੱਲੋਂ ਸਕੂਲ ਨੂੰ ਚਲਾਉਣ ਤੋਂ ਅਸਮਰੱਥਤਾ ਜਾਹਿਰ ਕੀਤੀ ਗਈ ਹੈ।

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਪੀਈਡੀਬੀ ਦੇ ਬੋਰਡ ਦੀ ਮੀਟਿੰਗ ਵਿਚ ਨਿੱਜੀ ਭਾਈਵਾਲ ਵੱਲੋਂ ਸਕੂਲ ਦਾ ਚਾਰਜ ਛੱਡਣ ਉਪਰੰਤ ਸੰਬੰਧਤ ਹਲਕੇ ਦੇ ਐੱਸਡੀਐੱਮ ਮੋੜ/ਜਾਂ ਫੂਲ ਨੂੰ ਜ਼ਿੰਮੇਵਾਰੀ ਸੌਪੀ ਜਾਵੇਗੀ। ਇਸ ਸਕੂਲ ਨੂੰ ਚਲਾਉਣ ਲਈ ਕੰਮਕਾਜ ਦੀ ਲਾਗਤ ਅਤੇ ਪੂੰਜੀ ਲਾਗਤ ਦਾ 100 ਫੀਸਦੀ ਖਰਚਾ ਪੰਜਾਬ ਸਿੱਖਿਆ ਵਿਕਾਸ ਬੋਰਡ ਵੱਲੋਂ ਕੀਤਾ ਜਾਵੇਗਾ।

ਦੂਜੇ ਪਾਸੇ ਅਧਿਆਪਕ ਜਥੇਬੰਦੀ ਡੈਮੋਕਰੇਟਿਕ ਟੀਚਰ ਫਰੰਟ ਅਤੇ ਬੀਕੇਯੂ ਉਗਰਾਹਾਂ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਲੋਕ ਏਕੇ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਮੈਨੇਜਮੈਂਟ ਤੇ ਭ੍ਰਿਸ਼ਟਾਚਾਰ ਦਾ ਪਰਚਾ ਦਰਜ ਕਰਾਉਣ, ਅਧਿਆਪਕਾਂ ਦੀ ਬਹਾਲੀ, ਅਧਿਆਪਕਾਂ ਅਤੇ ਕਿਸਾਨ ਆਗੂਆਂ ਦੀ ਰਿਹਾਈ ਅਤੇ ਔਰਤ ਕਿਸਾਨ ਆਗੂਆਂ ਦੀ ਕੁੱਟਮਾਰ ਕਰਨ ਵਾਲੇ ਪੁਲੀਸ ਕਰਮਚਾਰੀਆਂ ਤੇ ਪਰਚਾ ਦਰਜ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਚੇਤੇ ਰਹੇ ਕੀ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਕੁਝ ਅਧਿਆਪਕਾਂ ਦੀ ਸਕੂਲ ਵਿੱਚੋਂ ਛਾਂਟੀ ਕਰ ਦਿੱਤੀ ਗਈ ਸੀ। ਜਿਸ ਦੇ ਚਲਦਿਆਂ ਸਮੂਹ ਜਥੇਬੰਦੀਆਂ ਵੱਲੋਂ ਅਧਿਆਪਕਾਂ ਨੂੰ ਬਣਦੇ ਹੱਕ ਦਵਾਉਣ ਅਤੇ ਸਕੂਲ ਮੈਨੇਜਮੈਂਟ ਦੇ ਅੰਦਰ ਚੱਲ ਰਹੇ ਘਪਲਿਆਂ ਨੂੰ ਉਜਾਗਰ ਕਰਨ ਲਈ ਲਗਾਤਾਰ ਦੋ ਮਹੀਨੇ ਦੇ ਕਰੀਬ ਧਰਨਾ ਦਿੱਤਾ ਗਿਆ ਸੀ।

Advertisement
×