ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਡੀਆਂ ਭੈਣਾਂ ਦਾ ਸਿੰਧੂਰ ਮਿਟਾਉਣ ਵਾਲਿਆਂ ਦਾ ਅੰਤ ਨੇੜੇ: ਪ੍ਰਧਾਨ ਮੰਤਰੀ

ਭਾਰਤ ਪ੍ਰਤੀ ਨਫ਼ਰਤ ਨਾਲ ਭਰੇ ਪਾਕਿਸਤਾਨ ਨੂੰ ਭੰਡਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾਹੋਦ ਵਿਚ ਰੈਲੀ ਨੂੰ ਸੰਬੋਧਨ ਕਰਦੇ ਹੋਏ। ਫੋਟੋ: (X/@BJP4Gujarat via PTI Photo)
Advertisement

ਦਾਹੋਦ(ਗੁਜਰਾਤ), 26 ਮਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਾਕਿਸਤਾਨ ਦਾ ਇਕੋ ਇਕ ਨਿਸ਼ਾਨਾ ਭਾਰਤ ਨਾਲ ਨਫ਼ਰਤ ਕਰਨਾ ਤੇ ਉਸ ਨੂੰ ਨੁਕਸਾਨ ਪਹੁੰਚਾਉਣ ਦੇ ਢੰਗ ਤਰੀਕੇ ਬਾਰੇ ਸੋਚਣਾ ਹੈ ਜਦੋਂਕਿ ਸਾਡੇ ਮੁਲਕ ਨੇ ਗਰੀਬੀ ਖ਼ਤਮ ਕਰਨ ਤੇ ਆਰਥਿਕ ਤਰੱਕੀ ਲਿਆਉਣ ਜਿਹੇ ਟੀਚੇ ਮਿੱਥੇ ਹੋਏ ਹਨ। ਗੁਜਰਾਤ ਦੇ ਦਾਹੋਦ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ Operation Sindoor ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ‘ਜਿਹੜੇ ਸਾਡੀਆਂ ਭੈਣਾਂ ਦਾ ਸਿੰਧੂਰ ਮਿਟਾਉਣ ਦੀ ਹਿੰਮਤ ਕਰਦੇ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਅੰਤ ਨੇੜੇ ਹੈ।’

Advertisement

ਪ੍ਰਧਾਨ ਮੰਤਰੀ ਨੇ ਪਾਕਿਸਤਾਨ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ, ‘‘ਜਿਹੜਾ ਮੁਲਕ ਦੇਸ਼ ਵੰਡ ਮਗਰੋਂ ਹੋਂਦ ਵਿਚ ਆਇਆ ਸੀ, ਭਾਰਤ ਪ੍ਰਤੀ ਨਫ਼ਰਤ ਨੂੰ ਲੈ ਕੇ ਜਿਊਂਦਾ ਹੈ। ਇਹ ਸਿਰਫ਼ ਭਾਰਤ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ। ਜਦੋਂਕਿ ਭਾਰਤ ਦਾ ਟੀਚਾ ਗਰੀਬੀ ਹਟਾਉਣਾ, ਆਰਥਿਕ ਵਿਕਾਸ ਲਿਆਉਣਾ ਤੇ ਵਿਕਸਤ ਮੁਲਕ ਬਣਨਾ ਹੈ। ਸਾਡੀ ਸਰਕਾਰ ਦੀ ਨੀਤੀ ਵਿਕਾਸ ਨੂੰ ਉਨ੍ਹਾਂ ਖੇਤਰਾਂ ਤੱਕ ਲਿਜਾਣ ਦੀ ਹੈ ਜੋ ਪੱਛੜੇ ਰਹਿ ਗਏ ਹਨ।’’ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੋਲੀ, ਦੀਵਾਲੀ ਤੇ ਗਣੇੇਸ਼ ਪੂਜਾ ਜਿਹੇ ਤਿਉਹਾਰਾਂ ਮੌਕੇ ਭਾਰਤ ਵਿਚ ਬਣੇ ਉਤਪਾਦ ਹੀ ਖਰੀਦਣ ਤੇ ਵਰਤਣ। ਪ੍ਰਧਾਨ ਮੰਤਰੀ ਨੇ ਕਿਹਾ ‘ਸਾਨੂੰ ਆਪਣੇ ਦੇਸ਼ ਦੀ ਤਰੱਕੀ ਲਈ ਜੋ ਵੀ ਚਾਹੀਦਾ ਹੈ, ਉਹ ਭਾਰਤ ਵਿੱਚ ਹੀ ਹੋਣਾ ਚਾਹੀਦਾ ਹੈ।’’

ਸ੍ਰੀ ਮੋਦੀ ਇੱਥੇ 24,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ, ਜਿਸ ਵਿੱਚ ਇੱਕ ਲੋਕੋਮੋਟਿਵ ਨਿਰਮਾਣ ਪਲਾਂਟ ਵੀ ਸ਼ਾਮਲ ਹੈ, ਦੀ ਸ਼ੁਰੂਆਤ ਕਰਨ ਤੋਂ ਬਾਅਦ ਰੈਲੀ ਵਿੱਚ ਬੋਲ ਰਹੇ ਸਨ। ਉਨ੍ਹਾਂ ਨੇ ਅਹਿਮਦਾਬਾਦ-ਵੇਰਾਵਲ ਵੰਦੇ ਭਾਰਤ ਸੇਵਾ ਅਤੇ ਵਲਸਾਡ-ਦਾਹੋਦ ਐਕਸਪ੍ਰੈਸ ਟ੍ਰੇਨ ਨੂੰ ਹਰੀ ਝੰਡੀ ਦਿਖਾਈ ਅਤੇ ਇਕੱਠ ਨੂੰ ਦੱਸਿਆ ਕਿ ਅਤਿ-ਆਧੁਨਿਕ ਵੰਦੇ ਭਾਰਤ ਟਰੇਨਾਂ ਹੁਣ ਦੇਸ਼ ਭਰ ਦੇ 70 ਰੂਟਾਂ ’ਤੇ ਚੱਲ ਰਹੀਆਂ ਹਨ। -ਪੀਟੀਆਈ

Advertisement
Tags :
PM's Dahod rally
Show comments